ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਹਾਕੀ ਮੁਕਾਬਲਾ ਜਲੰਧਰ ਦੀ ਟੀਮ ਨੇ ਜਿੱਤਿਆ

08:10 AM Oct 23, 2023 IST

ਪੱਤਰ ਪੇ੍ਰਕ
ਜਲੰਧਰ, 22 ਅਕਤੂਬਰ
ਸੂਬੇ ਵਿੱਚ ਚੱਲ ਰਹੀਆਂ ‘ਖੇਡਾਂ ਵਤਨ ਪੰਜਾਬ ਦੀਆਂ-2023’ ਤਹਿਤ ਸਥਾਨਕ ਓਲੰਪੀਅਨ ਸੁਰਜੀਤ ਸਿੰਘ ਹਾਕੀ ਸਟੇਡੀਅਮ ਬਰਲਟਲ ਪਾਰਕ, ਡੀਏਵੀ ਕਾਲਜ ਹਾਕੀ ਗਰਾਊਂਡ ਅਤੇ ਖਾਲਸਾ ਕਾਲਜ ਹਾਕੀ ਗਰਾਊਂਡ ਵਿੱਚ ਹਾਕੀ ਅਤੇ ਸਪੋਰਟਸ ਸਕੂਲ ਵਿੱਚ ਅਥਲੈਟਿਕਸ ਦੇ ਸੂਬਾ ਪੱਧਰੀ ਮੁਕਾਬਲੇ ਕਰਵਾਏ ਗਏ। ਸਪੋਰਟਸ ਸਕੂਲ ਵਿੱਚ ਸਪੈਸ਼ਲ ਸੈਕਟਰੀ ਸਪੋਰਟਸ ਐਂਡ ਯੂਥ ਸਰਵਿਸਿਜ਼ ਐਸਪੀ ਆਨੰਦ ਕੁਮਾਰ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ।
ਜ਼ਿਲ੍ਹਾ ਖੇਡ ਅਫ਼ਸਰ ਸ਼ਾਸ਼ਵਤ ਰਾਜਦਾਨ ਨੇ ਦੱਸਿਆ ਕਿ ਅਥਲੈਟਿਕਸ ਉਮਰ ਵਰਗ 65 ਸਾਲ ਤੋਂ ਵੱਧ ਖਿਡਾਰੀਆਂ ਦੇ 800 ਮੀਟਰ ਮੁਕਾਬਲੇ ਵਿਚ ਬਲਵੰਤ ਸਿੰਘ ਜ਼ਿਲ੍ਹਾ ਗੁਰਦਾਸਪੁਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਜਦਕਿ ਜੋਗਿੰਦਰ ਪਾਲ ਸਰੋਏ ਜ਼ਿਲ੍ਹਾ ਹੁਸ਼ਿਆਰਪੁਰ ਦੂਜੇ ਅਤੇ ਸੁਰਿੰਦਰ ਸਿੰਘ ਜ਼ਿਲ੍ਹਾ ਗੁਰਦਾਸਪੁਰ ਤੀਜੇ ਸਥਾਨ ’ਤੇ ਰਹੇ। ਅੰਡਰ-17 ਲੜਕੀਆਂ 200 ਮੀਟਰ ਵਿਚ ਸੁਪ੍ਰੀਤ ਕੌਰ ਜ਼ਿਲ੍ਹਾ ਮੁਹਾਲੀ ਨੇ ਪਹਿਲਾ, ਜਸਲੀਨ ਕੌਰ ਜ਼ਿਲ੍ਹਾ ਮੋਗਾ ਨੇ ਦੂਜਾ ਅਤੇ ਰਮਨਜੋਤ ਜ਼ਿਲ੍ਹਾ ਲੁਧਿਆਣਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਅੰਡਰ-17 ਲੜਕੀਆਂ 800 ਮੀਟਰ ਈਵੈਂਟ ਵਿਚ ਮੰਨਤ ਬਰਾੜ ਜ਼ਿਲ੍ਹਾ ਸ੍ਰੀ ਮੁਕਸਤਰ ਸਾਹਿਬ ਨੇ ਪਹਿਲਾ, ਰਾਜਵਿੰਦਰ ਕੌਰ ਜ਼ਿਲ੍ਹਾ ਤਰਨ ਤਾਰਨ ਨੇ ਦੂਜਾ ਅਤੇ ਹਰਪ੍ਰੀਤ ਕੌਰ ਤਰਨ ਤਾਰਨ ਨੇ ਤੀਜਾ ਸਥਾਨ ਪ੍ਰਾਪਤ ਕੀਤਾ।ਅੰਡਰ-17 ਲੜਕੀਆਂ 300 ਮੀਟਰ ਮੁਕਾਬਲੇ ਵਿੱਚ ਮੇਹਰਦੀਪ ਕੌਰ ਜ਼ਿਲ੍ਹਾ ਪਟਿਆਲਾ ਨੇ ਪਹਿਲਾ ਸਥਾਨ ਹਾਸਲ ਕੀਤਾ।

Advertisement

Advertisement