For the best experience, open
https://m.punjabitribuneonline.com
on your mobile browser.
Advertisement

ਜਲੰਧਰ ਜ਼ਿਮਨੀ ਚੋਣ: ਪ੍ਰਚਾਰ ਸਮਾਪਤੀ ਮਗਰੋਂ ਆਗੂਆਂ ਦੀ ਘਰ ਵਾਪਸੀ

06:44 AM Jul 10, 2024 IST
ਜਲੰਧਰ ਜ਼ਿਮਨੀ ਚੋਣ  ਪ੍ਰਚਾਰ ਸਮਾਪਤੀ ਮਗਰੋਂ ਆਗੂਆਂ ਦੀ ਘਰ ਵਾਪਸੀ
ਪ੍ਰਿੰਸੀਪਲ ਬੁੱਧਰਾਮ ਤੇ ਹੋਰ ਆਗੂ ਮੀਟਿੰਗ ਕਰਦੇ ਹੋਏ।
Advertisement

ਪੱਤਰ ਪ੍ਰੇਰਕ
ਮਾਨਸਾ, 9 ਜੁਲਾਈ
ਜਲੰਧਰ ਪੱਛਮੀ ਹਲਕੇ ਦੀ ਜ਼ਿਮਨੀ ਚੋਣ ਲਈ ਚੋਣ ਪ੍ਰਚਾਰ ਬੰਦ ਹੋਣ ਤੋਂ ਬਾਅਦ ਮਾਲਵਾ ਖੇਤਰ ਦੇ ਜਿਹੜੇ ਸਿਆਸੀ ਆਗੂਆਂ ਨੇ ਉਥੇ ਡੇਰੇ ਲਾਏ ਹੋਏ ਸਨ, ਉਨ੍ਹਾਂ ਦੀ ਕੱਲ੍ਹ ਸ਼ਾਮ ਨੂੰ ਘਰ ਵਾਪਸੀ ਹੋ ਗਈ ਹੈੈ। ਕਾਂਗਰਸ, ਭਾਜਪਾ ਅਤੇ ਆਪ ਦੇ ਮਾਲਵਾ ਦੇ ਵੱਡੀ ਪੱਧਰ ’ਤੇ ਨੇਤਾ ਉਥੇ ਗਏ ਹੋਏ ਸਨ ਪਰ ਸਭ ਤੋਂ ਵੱਧ ਆਗੂ ਸੱਤਾਧਾਰੀ ਧਿਰ ਦੇ ਸਨ। ‘ਆਪ’ ਕਾਰਜਕਾਰੀ ਪ੍ਰਧਾਨ ਪ੍ਰਿੰਸੀਪਲ ਬੁੱਧਰਾਮ ਨੇ ਇਸ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਪਾਰਟੀ ਦੇ ਸਾਰੇ ਆਗੂਆਂ ਨੇ ਸ਼ਾਮ ਤੋਂ ਪਹਿਲਾਂ-ਪਹਿਲਾਂ ਘਰ ਵਾਪਸੀ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਜਲੰਧਰ ਦੀ ਜ਼ਿਮਨੀ ਚੋਣ ਵਿੱਚ ਆਮ ਆਦਮੀ ਪਾਰਟੀ ਨੂੰ ਵੱਡੀ ਜਿੱਤ ਹਾਸਲ ਹੋਵੇਗੀ ਅਤੇ ਲੋਕਾਂ ਵੱਲੋਂ ਮੁੱਖ ਮੰਤਰੀ ਤੇ ਹੋਰਨਾਂ ਵਜ਼ੀਰਾਂ ਦੀਆਂ ਅਪੀਲਾਂ-ਦਲੀਲਾਂ ਨੂੰ ਸਵੀਕਾਰ ਕਰਦਿਆਂ ਪਾਰਟੀ ਦੇ ਹੱਕ ਵਿੱਚ ਖੜ੍ਹਨ ਦਾ ਨਿਰਣਾ ਲੈ ਲਿਆ ਹੈ। ਪਾਰਟੀ ਦੇ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਅਤੇ ਵਿਧਾਇਕ ਡਾ. ਵਿਜੈ ਸਿੰਗਲਾ ਨੇ ਦੱਸਿਆ ਕਿ ਅੱਜ ਤੋਂ ਉਹ ਆਪੋ-ਆਪਣੇ ਹਲਕਿਆਂ ਦੇ ਲੋਕਾਂ ਦੀਆਂ ਤਕਲੀਫ਼ਾਂ ਲਈ ਬਕਾਇਦਾ ਹਾਜ਼ਰ ਹੋਏ ਹਨ ਅਤੇ ਮੀਂਹਾਂ ਤੋਂ ਬਚਾਅ ਲਈ ਮੁੱਢਲੇ ਬੰਦੋਬਸਤ ਕਰਨ ’ਚ ਰੁੱਝ ਗਏ ਹਨ।

Advertisement

Advertisement
Advertisement
Author Image

sukhwinder singh

View all posts

Advertisement