ਜੇਲ੍ਹ ਵਿੱਚ ਝੜਪ: 13 ਹਵਾਲਾਤੀਆਂ ਖ਼ਿਲਾਫ਼ ਕੇਸ ਦਰਜ
07:45 AM Dec 29, 2024 IST
ਨਿੱਜੀ ਪੱਤਰ ਪ੍ਰੇਰਕ
ਗੁਰਦਾਸਪੁਰ, 28 ਦਸੰਬਰ
ਇੱਥੋਂ ਦੀ ਕੇਂਦਰੀ ਜੇਲ੍ਹ ਵਿੱਚ ਦੋ ਦਿਨ ਪਹਿਲਾਂ ਦੋ ਧਿਰਾਂ ਦਰਮਿਆਨ ਝੜਪ ਦੇ ਮਾਮਲੇ ਵਿੱਚ ਪੁਲੀਸ ਨੇ ਜੇਲ੍ਹ ਅਧਿਕਾਰੀਆਂ ਦੀ ਸ਼ਿਕਾਇਤ ’ਤੇ 13 ਬੰਦੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਹਵਾਲਾਤੀ ਸਾਹਿਲਪ੍ਰੀਤ ਉਰਫ਼ ਸੋਹੀ ਅਤੇ ਹਵਾਲਾਤੀ ਬਲਵਿੰਦਰ ਸਿੰਘ ਬਿੱਲੀ ਦਰਮਿਆਨ ਬਹਿਸ ਤੇ ਗਾਲ਼ੀ-ਗਲੋਚ ਤੋਂ ਮਾਮਲਾ ਭਖਿਆ ਸੀ। ਇਸ ਲੜਾਈ ਦੌਰਾਨ ਹਵਾਲਾਤੀ ਗਗਨਦੀਪ ਸਿੰਘ ਗੰਭੀਰ ਜ਼ਖ਼ਮੀ ਤੇ ਦੋ ਹੋਰ ਜ਼ਖ਼ਮੀ ਹੋਏ ਸਨ। ਪੁਲੀਸ ਵੱਲੋਂ 13 ਬੰਦੀਆਂ ਬਿਕਰਮਜੀਤ ਸਿੰਘ ਉਰਫ਼ ਭੱਟੀ, ਜਰਮਨਜੀਤ ਸਿੰਘ, ਜਸਪ੍ਰੀਤ ਸਿੰਘ, ਅੰਮ੍ਰਿਤਪਾਲ ਸਿੰਘ, ਅਮਨਦੀਪ ਸਿੰਘ, ਆਕਾਸ਼ਦੀਪ ਸਿੰਘ ਉਰਫ਼ ਕਾਸ਼ੂ, ਅਮਨਦੀਪ, ਸੁਖਜੀਤ ਸਿੰਘ, ਸਾਹਿਲ, ਸੁਖਪਿੰਦਰ ਸਿੰਘ, ਗਗਨਦੀਪ ਸਿੰਘ, ਸੌਰਵ ਤੇ ਸਾਜਨਪ੍ਰੀਤ ਸਿੰਘ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।
Advertisement
Advertisement