ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਜੰਮੂ ਕਸ਼ਮੀਰ: ਡੋਡਾ ਹਮਲੇ ’ਚ ਸ਼ਾਮਲ ਤਿੰਨ ਅਤਿਵਾਦੀਆਂ ਦੇ ਸਕੈੱਚ ਜਾਰੀ

02:15 PM Jul 27, 2024 IST

ਜੰਮੂ, 27 ਜੁਲਾਈ
ਜੰਮੂ ਕਸ਼ਮੀਰ ਪੁਲੀਸ ਨੇ ਡੋਡਾ ਹਮਲੇ ਵਿੱਚ ਸ਼ਾਮਲ ਤਿੰਨ ਅਤਿਵਾਦੀਆਂ ਦੇ ਅੱਜ ਸਕੈੱਚ ਜਾਰੀ ਕੀਤੇ ਅਤੇ ਉਨ੍ਹਾਂ ਬਾਰੇ ਸੂਚਨਾ ਦੇਣ ’ਤੇ ਪੰਜ-ਪੰਜ ਲੱਖ ਰੁਪਏ ਦੇ ਨਕਦ ਇਨਾਮ ਦੇਣ ਦਾ ਐਲਾਨ ਕੀਤਾ। ਡੋਡਾ ਹਮਲੇ ਵਿੱਚ ਇਕ ਕੈਪਟਨ ਸਣੇ ਚਾਰ ਸੈਨਿਕ ਸ਼ਹੀਦ ਹੋ ਗਏ ਸਨ। ਜੰਮੂ ਖੇਤਰ ਵਿਚ ਸਥਿਤ ਡੋਡਾ ’ਚ ਹਾਲ ਦੇ ਮਹੀਨਿਆਂ ਵਿੱਚ ਕਈ ਅਤਿਵਾਦੀ ਘਟਨਾਵਾਂ ਵਾਪਰੀਆਂ ਹਨ। ਸੁਰੱਖਿਆ ਏਜੰਸੀਆਂ ਇਨ੍ਹਾਂ ਵਾਰਦਾਤਾਂ ਨੂੰ ਪਾਕਿਸਤਾਨ ਵਿੱਚ ਬੈਠੇ ਅਤਿਵਾਦੀਆਂ ਦੇ ਆਕਾਵਾਂ ਵੱਲੋਂ ਪਹਾੜੀ ਜ਼ਿਲ੍ਹੇ ਵਿੱਚ ਅਤਿਵਾਦ ਨੂੰ ਪੁਨਰਜੀਵਤ ਕਰਨ ਦੀ ਕੋਸ਼ਿਸ਼ ਵਜੋਂ ਦੇਖ ਰਹੀਆਂ ਹਨ। ਅਤਿਵਾਦੀਆਂ ਦੇ ਸਕੈੱਚ ਜਾਰੀ ਕਰਦਿਆਂ ਪੁਲੀਸ ਦੇ ਤਰਜਮਾਨ ਨੇ ਦੱਸਿਆ ਕਿ ਇਹ ਤਿੰਨੋਂ ਜ਼ਿਲ੍ਹੇ ਦੇ ਉੱਪਰੀ ਇਲਾਕਿਆਂ, ਖਾਸ ਕਰ ਕੇ ਡੇਸਾ ਜੰਗਲਾਂ ਵਿੱਚ ਘੁੰਮ ਰਹੇ ਹਨ ਜਿੱਥੇ 16 ਜੁਲਾਈ ਨੂੰ ਇਕ ਅਤਿਵਾਦ ਵਿਰੋਧੀ ਮੁਹਿੰਮ ਦੌਰਾਨ ਹੋਏ ਇਕ ਮੁਕਾਬਲੇ ਵਿੱਚ ਫੌਜ ਦਾ ਇਕ ਕਪਤਾਨ ਤੇ ਤਿੰਨ ਸੈਨਿਕ ਸ਼ਹੀਦ ਹੋ ਗਏ ਸਨ। ਤਰਜਮਾਨ ਮੁਤਾਬਕ, ਜੰਮੂ ਕਸ਼ਮੀਰ ਪੁਲੀਸ ਨੇ ਤਿੰਨੋਂ ਅਤਿਵਾਦੀਆਂ ’ਤੇ ਪੰਜ-ਪੰਜ ਲੱਖ ਰੁਪਏ ਦੇ ਇਨਾਮ ਦਾ ਐਲਾਨ ਵੀ ਕੀਤਾ ਹੈ। -ਪੀਟੀਆਈ

Advertisement

Advertisement
Advertisement