ਜੈਸ਼ੰਕਰ ਵੱਲੋਂ ਸੇਂਟ ਪੀਟਰਸਬਰਗ ’ਚ ਟੈਗੋਰ ਦੇ ਨਾਂ ’ਤੇ ਬਣੇ ਸਕੂਲ ਦਾ ਦੌਰਾ
09:05 AM Dec 30, 2023 IST
ਸੇਂਟ ਪੀਟਰਸਬਰਗ: ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਰੂਸ ਦੇ ਸੇਂਟ ਪੀਟਰਸਬਰਗ ਸ਼ਹਿਰ ’ਚ ਨੋਬੇਲ ਪੁਰਸਕਾਰ ਜੇਤੂ ਮਹਾਨ ਸਾਹਿਤਕਾਰ ਰਬਿੰਦਰਨਾਥ ਟੈਗੋਰ ਦੇ ਨਾਂ ’ਤੇ ਬਣੇ ਇੱਕ ਸਕੂਲ ਦਾ ਦੌਰਾ ਕੀਤਾ ਅਤੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਜੈਸ਼ੰਕਰ ਨੇ ਸਕੂਲ ਦੇ ਦੌਰੇ ਦੀ ਇੱਕ ਵੀਡੀਓ ‘ਐਕਸ’ ’ਤੇ ਸਾਂਝੀ ਕਰਦਿਆਂ ਲਿਖਿਆ, ‘ਸੇਂਟ ਪੀਟਰਸਬਰਗ ’ਚ ਗੁਰੂਦੇਵ ਰਬਿੰਦਰਨਾਥ ਟੈਗੋਰ ਦੇ ਨਾਂ ’ਤੇ ਬਣੇ ਸਕੂਲ ਦਾ ਦੌਰਾ ਕਰਕੇ ਬਹੁਤ ਖੁਸ਼ੀ ਮਿਲੀ। ਭਾਰਤ ਪ੍ਰਤੀ ਉਨ੍ਹਾਂ ਦਾ ਜਨੂੰਨ ਸਚਮੁਚ ਹੈਰਾਨ ਕਰਨ ਵਾਲਾ ਸੀ।’ ਜ਼ਿਕਰਯੋਗ ਹੈ ਕਿ ਜੈਸ਼ੰਕਰ ਇਸ ਸਮੇਂ ਰੂਸ ਦੀ ਪੰਜ ਰੋਜ਼ਾ ਯਾਤਰਾ ’ਤੇ ਹਨ। ਵੀਡੀਓ ’ਚ ਭਾਰਤੀ ਤੇ ਰੂਸੀ ਪੁਸ਼ਾਕਾਂ ਪਹਿਨੇ ਵਿਦਿਆਰਥੀ ਜੈਸ਼ੰਕਰ ਦਾ ਸਵਾਗਤ ਕਰਦੇ ਹੋਏ ਦਿਖਾਈ ਦੇ ਰਹੇ ਹਨ। ਵਿਦੇਸ਼ ਮੰਤਰੀ ਨੂੰ ਰੂਸ ਦਾ ਇੱਕ ਰਵਾਇਤੀ ਖਾਣਾ ਵੀ ਪੇਸ਼ ਕੀਤਾ ਗਿਆ। -ਪੀਟੀਆਈ
Advertisement
Advertisement