ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਜਲੰਧਰ: 1250 ਤੋਂ ਵੱਧ ਸੈਲਫ ਹੈਲਪ ਗਰੁੱਪਾਂ ਨਾਲ ਦਸ ਹਜ਼ਾਰ ਤੋਂ ਵੱਧ ਮਹਿਲਾਵਾਂ ਜੁੜੀਆਂ

10:50 AM Oct 29, 2023 IST

ਪੱਤਰ ਪ੍ਰੇਰਕ
ਜਲੰਧਰ, 28 ਅਕਤੂਬਰ
ਪੰਜਾਬ ਰਾਜ ਆਜੀਵਕਾ ਮਿਸ਼ਨ ਤਹਿਤ ਜ਼ਿਲ੍ਹੇ ਵਿੱਚ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਵਰਿੰਦਰਪਾਲ ਸਿੰਘ ਬਾਜਵਾ ਦੀ ਪ੍ਰਧਾਨਗੀ ਹੇਠ ਐਨ.ਆਈ.ਆਰ.ਡੀ. ਹੈਦਰਾਬਾਦ ਵੱਲੋਂ ਜਲੰਧਰ ਦੇ 11 ਬਲਾਕਾਂ ਵਿੱਚ ਬਣੇ ਸਵੈ ਸਹਾਇਤਾ ਸਮੂਹਾਂ ਵੱਲੋਂ 27 ਚੁਣੀਆਂ ਗਈਆਂ ਬੈਂਕ ਸਖੀਆਂ ਨੂੰ ਦੋ ਦਿਨਾ ਅਤੇ ਬੈਂਕ ਮੈਨੇਜਰਾਂ ਨੂੰ ਇੱਕ ਦਿਨ ਦੀ ਜ਼ਿਲ੍ਹਾ ਭਲਾਈ ਦਫ਼ਤਰ ਦੇ ਬੀ.ਆਰ. ਅੰਬੇਡਕਰ ਕਮਿਊਨਿਟੀ ਹਾਲ ਵਿੱਚ ਸਿਖਲਾਈ ਦਿੱਤੀ ਗਈ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਵਰਿੰਦਰ ਪਾਲ ਸਿੰਘ ਬਾਜਵਾ ਨੇ ਦੱਸਿਆ ਕਿ ਜ਼ਿਲ੍ਹਾ ਜਲੰਧਰ ਵਿੱਚ ਇਸ ਸਮੇਂ 1250 ਤੋਂ ਵੱਧ ਸੈਲਫ ਹੈਲਪ ਗਰੁੱਪ ਬਣ ਚੁੱਕੇ ਹਨ ਅਤੇ ਪੰਜਾਬ ਰਾਜ ਆਜੀਵਕਾ ਮਿਸ਼ਨ ਤਹਿਤ ਜਲੰਧਰ ਵਿੱਚ ਲਗਭਗ 10,000 ਤੋਂ ਵੱਧ ਮਹਿਲਾਵਾਂ ਇਨ੍ਹਾਂ ਸਮੂਹਾਂ ਜ਼ਰੀਏ ਮਿਸ਼ਨ ਨਾਲ ਜੁੜੀਆਂ ਹੋਈਆਂ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਮਹਿਲਾਵਾਂ ਨੂੰ ਜੀਵਨ ਪੱਧਰ ਉੱਚਾ ਚੁੱਕਣ ਲਈ ਸਰਕਾਰ ਦੀਆਂ ਵੱਖ-ਵੱਖ ਸਕੀਮਾਂ ਅਧੀਨ ਸਵੈ ਰੁਜ਼ਗਾਰ ਨਾਲ ਸਬੰਧਤ ਸਿਖਲਾਈ ਕਰਵਾਈ ਜਾਂਦੀ ਹੈ ਅਤੇ ਇਸ ਉਪਰੰਤ ਇਨ੍ਹਾਂ ਮਹਿਲਾਵਾਂ ਨੂੰ ਆਪਣਾ ਕਾਰੋਬਾਰ ਸ਼ੁਰੂ ਕਰਨ ਲਈ ਬੈਂਕਾਂ ਵੱਲੋਂ ਕਰਜ਼ੇ ਦੀ ਸਹੂਲਤ ਮੁਹੱਈਆ ਕਰਵਾਈ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਬੈਂਕ ਸਖੀਆਂ ਦੀ ਦੋ ਦਿਨਾਂ ਸਿਖਲਾਈ ਦੌਰਾਨ ਬੈਂਕ ਸਖੀਆਂ ਨੂੰ ਸਵੈ ਸਹਾਇਤਾ ਦੇ ਬੈਂਕਾਂ ਵਿੱਚ ਖਾਤੇ ਖੁੱਲ੍ਹਵਾਉਣ, ਮੈਂਬਰਾਂ ਦੇ ਬੀਮੇ, ਕੈਸ਼ ਕ੍ਰੈਡਿਟ ਲਿਮਟ ਕਰਵਾਉਣ ਆਦਿ ਦੇ ਕੰਮਾਂ ਦੀ ਸਿਖਲਾਈ ਦਿੱਤੀ ਗਈ ਹੈ। ਇਸ ਟਰੇਨਿੰਗ ਵਿੱਚ ਬੈਂਕਾਂ ਤੋਂ ਮਿਲਣ ਵਾਲੀਆਂ ਸੁਵਿਧਾਵਾਂ ਅਤੇ ਸਵੈ- ਸਹਾਇਤਾ ਸਮੂਹਾਂ ਦੇ ਖਾਤੇ ਖੋਲ੍ਹਣ ਸਬੰਧੀ, ਕੈਸ਼ ਕਰੈਡਿਟ ਲਿਮਟ, ਟਰਮ ਲੋਨ, ਮੁਦਰਾ ਲੋਨ ਅਤੇ ਬੀਮਿਆਂ ਸਬੰਧੀ ਬੈਂਕ ਮੈਨੇਜਰਾਂ ਨੂੰ ਜਾਣਕਾਰੀ ਮੁਹੱਈਆ ਕਰਵਾਈ ਗਈ।

Advertisement

Advertisement