ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਜਲੰਧਰ ਨੇ ਓਵਰ-ਆਲ ਟਰਾਫੀ ਜਿੱਤੀ

10:22 AM Oct 24, 2024 IST

ਪਾਲ ਸਿੰਘ ਨੌਲੀ
ਜਲੰਧਰ, 23 ਅਕਤੂਬਰ
ਇੱਥੇ 68ਵੀਆਂ ਪੰਜਾਬ ਸਕੂਲ ਖੇਡਾਂ ਵੁਸ਼ੂ (ਅੰਡਰ-17, 19) ਦੇ ਦੂਜੇ ਅਤੇ ਆਖ਼ਰੀ ਦਿਨ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਨਹਿਰੂ ਗਾਰਡਨ ਵਿੱਚ ਜ਼ਿਲ੍ਹਾ ਸਿੱਖਿਆ ਅਫ਼ਸਰ ਡਾ. ਗੁਰਿੰਦਰਜੀਤ ਕੌਰ, ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਰਾਜੀਵ ਜੋਸ਼ੀ ਅਤੇ ਪ੍ਰਿੰਸੀਪਲ ਹਰਮੇਸ਼ ਲਾਲ ਘੇੜਾ ਨੇ ਸ਼ਾਮੂਲੀਅਤ ਕੀਤੀ।
ਇਸ ਮੌਕੇ ਪ੍ਰਿੰਸੀਪਲ ਗੋਹਰੀਨਾ ਨੇ ਕਿਹਾ ਕਿ ਵੁਸ਼ੂ ਦੇ ਅੰਡਰ-17 ਦੇ 70 ਕਿਲੋ ਭਾਰ ਵਰਗ ਵਿੱਚ ਜਲੰਧਰ ਦੀ ਅਵਨੀ ਨੇ ਪਹਿਲਾ, 65 ਕਿਲੋ ਵਿੱਚ ਜਲੰਧਰ ਦੀ ਪ੍ਰਕ੍ਰਿਤੀ ਲਾਲ ਨੇ ਪਹਿਲਾ, 60 ਕਿਲੋ ਵਿੱਚ ਜਲੰਧਰ ਦੀ ਕ੍ਰਿਸਟੀਨਾ ਸ਼ਰਮਾ ਨੇ ਪਹਿਲਾ ਸਥਾਨ ਹਾਸਲ ਕੀਤਾ।
ਅੰਡਰ-19 ਤਹਿਤ 45 ਕਿਲੋ ਭਾਰ ਵਰਗ ਵਿੱਚ ਹੁਸ਼ਿਆਰਪੁਰ ਦੀ ਨੈਨਾ ਕੁਮਾਰੀ ਨੇ ਪਹਿਲਾ, 52 ਕਿਲੋ ਵਿੱਚ ਹੁਸ਼ਿਆਰਪੁਰ ਦੀ ਦੀਕਸ਼ਾ ਨੇ ਪਹਿਲਾ, 60 ਕਿਲੋ ਵਿੱਚ ਹੁਸ਼ਿਆਰਪੁਰ ਦੀ ਪਰਮਿੰਦਰ ਕੌਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਅੰਡਰ-17 ਵਿੱਚ ਜਲੰਧਰ ਨੇ ਓਵਰਆਲ ਟਰਾਫੀ ਤੇ ਕਬਜ਼ਾ ਕੀਤਾ। ਇਸੇ ਤਰ੍ਹਾਂ ਅੰਡਰ-19 ਦੇ ਮੁਕਾਬਲਿਆਂ ਵਿੱਚ ਓਵਰਆਲ ਟਰਾਫੀ ਹੁਸ਼ਿਆਰਪੁਰ ਨੇ ਹਾਸਲ ਕੀਤੀ।

Advertisement

Advertisement