For the best experience, open
https://m.punjabitribuneonline.com
on your mobile browser.
Advertisement

ਬਿਹਾਰ: ਯੂ-ਟਿਊਬ ’ਤੇ ਵੀਡੀਓ ਦੇਖ ਕੇ ਡਾਕਟਰ ਨੇ ਕੀਤੀ ਸਰਜਰੀ, ਮੌਤ

02:43 PM Sep 09, 2024 IST
ਬਿਹਾਰ  ਯੂ ਟਿਊਬ ’ਤੇ ਵੀਡੀਓ ਦੇਖ ਕੇ ਡਾਕਟਰ ਨੇ ਕੀਤੀ ਸਰਜਰੀ  ਮੌਤ
Advertisement

ਛਪਰਾ, 9 ਸਤੰਬਰ

ਤੁਸੀਂ ਯੂਟਿਊਬ ਤੋਂ ਵੀਡੀਓ ਦੇਖ ਕੇ ਖਾਣਾ ਬਣਾਉਂਦੇ, ਪੜ੍ਹਾਈ ਕਰਦੇ ਜਾਂ ਕਸਰਤ ਕਰਦੇ ਹੋਏ ਲੋਕ ਤਾਂ ਬਹੁਤ ਦੇਖੇ ਹੋਣਗੇ ਪਰ ਬਿਹਾਰ ਦੇ ਸਾਰਨ ਜ਼ਿਲ੍ਹੇ ਤੋਂ ਹੈਰਾਨੀਜਨ ਘਟਨਾ ਸਾਹਮਣੇ ਆਈ ਜਿਸ ਕਾਰਨ ਇਕ ਕਿਸ਼ੋਰ ਨੂੰ ਜਾਨ ਗਵਾਉਣੀ ਪਈ । ਇਥੋਂ ਦੇ ਝੋਲਾਛਾਪ ਡਾਕਟਰ ਵੱਲੋਂ ਕਥਿਤ ਤੌਰ ’ਤੇ ਯੂ-ਟਿਊਬ ਦੀ ਵੀਡੀਓ ਦੇਖ ਕੇ ਪਿੱਤੇ ਦੀ ਪੱਥਰੀ ਨੂੰ ਕੱਢਣ ਲਈ ਕੀਤੀ ਆਪ੍ਰੇਸ਼ਨ ਕੀਤਾ ਗਿਆ ਜਿਸ ਤੋਂ ਬਾਅਦ ਇੱਕ ਕਿਸ਼ੋਰ ਦੀ ਮੌਤ ਹੋ ਗਈ।
ਸਾਰਨ ਦੇ ਐਸਪੀ ਕੁਮਾਰ ਆਸ਼ੀਸ਼ ਨੇ ਇਸ ਖ਼ਬਰ ਏਜੰਸੀ ਨੂੰ ਦੱਸਿਆ ਕਿ ਦੋਸ਼ੀ ਡਾਕਟਰ ਅਜੀਤ ਕੁਮਾਰ ਪੁਰੀ ਨੂੰ ਐਤਵਾਰ ਰਾਤ ਗੋਪਾਲਗੰਜ ਜ਼ਿਲ੍ਹੇ ਤੋਂ ਗ੍ਰਿਫ਼ਤਾਰ ਕੀਤਾ ਗਿਆ ਅਤੇ ਮ੍ਰਿਤਕ ਦੀ ਪਹਿਚਾਣ ਭੁਆਲਪੁਰ ਪਿੰਡ ਨੇ ਨਿਵਾਸੀ ਕ੍ਰਿਸ਼ਨ ਕੁਮਾਰ ਉਰਫ਼ ਗੋਲੂ ਵਜੋਂ ਹੋਈ ਹੈ।

Advertisement

ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਪਰਿਵਾਰਕ ਮੈਂਬਰਾਂ ਅਨੁਸਾਰ ਕ੍ਰਿਸ਼ਨ ਨੂੰ ਪੇਟ ਦਰਦ ਦੀ ਸਮੱਸਿਆ ਸੀ ਅਤੇ ਉਸਨੂੰ ਦਾਖ਼ਲ ਕਰਨ ਤੋਂ ਬਾਅਦ ਝੋਲਾਛਾਪ ਡਾਕਟਰ ਨੇ ਉਸਦੇ ਪਿੱਤੇ ਦਾ ਆਪ੍ਰੇਸ਼ਨ ਕਰਨ ਦਾ ਫੈਸਲਾ ਕੀਤਾ। ਇਸ ਉਪਰੰਤ ਉਸਦੀ ਟੀਮ ਨੇ ਯੂਟਿਉਬ ’ਤੇ ਵੀਡੀਓ ਦੇਖ ਕੇ ਗੋਲੂ ਦਾ ਆਪ੍ਰੇਸ਼ਨ ਕੀਤਾ।

ਉਨ੍ਹਾਂ ਦੱਸਿਆ ਆਪ੍ਰੇਸ਼ਨ ਤੋਂ ਬਾਅਦ ਸਿਹਤ ਵਿਗੜਨ ਕਾਰਨ ਕਲੀਨਿਕ ਦੇ ਹਸਪਤਾਲ ਦੇ ਕਰਮਚਾਰੀ ਉਸਨੂੰ ਪਟਨਾ ਲੈ ਕੇ ਗਏ ਪਰ ਰਸਤੇ ਵਿਚ ਉਸਦੀ ਮੌਤ ਹੋ ਗਈ।
ਕ੍ਰਿਸ਼ਨ ਦੇ ਦਾਦਾ ਪ੍ਰਹਿਲਾਦ ਪ੍ਰਸਾਦ ਨੇ ਕਿਹਾ ਕਿ ਡਾਕਟਰ ਨੇ ਮੈਨੂੰ ਡੀਜ਼ਲ ਲੈਣ ਲਈ ਭੇਜਿਆ ਪਰ ਜਦੋਂ ਮੈਂ ਵਾਪਸ ਆ ਕੇ ਦੇਖਿਆ ਤਾਂ ਉਹ ਯੂਟਿਉਬ ’ਤੇ ਦੇਖ ਕੇ ਮੇਰੇ ਪੋਤੇ ਦਾ ਆਪ੍ਰੇਸ਼ਨ ਕਰ ਰਿਹਾ ਸੀ। ਪੁਰੀ ਨੇ ਸਾਡੇ ਤੋਂ ਆਪ੍ਰੇਸ਼ਨ ਕਰਨ ਲਈ ਕੋਈ ਪ੍ਰਵਾਨਗੀ ਵੀ ਨਹੀਂ ਲਈ। ਸਾਰਨ ਪੁਲੀਸ ਅਧਿਕਾਰੀਆਂ ਨੇ ਕਿਹਾ ਕਿ ਡਾਕਟਰ ਪੁਰੀ ਨੂੰ ਗ੍ਰਿਫ਼ਤਾਰ ਕਰਦਿਾ ਕਾਰਵਾਈ ਸ਼ੁਰੂ ਕੀਤੀ ਗਈ ਹੈ। -ਪੀਟੀਆਈ

Advertisement
Author Image

Puneet Sharma

View all posts

Advertisement