For the best experience, open
https://m.punjabitribuneonline.com
on your mobile browser.
Advertisement

ਜਲਾਲਾਬਾਦ: ਪੱਤਰਕਾਰਾਂ ਵੱਲੋਂ ਪ੍ਰਸ਼ਾਸਨ, ਪੁਲੀਸ ਤੇ ਸੱਤਾਧਾਰੀ ਪਾਰਟੀ ਖ਼ਿਲਾਫ਼ ਰੋਸ ਮਾਰਚ

04:37 PM Aug 25, 2023 IST
ਜਲਾਲਾਬਾਦ  ਪੱਤਰਕਾਰਾਂ ਵੱਲੋਂ ਪ੍ਰਸ਼ਾਸਨ  ਪੁਲੀਸ ਤੇ ਸੱਤਾਧਾਰੀ ਪਾਰਟੀ ਖ਼ਿਲਾਫ਼ ਰੋਸ ਮਾਰਚ
Advertisement

ਪਰਮਜੀਤ ਸਿੰਘ/ ਕੁਲਦੀਪ ਬਰਾੜ
ਫਾਜ਼ਿਲਕਾ/ਜਲਾਲਾਬਾਦ, 25 ਅਗਸਤ
ਅਜ਼ਾਦੀ ਦਿਹਾੜੇ ਮੌਕੇ ਜਲਾਲਾਬਾਦ ਮਲਟੀਪਰਪਜ਼ ਖੇਡ ਸਟੇਡੀਅਮ ’ਚ ਤਹਿਸੀਲ ਪੱਧਰੀ ਪ੍ਰੋਗਰਾਮ ’ਚ ਪੱਤਰਕਾਰਾਂ ਦਾ ਕਥਿਤ ਅਪਮਾਣ ਕਾਰਨ ਖ਼ਿਲਾਫ਼ ਅੱਜ ਜਲਾਲਾਬਾਦ ਦੇ ਪੱਤਰਕਾਰਾਂ ਵਲੋਂ ਸ਼ਹਿਰ ਅੰਦਰ ਕਾਲੀਆਂ ਪੱਟੀਆ ਬੰਨ ਕੇ ਰੋਸ ਮਾਰਚ ਕੱਢਿਆ ਗਿਆ। ਰੋਸ ਮਾਰਚ ਦੀ ਅਗਵਾਈ ਪੱਤਰਕਾਰ ਆਗੂ ਕੁਲਦੀਪ ਬਰਾੜ, ਹੈਪੀ ਕਾਠਪਾਲ, ਅਰਵਿੰਦਰ ਤਨੇਜਾ, ਹਰਪ੍ਰੀਤ ਮਹਿਮੀ,ਪਰਮਜੀਤ ਢਾਬਾ, ਰਾਜਾ ਵਾਟਸ ਅਤੇ ਬਿੱਟੂ ਡੂਮੜਾ ਵਲੋਂ ਕੀਤੀ ਗਈ। ਰੋਸ ਮਾਰਚ ਵਿਚ ਜਲਾਲਾਬਾਦ ਤੋਂ ਇਲਾਵਾ ਫਾਜ਼ਿਲਕਾ, ਗੁਰੂਹਰਸਹਾਏ, ਮੱਖੂ, ਮੰਡੀ ਰੋੜਾਂਵਾਲੀ, ਮੰਡੀ ਲਾਧੂਕਾ, ਘੁਬਾਇਆ, ਮੰਡੀ ਅਰਨੀਵਾਲਾ ਦੇ ਪੱਤਰਕਾਰਾਂ ਵਲੋਂ ਭਾਗ ਲਿਆ ਗਿਆ। ਰੋਸ ਮਾਰਚ ਵਿਚ ਪੱਤਰਕਾਰਾਂ ਵਲੋਂ ਵਿਧਾਇਕ, ਪੁਲੀਸ ਤੇ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ।

Advertisement

ਪੱਤਰਕਾਰਾਂ ਦੀ ਹਮਾਇਤ ’ਤੇ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸੁਖਚੈਨ ਸਿੰਘ ਸੈਦੋਕਾ, ਸ਼੍ਰੋਮਣੀ ਅਕਾਲੀ ਦਲ ਦੇ ਆਗੂ ਜੰਗੀਰ ਸਿੰਘ ਕੱਟੀਆ ਵਾਲਾ, ਬੇਰੁਜ਼ਗਾਰ ਪੀਟੀ ਅਧਿਆਪਕ ਯੂਨੀਅਨ ਵਲੋਂ ਅਸ਼ੋਕ ਲਾਧੂਕਾ, ਕੁੱਲ ਹਿੰਦ ਕਿਸਾਨ ਸਭਾ ਵਲੋ ਕਾਮਰੇਡ ਸੁਰਿੰਦਰ ਢੰਡੀਆ, ਸੀਪੀਆਈ ਵਲੋਂ ਕਾਮਰੇਡ ਹੰਸ ਰਾਜ ਗੋਲਡਨ, ਕਿਸਾਨ ਸਭਾ ਪੰਜਾਬ ਦੇ ਅਸ਼ੋਕ ਕੰਬੋਜ, ਮੋਟਰਸਾਈਕਲ ਟਰਾਲੀ ਯੂਨੀਅਨ ਦੇ ਬੰਤਾ ਸਿੰਘ ਢੰਡੀਆ, ਕਿਸਾਨ ਆਗੂ ਨਰਿੰਦਰਪਾਲ ਵੈਰੜ, ਭੱਠਾ ਮਜ਼ਦੂਰ ਯੂਨੀਅਨ ਤੇਜਾ ਸਿੰਘ ਅਮੀਰ ਖਾਸ ਨੇ ਪਹੁੰਚ ਕੇ ਸਾਥ ਦਿੱਤਾ। ਪੱਤਰਕਾਰਾਂ ਵਲੋਂ ਰੋਡ ਜਾਮ ਕਰਨ ਮੌਕੇ ਥਾਣਾ ਸਿਟੀ ਦੇ ਐੱਸਐੱਚਉ ਨੇ ਸ਼ਾਤਮਈ ਧਰਨੇ ਨੂੰ ਖਦੇੜਨ ਦੀ ਕੋਸ਼ਿਸ਼ ਕੀਤੀ। ਇਸ ’ਤੇ ਸਮੂਹ ਪੱਤਰਕਾਰਾਂ ਨੇ ਐੱਸਐੱਚਉ ਖ਼ਿਲਾਫ਼ ਨਆਰੇਬਾਜ਼ੀ ਸ਼ੁਰੂ ਕਰ ਦਿੱਤੀ। ਹਾਲਾਤ ਨੂੰ ਦੇਖਦੇ ਹੋਏ ਡੀਐੱਸਪੀ ਏਆਰ ਸ਼ਰਮਾ ਨੇ ਪੱਤਰਕਾਰਾਂ ਨਾਲ ਗੱਲਬਾਤ ਕੀਤੀ।

ਉਨ੍ਹਾਂ ਵਲੋਂ ਪੱਤਰਕਾਰਾਂ ਨੂੰ ਮਸਲੇ ਦਾ ਜਲਦ ਕਰਵਾਉਣ ਦਾ ਵਿਸ਼ਵਾਸ ਦਿਵਾਇਆ ਗਿਆ, ਜਿਸ ਤੋ ਬਾਅਦ ਪੱਤਰਕਾਰਾਂ ਵਲੋ ਧਰਨੇ ਸਮਾਪਤ ਕਰ ਦਿੱਤਾ ਗਿਆ। ਇਸ ਮੌਕੇ ਫਾਜ਼ਿਲਕਾ ਤੋ ਪੱਤਰਕਾਰ ਵਨੀਤ ਅਰੋੜਾ,ਮੱਖੂ ਤੋਂ ਪਰਗਟ ਸਿੰਘ ਭੁੱਲਰ,ਗੁਰੂਹਰਸਾਏ ਤੋ ਦੀਪਕ ਵਧਾਵਨ ਨੇ ਪ੍ਰਦਰਸ਼ਨ ਵਿਚ ਪਹੁੰਚ ਕੇ ਪੱਤਰਕਾਰ ਭਾਈਚਾਰੇ ਦੀ ਹਮਾਇਤ ਕੀਤੀ। ਵਰਨਣਯੋਗ ਹੈ ਕਿ ਆਜ਼ਾਦੀ ਦਿਵਸ ਸਮਾਗਮ ਲਈ ਪੱਤਰਕਾਰਾਂ ਨੂੰ ਸੱਦਾ ਪੱਤਰ ਭੇਜਿਆ ਗਿਆ ਸੀ। ਇਸ ਸਰਕਾਰੀ ਸਮਾਗਮ ਦੇ ਵਿਚ ਪਹੁੰਚੇ ਪੱਤਰਕਾਰਾਂ ਨੂੰ ਉਸ ਸਮੇਂ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ, ਜਦੋਂ ਉਨ੍ਹਾਂ ਦੇ ਬੈਠਣ ਲਈ ਬਣਾਈ ਪ੍ਰੈੱਸ ਗੈਲਰੀ ਵਿੱਚ ਸੱਤਾਧਾਰੀ ਅਤੇ ਸਿਵਲ ਪ੍ਰਸ਼ਾਸਨ ਵਲੋਂ ਆਪਣੇ ਕਥਿਤ ਚਹੇਤਿਆਂ ਨੂੰ ਬਿਠਾਇਆ ਗਿਆ। ਇਸ ਸਬੰਧੀ ਪੱਤਰਕਾਰਾਂ ਨੇ ਵਿਧਾਇਕ ਤੇ ਅਧਿਕਾਰੀਆਂ ਨੂੰ ਦੱਸਿਆ ਤਾਂ ਉਨ੍ਹਾਂ ਨੇ ਪੱਤਰਕਾਰਾਂ ਨੂੰ ਕਥਿਤ ਤੌਰ ’ਤੇ ਭੁੰਝੇ ਬੈਠਣ ਲਈ ਆਖਿਆ, ਜਿਸ ਦੇ ਰੋਸ ਵਜੋਂ ਪੱਤਰਕਾਰਾਂ ਵੱਲੋਂ ਆਜ਼ਾਦੀ ਦਿਹਾੜੇ ਸਮਾਗਮ ਦਾ ਬਾਈਕਾਟ ਕੀਤਾ ਗਿਆ। ਆਜ਼ਾਦੀ ਦਿਹਾੜੇ ਦੇ ਕਈ ਦਿਨ ਬੀਤ ਜਾਣ ਮਗਰੋਂ ਵੀ ਜਦੋਂ ਪੱਤਰਕਾਰਾਂ ਦੇ ਮਾਮਲੇ ਦੀ ਜਾਂਚ ਕਰਕੇ ਜ਼ਿੰਮੇਵਾਰੀ ਤੈਅ ਨਾ ਕੀਤੀ ਤਾਂ ਅੱਜ ਉਨ੍ਹਾਂ ਨੇ ਆਪਣੇ ਜਮਹੂਰੀ ਹੱਕ ਦੀ ਵਰਤੋਂ ਕੀਤੀ।

Advertisement
Author Image

Advertisement
Advertisement
×