For the best experience, open
https://m.punjabitribuneonline.com
on your mobile browser.
Advertisement

ਜਲੰਧਰ: ਡੰਪਾਂ ਤੋਂ ਕੂੜਾ ਨਾ ਚੁੱਕਣ ਕਾਰਨ ਗੰਦਗੀ ਫੈਲੀ

09:46 AM Mar 16, 2024 IST
ਜਲੰਧਰ  ਡੰਪਾਂ ਤੋਂ ਕੂੜਾ ਨਾ ਚੁੱਕਣ ਕਾਰਨ ਗੰਦਗੀ ਫੈਲੀ
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।
Advertisement

ਪੱਤਰ ਪ੍ਰੇਰਕ
ਜਲੰਧਰ, 15 ਮਾਰਚ
ਪਿਛਲੇ ਪੰਜ ਦਿਨਾਂ ਤੋਂ ਕੂੜਾ ਨਾ ਚੁੱਕਣ ਕਾਰਨ ਡੰਪਾਂ ’ਤੇ ਪਿਆ ਕੂੜਾ ਬਦਬੂ ਮਾਰਨ ਲੱਗ ਪਿਆ ਹੈ। ਡੰਪਾਂ ਤੋਂ ਕੂੜਾਂ ਚੁੱਕਣ ਵਾਲੇ ਠੇਕੇਦਾਰ ਵੱਲੋਂ ਕੂੜਾ ਨਾ ਚੁਕਣ ਕਾਰਨ ਹਾਲਤ ਕਾਫੀ ਖਰਾਬ ਹੋ ਗਏ ਹਨ। ਠੇਕੇਦਾਰਾਂ ਨੇ ਐਲਾਨ ਕੀਤਾ ਹੈ ਕਿ ਜਦੋਂ ਤੱਕ ਅਦਾਇਗੀਆਂ ਨਹੀਂ ਹੋ ਜਾਂਦੀਆਂ, ਉਹ ਕੂੜਾ ਨਹੀਂ ਚੁੱਕਣਗੇ। ਜਾਣਕਾਰੀ ਅਨੁਸਾਰ ਨਿਗਮ ਕਮਿਸ਼ਨਰ ਨੇ ਇੱਕ ਕਮੇਟੀ ਬਣਾਈ ਹੈ ਜੋ ਬਕਾਇਆ ਬਿੱਲਾਂ ਅਤੇ ਠੇਕੇਦਾਰਾਂ ਨੂੰ ਅਦਾ ਕੀਤੀ ਜਾਣ ਵਾਲੀ ਰਕਮ ਦੀ ਜਾਂਚ ਕਰੇਗੀ ਤੇ 25 ਮਾਰਚ ਤੋਂ ਪਹਿਲਾਂ ਫੈਸਲਾ ਲਿਆ ਜਾਵੇਗਾ। ਵੱਖਰੀ ਜਾਣਕਾਰੀ ਮੁਤਾਬਕ ਨੰਗਲ ਸ਼ਾਮਾ, ਰਾਮਾ ਮੰਡੀ, ਮਕਸੂਦਾ, ਵਿਕਾਸ ਪੁਰੀ, ਦਕੋਹਾ, ਬੀਐੱਮਸੀ ਅਤੇ ਮਾਡਲ ਟਾਊਨ ਦੇ ਡੰਪਾਂ ਤੋਂ ਕੂੜਾ ਨਹੀਂ ਚੁੱਕਿਆ ਗਿਆ। ਕੌਂਸਲਰਾਂ ਨੇ ਕਿਹਾ ਕਿ ਉਹ ਛੇਤੀ ਹੀ ਮਾਮਲੇ ਦਾ ਹੱਲ ਕੱਢਣ ਦੀ ਕੋਸ਼ਿਸ਼ ਕਰ ਰਹੇ ਹਨ।

Advertisement

Advertisement
Author Image

joginder kumar

View all posts

Advertisement
Advertisement
×