ਜਹਾਂਗੀਰ ਦੀ ਪੰਚਾਇਤ ਨੇ ਪ੍ਰਦੂਸ਼ਣ ਖ਼ਿਲਾਫ਼ ਜੰਗ ਵਿੱਢੀ
05:58 AM Dec 30, 2024 IST
Advertisement
ਸ਼ੇਰਪੁਰ: ਪਿੰਡ ਜਹਾਂਗੀਰ ਦੀ ਪੰਚਾਇਤ ਨੇ ਖੇਤਰ ਵਿੱਚ ਲੱਗੀ ਇਕ ਫੈਕਟਰੀ ਦੇ ਮੈਨੇਜਿੰਗ ਡਾਇਰੈਕਟਰ ਦੇ ਨਾਂ ਪੱਤਰ ਲਿਖ ਕੇ ਕੁਝ ਨੁਕਤਿਆਂ ਦਾ ਜਵਾਬ 7 ਦਿਨਾਂ ਅੰਦਰ ਹੈ ਅਤੇ ਨਿਰਧਾਰਤ ਸਮੇਂ ’ਚ ਜਵਾਬ ਨਾ ਮਿਲਣ ’ਤੇ ਅਗਲੇ ਸੰਘਰਸ਼ ਦੀ ਵਿਉਂਤਬੰਦੀ ਦਾ ਲਿਖਤੀ ਐਲਾਨ ਕੀਤਾ ਹੈ। ਸੋਸ਼ਲ ਮੀਡੀਆਂ ’ਤੇ ਵਾਇਰਲ ਹੋਏ ਪੰਚਾਇਤ ਦੇ ਉਕਤ ਪੱਤਰ ਦੀ ਪੁਸ਼ਟੀ ਕਰਦਿਆਂ ਪਿੰਡ ਦੀ ਸਰਪੰਚ ਬੀਬੀ ਰੁਪਿੰਦਰ ਕੌਰ ਦੇ ਪੁੱਤਰ ਮਨਪ੍ਰੀਤ ਸ਼ਰਮਾ ਨੇ ਕੀਤੀ ਹੈ। ਪੱਤਰ ਵਿੱਚ ਫੈਕਟਰੀ ਦੇ ਆਲੇ ਦੁਆਲੇ ਦੇ ਪਿੰਡਾਂ ਵਿੱਚ ਪ੍ਰਦੂਸ਼ਣ ਦੀ ਸਮੱਸਿਆ ਦਾ ਦਾਅਵਾ ਕਰਦਿਆਂ ਕੈਮੀਕਲਾਂ ਵਾਲਾ ਪਾਣੀ ਧਰਤੀ ’ਚ ਪਾਏ ਜਾਣ ਦਾ ਸ਼ੱਕ ਪ੍ਰਗਟਾਇਆ ਹੈ ਅਤੇ ਮਾਮਲੇ ਦੀ ਤੁਰੰਤ ਹੱਲ ਲਈ ਠੋਸ ਕਦਮ ਚੁੱਕਣ ਲਈ ਕਿਹਾ ਹੈ। ਪੱਤਰ ਵਿੱਚ ਸਰਪੰਚ ਅਤੇ ਨੰਬਰਦਾਰਾਂ ਤੋਂ ਇਲਾਵਾ ਨੁੰਮਾਇੰਦੇ ਤਰਸੇਮ ਸਿੰਘ, ਨਿਰਮਲ ਸਿੰਘ, ਰਾਜਵਿੰਦਰ ਸਿੰਘ, ਗੁਰਪ੍ਰੀਤ ਕੌਰ, ਪਰਮਜੀਤ ਕੌਰ ਤੇ ਸਵਰਨਜੀਤ ਕੌਰ ਆਦਿ ਦੇ ਦਸਤਖ਼ਤ ਹਨ। -ਪੱਤਰ ਪ੍ਰੇਰਕ
Advertisement
Advertisement