ਉਮਰ ਅਬਦੁੱਲਾ ਜੰਮੂ ਅਤੇ ਕਸ਼ਮੀਰ ਦੇ ਮੁੱਖ ਮੰਤਰੀ ਹੋਣਗੇ: ਫਾਰੂਕ ਅਬਦੁੱਲਾ
ਜੰਮੂ, 8 ਅਕਤੂਬਰ
2:10 ਵਜੇ ਉਮਰ ਅਬਦੁੱਲਾ ਦੇ ਪਿਤਾ ਅਤੇ ਨੇਸ਼ਨਲ ਕਾਨਫਰੰਸ ਦੇ ਮੁਖੀ ਫਾਰੂਕ ਅਬਦੁੱਲਾ ਨੇ ਕਿਹਾ ਕਿ ਉਮਰ ਅਬਦੁੱਲਾ ਜੰਮੂ ਅਤੇ ਕਸ਼ਮੀਰ ਦੇ ਮੁੱਖ ਮੰਤਰੀ ਹੋਣਗੇ
1:44 ਵਜੇ ਨੈਸ਼ਨਲ ਕਾਨਫਰੰਸ ਆਗੂ ਸਕੀਨਾ ਮਸੂਦ ਨੇ ਡੀਐੱਚਪੋਰਾ ਅਸੈਂਬਲੀ ਹਲਕੇ ਤੋਂ ਪੀਡੀਪੀ ਦੇ ਗੁਲਜ਼ਾਰ ਡਾਰ ਨੂੰ 17000 ਤੋਂ ਵੱਧ ਵੋਟਾਂ ਦੇ ਫ਼ਰਕ ਨਾਲ ਹਰਾਇਆ।.
1:37 ਵਜੇ ਨੈਸ਼ਨਲ ਕਾਨਫਰੰਸ ਦੇ ਤਨਵੀਰ ਸਾਦਿਕ ਨੇ ਜ਼ਾਦੀਬਲ ਸੀਟ ਤੋਂ ਪੀਪਲਜ਼ ਕਾਨਫਰੰਸ ਦੇ ਆਬਿਦ ਹੁਸੈਨ ਅੰਸਾਰੀ ਨੂੰ 16000 ਵੋਟਾਂ ਦੇ ਫ਼ਰਕ ਨਾਲ ਹਰਾ ਦਿੱਤਾ।
12:57 ਵਜੇ ਨੈਸ਼ਨਲ ਕਾਨਫਰੰਸ ਦੇ ਯੂਥ ਵਿੰਗ ਦੇ ਪ੍ਰਧਾਨ ਸਲਮਾਨ ਸਾਗਰ ਨੇ ਹਜ਼ਰਤਬਲ ਸੀਟ ਜਿੱਤੀ। ਪੀਡੀਪੀ ਆਗੂ ਤੇ ਸਾਬਕਾ ਮੰਤਰੀ ਆਸੀਆ ਨਾਕਾਸ਼ ਨੂੰ 10000 ਤੋਂ ਵੱਧ ਵੋਟਾਂ ਦੇ ਫ਼ਰਕ ਨਾਲ ਹਰਾਇਆ।
12:38 ਵਜੇ ਨੈਸ਼ਨਲ ਕਾਨਫਰੰਸ ਆਗੂ ਨਜ਼ੀਰ ਅਹਿਮਦ ਖ਼ਾਨ ਨੇ ਗੁਰੇਜ਼ (ਰਾਖਵੀਂ) ਸੀਟ ਜਿੱਤ ਲਈ ਹੈ। ਖ਼ਾਨ ਨੇ ਭਾਜਪਾ ਦੇ ਫ਼ਕੀਰ ਮੁਹੰਮਦ ਖ਼ਾਨ ਨੂੰ 1132 ਵੋਟਾਂ ਦੇ ਫ਼ਰਕ ਨਾਲ ਹਰਾਇਆ।
-----------------------------------------------------------------------------------------------------------------------
ਸਮਾਂ 12:15 ਵਜੇ ਚੋਣ ਕਮਿਸ਼ਨ ਨੇ ਜੰਮੂ ਕਸ਼ਮੀਰ ਅਸੈਂਬਲੀ ਲਈ ਪਹਿਲਾ ਚੋਣ ਨਤੀਜਾ ਐਲਾਨ ਦਿੱਤਾ ਹੈ। ਜੰਮੂ ਦੇ ਕਠੂਆ ਜ਼ਿਲ੍ਹੇ ਦੀ ਬਸੋਹਲੀ ਸੀਟ ਤੋਂ ਭਾਜਪਾ ਦੇ ਦਰਸ਼ਨ ਕੁਮਾਰ ਨੇ ਕਾਂਗਰਸ ਦੇ ਚੌਧਰੀ ਲਾਲ ਸਿੰਘ ਨੂੰ 16034 ਵੋਟਾਂ ਨਾਲ ਹਰਾਇਆ ਹੈ। -ਪੀਟੀਆਈ