For the best experience, open
https://m.punjabitribuneonline.com
on your mobile browser.
Advertisement

ਜੰਮੂ ਕਸ਼ਮੀਰ : ਫੌਜ ਨੇ ਰਾਜੌਰੀ ’ਚ ਕੰਟਰੋਲ ਰੇਖਾ ’ਤੇ ਘੁਸਪੈਠ ਨਾਕਾਮ ਕੀਤੀ, ਦੋ ਹਲਾਕ

11:31 AM Sep 09, 2024 IST
ਜੰਮੂ ਕਸ਼ਮੀਰ   ਫੌਜ ਨੇ ਰਾਜੌਰੀ ’ਚ ਕੰਟਰੋਲ ਰੇਖਾ ’ਤੇ ਘੁਸਪੈਠ ਨਾਕਾਮ ਕੀਤੀ  ਦੋ ਹਲਾਕ
Advertisement
ਰਾਜੌਰੀ ਜੰਮੂ, 9 ਸਤੰਬਰ
ਜੰਮੂ ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ਦੇ ਵਿਚ ਐੱਲਓਸੀ ’ਤੇ ਸੈਨਾ ਦੇ ਜਵਾਨਾਂ ਨੇ ਘੁਸਪੈਠ ਨਾਕਾਮ ਕਰਦਿਆਂ ਭਾਰੀ ਹਥਿਆਰਾਂ ਨਾਲ ਲੈਸ ਦੋ ਅਤਿਵਾਦੀਆਂ ਨੂੰ ਢੇਰ ਕੀਤਾ ਹੈ। ਅਧਿਕਾਰੀਆਂ ਨੇ ਦੱਸਿਆ ਖੁਫ਼ੀਆ ਏਜੰਸੀਆਂ ਤੋਂ ਜਾਣਕਾਰੀ ਮਿਲਣ ਤੋਂ ਬਾਅਦ ਲਾਮ ਵਿਚ ਘੁਸਪੈਠ ਵਿਰੋਧੀ ਅਭਿਆਨ ਸ਼ੁਰੂ ਕੀਤਾ ਹੋਇਆ ਸੀ। ਇਸ ਦੌਰਾਨ ਘੁਸਪੈਠ ਕਰਦੇ ਦੋ ਅਤਿਵਾਦੀਆਂ ਨੂੰ ਮਾਰ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਅਤਿਵਾਦੀਆਂ ਕੋਲੋਂ ਏਕੇ 47, ਪਿਸਤੌਲ ਅਤੇ ਵੱਡੀ ਮਾਤਰਾ ਵਿਚ ਹਥਿਆਰ ਜ਼ਬਤ ਕੀਤੇ ਗਏ ਹਨ। -ਪੀਟੀਆਈ
Advertisement
Author Image

Puneet Sharma

View all posts

Advertisement