ਜਲੰਧਰ: 12 ਦਿਨਾਂ ਬਾਅਦ 58 ਰੇਲ ਗੱਡੀਆਂ ਬਹਾਲ
ਪੱਤਰ ਪ੍ਰੇਰਕ
ਜਲੰਧਰ, 28 ਨਵੰਬਰ
ਚਹੇੜੂ ਸਟੇਸ਼ਨ ’ਤੇ ਇੰਟਰਲਾਕਿੰਗ ਦੇ ਕੰਮ ਕਾਰਨ ਰੇਲਵੇ ਵੱਲੋਂ 12 ਦਿਨਾਂ ਲਈ ਰੇਲ ਗੱਡੀਆਂ ਦੀ ਆਵਾਜਾਈ ਬੰਦ ਸੀ। ਇਸ ਸਮੇਂ ਦੌਰਾਨ ਰੇਲਵੇ ਵੱਲੋਂ 58 ਰੇਲ ਗੱਡੀਆਂ ਰੱਦ ਕਰ ਦਿੱਤੀਆਂ ਗਈਆਂ ਸਨ ਤੇ ਇਹ ਰੇਲ ਗੱਡੀਆਂ ਬਾਰਾਂ ਦਿਨਾਂ ਦੇ ਸਮੇਂ ਬਾਅਦ ਅੱਜ ਸ਼ੁਰੂ ਹੋਈਆਂ। ਜਲੰਧਰ ਸਿਟੀ ਰੇਲਵੇ ਸਟੇਸ਼ਨ ’ਤੇ ਸ਼ਤਾਬਦੀ ਐਕਸਪ੍ਰੈਸ, ਸ਼ਾਨ-ਏ-ਪੰਜਾਬ ਸਮੇਤ 58 ਰੱਦ ਕੀਤੀਆਂ ਰੇਲਾਂ ਨੂੰ ਬਹਾਲ ਕਰ ਦਿੱਤਾ ਗਿਆ ਹੈ, ਜਿਸ ਕਾਰਨ ਯਾਤਰੀਆਂ ਨੂੰ ਰਾਹਤ ਮਿਲੀ ਹੈ। ਹਾਲਾਂਕਿ ਸ਼ਤਾਬਦੀ ਐਕਸਪ੍ਰੈਸ ਆਪਣੇ ਨਿਰਧਾਰਿਤ ਸਮੇਂ ਤੋਂ ਅੱਧਾ ਘੰਟਾ ਦੇਰੀ ਨਾਲ ਪਹੁੰਚੀ। ਇਸ ਤੋਂ ਇਲਾਵਾ ਨੰਗਲ ਡੈਮ ਐਕਸਪ੍ਰੈਸ 14506, ਅਮਰਪਾਲੀ ਐਕਸਪ੍ਰੈਸ 15707, ਲੁਧਿਆਣਾ ਛੇਹਰਟਾ ਮੇਮੂ 04591, ਹਾਵੜਾ ਐਕਸਪ੍ਰੈਸ 13005 ਇੱਕ ਘੰਟਾ ਦੇਰੀ ਨਾਲ ਪਹੁੰਚੀਆਂ। ਸ੍ਰੀ ਮਾਤਾ ਵੈਸ਼ਨੋ ਦੇਵੀ ਕਟੜਾ 11449 ਸਾਢੇ ਅੱਠ ਘੰਟੇ, ਛੱਤੀਸਗੜ੍ਹ ਐਕਸਪ੍ਰੈਸ 18237 ਛੇ ਘੰਟੇ, ਪੂਜਾ ਸੁਪਰਫਾਸਟ ਐਕਸਪ੍ਰੈਸ 12413 ਸਾਢੇ ਪੰਜ ਘੰਟੇ, ਊਧਮਪੁਰ ਸੁਪਰਫਾਸਟ ਐਕਸਪ੍ਰੈਸ 12549 ਸਾਢੇ ਚਾਰ ਘੰਟੇ, ਅੰਮ੍ਰਿਤਸਰ ਜਨਸੇਵਾ ਐਕਸਪ੍ਰੈਸ 14617 ਚਾਰ ਘੰਟੇ, ਅਰਚਨਾ ਐਕਸਪ੍ਰੈਸ 25 ਘੰਟੇ, ਮਾਲਵਾ ਐਕਸਪ੍ਰੈਸ 25 ਘੰਟੇ, ਐਕਸਪ੍ਰੈਸ 12919 ਸਾਢੇ ਚਾਰ ਘੰਟੇ, ਅੰਮ੍ਰਿਤਸਰ ਐਕਸਪ੍ਰੈਸ 11057, ਜੰਮੂ ਤਵੀ ਫੈਸਟੀਵਲ ਸਪੈਸ਼ਲ 03309, ਲੋਹਿਤ ਐਕਸਪ੍ਰੈਸ 15651 ਸਾਢੇ ਤਿੰਨ ਘੰਟੇ ਲੇਟ ਸੀ। ਇਸ ਤੋਂ ਇਲਾਵਾ ਸ੍ਰੀ ਮਾਤਾ ਵੈਸ਼ਨੋ ਦੇਵੀ ਕਟੜਾ 12475, ਜੇਹਲਮ ਐਕਸਪ੍ਰੈਸ 11077 ਸਾਢੇ ਤਿੰਨ ਘੰਟੇ ਲੇਟ, ਸਰਯੂ ਯਮੁਨਾ ਐਕਸਪ੍ਰੈਸ 14649 ਸਾਢੇ ਤਿੰਨ ਘੰਟੇ ਲੇਟ ਪਹੁੰਚੀ। ਐਕਸਪ੍ਰੈਸ 12357 ਸਾਢੇ ਤਿੰਨ ਘੰਟੇ ਦੇਰੀ ਨਾਲ ਪਹੁੰਚੀ, ਸ੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਸਪੈਸ਼ਲ 04623, ਜੰਮੂ ਤਵੀ ਐਕਸਪ੍ਰੈਸ 18309 ਢਾਈ ਘੰਟੇ, ਊਧਮਪੁਰ ਸੁਪਰਫਾਸਟ ਐਕਸਪ੍ਰੈਸ 22431 ਸਵਾ ਦੋ ਘੰਟੇ, ਹੀਰਾਕੁੰਡ ਐਕਸਪ੍ਰੈਸ ਢਾਈ ਘੰਟੇ, ਜਨ ਨਾਇਕ ਐਕਸਪ੍ਰੈਸ 15211, ਅੰਮ੍ਰਿਤਸਰ ਐਕਸਪ੍ਰੈਸ 14631, ਹਿਸਾਰ ਅੰਮ੍ਰਿਤਸਰ ਐਕਸਪ੍ਰੈਸ 14653, ਹਾਵੜਾ ਅੰਮ੍ਰਿਤਸਰ ਮੇਲ 13005 ਅਤੇ ਇੰਦੌਰ ਅੰਮ੍ਰਿਤਸਰ ਐਕਸਪ੍ਰੈਸ 19325 ਅੱਧਾ ਘੰਟਾ ਦੇਰੀ ਨਾਲ ਪੁੱਜੀਆਂ।