ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਜੰਮੂ ਕਸ਼ਮੀਰ: 30 ਸਾਲਾਂ ਬਾਅਦ ਮੁੜ ਖੁੱਲ੍ਹਿਆ ਉਮਾ ਭਗਵਤੀ ਮੰਦਰ

07:09 AM Jul 15, 2024 IST

ਜੰਮੂ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਵਿੱਚ ਕੇਂਦਰੀ ਮੰਤਰੀ ਨਿੱਤਿਆਨੰਦ ਰਾਏ ਦੀ ਹਾਜ਼ਰੀ ਵਿੱਚ ਅੱਜ 30 ਤੋਂ ਵੀ ਵੱਧ ਸਾਲਾਂ ਮਗਰੋਂ ਮਾਤਾ ਉਮਾ ਭਗਵਤੀ ਦਾ ਮੰਦਰ ਮੁੜ ਖੁੱਲ੍ਹਿਆ। ਇਹ ਜਾਣਕਾਰੀ ਅਧਿਕਾਰੀਆਂ ਨੇ ਦਿੱਤੀ। ਉਨ੍ਹਾਂ ਕਿਹਾ ਕਿ ਨਵੀਨੀਕਰਨ ਦੇ ਕੰਮ ਤੋਂ ਬਾਅਦ ਅੱਜ ਹੋਏ ਉਦਘਾਟਨੀ ਸਮਾਰੋਹ ਦੌਰਾਨ ਇਹ ਮੰਦਰ ਸ਼ਰਧਾਲੂਆਂ ਲਈ ਖੋਲ੍ਹ ਦਿੱਤਾ ਗਿਆ। ਇਸ ਦੌਰਾਨ ਰਾਜਸਥਾਨ ਤੋਂ ਲਿਆਂਦੀ ਗਈ ਮਾਤਾ ਉਮਾ ਦੀ ਮੂਰਤੀ ਮੰਤਰਾਂ ਦੇ ਉਚਾਰਨ ਵਿਚਾਲੇ ਗਰਭ ਗ੍ਰਹਿ ਵਿੱਚ ਸਥਾਪਤ ਕੀਤੀ ਗਈ। ਇਸ ਮੰਦਰ ਦੇ ਮੁੜ ਤੋਂ ਖੁੱਲ੍ਹਣ ’ਤੇ ਸਥਾਨਕ ਲੋਕਾਂ ਜਿਨ੍ਹਾਂ ਵਿੱਚ ਕਸ਼ਮੀਰੀ ਪੰਡਤ ਤੇ ਮੁਸਲਮਾਨ ਦੋਵੇਂ ਧਰਮ ਦੇ ਲੋਕ ਸਨ, ਨੇ ਖੁਸ਼ੀ ਜ਼ਾਹਿਰ ਕੀਤੀ। ਇਕ ਸਥਾਨਕ ਵਸਨੀਕ ਗੁਲਜ਼ਾਰ ਅਹਿਮਦ ਨੇ ਕਿਹਾ, ‘‘ਹਰ ਸੰਭਵ ਤਰੀਕੇ ਨਾਲ ਆਪਣੇ ਪੰਡਤ ਭਰਾਵਾਂ ਦੀ ਮਦਦ ਕਰਨ ਲਈ ਅਸੀ ਇੱਥੇ ਮੌਜੂਦ ਹਾਂ।’’ ਉਸ ਨੇ ਕਿਹਾ ਕਿ ਉਹ ਖੁਸ਼ ਹੈ ਕਿ 34 ਸਾਲਾਂ ਬਾਅਦ ਇਸ ਮੰਦਰ ਵਿੱਚ ਮੁੜ ਤੋਂ ਧਾਰਮਿਕ ਸਮਾਰੋਹ ਹੋਇਆ। -ਪੀਟੀਆਈ

Advertisement

Advertisement
Advertisement