ਜੰਮੂ-ਕਸ਼ਮੀਰ: ਰਾਜੌਰੀ ਜ਼ਿਲ੍ਹੇ 'ਚ ਜਾਰੀ ਫ਼ੌਜੀ ਕਾਰਵਾਈ ਵਿਚ ਇਕ ਅਤਿਵਾਦੀ ਹਲਾਕ
11:10 AM Jul 22, 2024 IST
ਜੰਮੂ, 22 ਜੁਲਾਈ
Advertisement
ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ਵਿਚ ਅਤਿਵਾਦੀਆਂ ਵਿਰੁੱਧ ਜਾਰੀ ਫ਼ੌਜੀ ਕਾਰਵਾਈ ਵਿਚ ਇਕ ਅਤਿਵਾਦੀ ਮਾਰਿਆ ਗਿਆ ਅਤੇ ਇਕ ਫ਼ੌਜੀ ਜਵਾਨ ਜ਼ਖ਼ਮੀ ਹੋਇਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਅਤਿਵਾਦੀਆਂ ਨੇ ਤੜਕੇ 3 ਵਜੇ ਰਾਜੌਰੀ ਜ਼ਿਲੇ ਦੇ ਪਿੰਡ ਗੁੰਡਾ ਖਵਾਸ ਵਿਚ ਗ੍ਰਾਮ ਰੱਖਿਆ ਕਮੇਟੀ (ਵੀਡੀਸੀ) ਦੇ ਮੈਂਬਰ ਸ਼ੌਰਿਆ ਚੱਕਰ ਐਵਾਰਡੀ ਪਰਸ਼ੋਤਮ ਕੁਮਾਰ ਦੇ ਘਰ ਨੇੜੇ ਫੌਜ ਦੇ ਨਵੇਂ ਬਣਾਏ ਗਏ ਨਾਕੇ ਤੇ ਹਮਲਾ ਕੀਤਾ। ਇਸ ਦੌਰਾਨ ਗੋਲੀ ਲੱਗਣ ਕਾਰਨ ਇਕ ਜਵਾਨ ਜ਼ਖਮੀ ਹੋ ਗਿਆ ਜਦਕਿ ਇਕ ਗਾਂ ਦੀ ਮੌਤ ਹੋ ਗਈ। ਜ਼ਿਕਰਯੋਗ ਹੈ ਕਿ ਪਰਸ਼ੋਤਮ ਕੁਮਾਰ ਨੂੰ ਹਾਲ ਹੀ ਵਿੱਚ ਰਾਜੌਰੀ ਜ਼ਿਲ੍ਹੇ ਦੇ ਕਾਲਾਕੋਟ ਖੇਤਰ ਵਿੱਚ ਇੱਕ ਅਤਿਵਾਦੀ ਨੂੰ ਮਾਰਨ ਵਿੱਚ ਮਦਦ ਕਰਨ ਲਈ ਰਾਸ਼ਟਰਪਤੀ ਦੁਆਰਾ ਸ਼ੌਰਿਆ ਚੱਕਰ ਨਾਲ ਸਨਮਾਨਿਤ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਹਮਲੇ ਤੋਂ ਬਾਅਦ ਦਹਸ਼ਤਗਰਦਾਂ ਦੀ ਖੋਜ਼ ਲਈ ਵੱਡੇ ਪੱਧਰ ਮੁਹਿੰਮ ਚਲਾਈ ਗਈ ਸੀ ਜੋ ਕਿ ਹੁਣ ਵੀ ਜਾਰੀ ਹੈ।
ਬੀਤੇ ਸਮੇਂ ਤੋਂ ਡਵੀਜ਼ਨ ਵਿੱਚ ਅੱਤਵਾਦੀ ਹਮਲਿਆਂ ਵਿੱਚ ਤੇਜ਼ੀ ਆਈ ਹੈ। ਜੰਮੂ ਡਵੀਜ਼ਨ ਵਿਚ ਇਸ ਸਾਲ 9 ਜੂਨ ਤੋਂ ਹੁਣ ਤੱਕ 6 ਅੱਤਵਾਦੀ ਹਮਲੇ ਹੋ ਚੁੱਕੇ ਹਨ, ਜਿਸ ‘ਚ 12 ਸੁਰੱਖਿਆ ਕਰਮੀ ਸ਼ਹੀਦ ਹੋ ਚੁੱਕੇ ਹਨ। ਇਹ ਹਮਲੇ ਪੁੰਛ, ਰਾਜੌਰੀ, ਡੋਡਾ ਅਤੇ ਕਠੂਆ ਜ਼ਿਲ੍ਹਿਆਂ ਵਿੱਚ ਹੋਏ ਹਨ। ਆਈਏਐੱਨਐੱਸ
Advertisement
Advertisement