For the best experience, open
https://m.punjabitribuneonline.com
on your mobile browser.
Advertisement

ਜਗਰਾਉਂ: ਭ੍ਰਿਸ਼ਟਾਚਾਰ ਖ਼ਿਲਾਫ਼ ਐੱਸਡੀਐੱਮ ਦਫ਼ਤਰ ਅੱਗੇ ਧਰਨਾ

07:54 AM Jun 27, 2024 IST
ਜਗਰਾਉਂ  ਭ੍ਰਿਸ਼ਟਾਚਾਰ ਖ਼ਿਲਾਫ਼ ਐੱਸਡੀਐੱਮ ਦਫ਼ਤਰ ਅੱਗੇ ਧਰਨਾ
ਧਰਨੇ ਦੌਰਾਨ ਸੰਬੋਧਨ ਕਰਦਾ ਹੋਇਆ ਇੱਕ ਬੁਲਾਰਾ।
Advertisement

ਜਸਬੀਰ ਸਿੰਘ ਸ਼ੇਤਰਾ/ਚਰਨਜੀਤ ਢਿੱਲੋਂ
ਜਗਰਾਉਂ, 26 ਜੂਨ
ਜਗਰਾਉਂ ਬਚਾਓ ਮੰਚ ਦੇ ਝੰਡੇ ਹੇਠ ਸਥਾਨਕ ਸਬ-ਡਿਵੀਜ਼ਨਲ ਮੈਜਿਸਟਰੇਟ ਦੇ ਦਫ਼ਤਰ ਬਾਹਰ ਭ੍ਰਿਸ਼ਟਾਚਾਰ ਖ਼ਿਲਾਫ਼ ਧਰਨਾ ਦਿੱਤਾ ਗਿਆ ਜਿਸ ’ਚ ਕਾਂਗਰਸ ਨਾਲ ਸਬੰਧਤ ਆਗੂਆਂ ਤੋਂ ਇਲਾਵਾ ਕਿਸਾਨ ਜਥੇਬੰਦੀਆਂ ਦੇ ਨੁਮਾਇੰਦੇ ਸ਼ਾਮਲ ਹੋਏ। ਪ੍ਰਾਪਰਟੀ ਐਸੋਸੀਏਸ਼ਨ ਇਸ ਧਰਨੇ ਨੂੰ ਹਮਾਇਤ ਦੇਣ ਅਤੇ ਧਰਨੇ ’ਚ ਸ਼ਮੂਲੀਅਤ ਦਾ ਜਨਤਕ ਐਲਾਨ ਕਰਨ ਦੇ ਬਾਵਜੂਦ ਸ਼ਾਮਲ ਨਹੀਂ ਹੋਈ ਜਿਸ ਨੂੰ ਬੁਲਾਰਿਆਂ ਨੇ ਭੰਡਿਆ।
ਜਾਣਕਾਰੀ ਮੁਤਾਬਤਕ ਮੰਚ ਦੇ ਪ੍ਰਧਾਨ ਰਛਪਾਲ ਸਿੰਘ ਚੀਮਨਾ ਦੀ ਅਗਵਾਈ ਹੇਠ ਦਿੱਤੇ ਧਰਨੇ ’ਚ ਕਾਂਗਰਸੀ ਆਗੂ ਪ੍ਰੀਤਮ ਸਿੰਘ ਅਖਾੜਾ, ਦਰਸ਼ਨ ਸਿੰਘ ਲੱਖਾ, ਤੇਜਪ੍ਰਕਾਸ਼ ਸਿੰਘ ਲੰਮੇ, ਪ੍ਰੇਮ ਲੋਹਟ ਜਦਕਿ ਜਮਹੂਰੀ ਕਿਸਾਨ ਸਭਾ ਦੇ ਆਗੂ ਗੁਰਮੇਲ ਸਿੰਘ ਰੂਮੀ ਆਦਿ ਨੇ ਵੀ ਸ਼ਮੂਲੀਅਤ ਕੀਤੀ। ਧਰਨੇ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਸ੍ਰੀ ਚੀਮਨਾ ਅਤੇ ਸਕੱਤਰ ਪ੍ਰੀਤਮ ਸਿੰਘ ਅਖਾੜਾ ਨੇ ਦੋਸ਼ ਲਾਇਆ ਕਿ ਰਜਿਸਟਰੀਆਂ ਕਰਨ ’ਚ ਜਿੱਥੇ ਰਿਸ਼ਵਤ ਲਈ ਜਾਂਦੀ ਹੈ, ਉੱਥੇ ਲੋਕਾਂ ਨੂੰ ਖੁਆਰ ਵੀ ਕੀਤਾ ਜਾਂਦਾ ਹੈ। ਸਰਕਾਰੀ ਦਾਅਵਿਆਂ ਦੇ ਉਲਟ ਭ੍ਰਿਸ਼ਟਾਚਾਰ ਚੁਫੇਰੇ ਫੈਲਿਆ ਹੋਇਆ ਹੈ। ਸਭ ਤੋਂ ਮਾੜਾ ਹਾਲ ਮਾਲ ਮਹਿਕਮੇ ਅਤੇ ਨਗਰ ਕੌਂਸਲ ਦਾ ਹੈ। ਧਰਨਾਕਾਰੀਆਂ ਨੇ ਕਿਹਾ ਕਿ ਅੱਜ ਦਾ ਧਰਨਾ ਸਿਰਫ਼ ਸੰਕੇਤਕ ਤੌਰ ’ਤੇ ਦਿੱਤਾ ਗਿਆ ਹੈ। ਪ੍ਰਧਾਨ ਸ੍ਰੀ ਚੀਮਨਾ ਨੇ ਸਰਕਾਰ ਅਤੇ ਪ੍ਰਸ਼ਾਸਨ ਨੂੰ ਚਾਲੀ ਦਿਨ ਦਾ ਅਲਟੀਮੇਟਮ ਦਿੰਦਿਆਂ ਕਿਹਾ ਕਿ ਰਿਸ਼ਵਤਖੋਰੀ ਬੰਦ ਨਾ ਹੋਣ ’ਤੇ ਉਹ ਭੁੱਖ ਹੜਤਾਲ ’ਤੇ ਬੈਠਣ ਲਈ ਮਜਬੂਰ ਹੋਣਗੇ। ਇਸ ਦੌਰਾਨ ਸੁਖਦੇਵ ਸਿੰਘ ਡੱਲਾ ਸਣੇ ਕੁਝ ਹੋਰਨਾਂ ਬੁਲਾਰਿਆਂ ਨੇ ਕਿਹਾ ਕਿ ਉਹ ਬਦਲਾਅ ਦੀ ਆਸ ਕਰਕੇ ‘ਆਪ’ ਨਾਲ ਜੁੜੇ ਰਹੇ, ਪਰ ਪਾਰਟੀ ਨੇ ਸੱਤਾ ’ਚ ਆਉਣ ਤੋਂ ਬਾਅਦ ਰਵਾਇਤੀ ਪਾਰਟੀਆਂ ਤੋਂ ਹਟ ਕੇ ਕੁਝ ਨਹੀਂ ਕੀਤਾ ਜਿਸ ਕਰਕੇ ਉਹ ਵੀ ਧਰਨੇ ’ਚ ਸ਼ਾਮਲ ਹੋਏ ਹਨ।
ਐੱਸਡੀਐੱਮ ਗੁਰਬੀਰ ਸਿੰਘ ਕੋਹਲੀ ਨੂੰ ਮੰਗ ਪੱਤਰ ਸੌਂਪਿਆ ਗਿਆ। ਇਸ ’ਚ ਰਿਸ਼ਵਤਖੋਰੀ ਬੰਦ ਕਰਨ ਅਤੇ ਰਜਿਸਟਰੀਆਂ ਲਿਖਣ ਦੇ ਰੇਟ ਵਾਲੇ ਬੋਰਡ ਲਾਉਣ ਦੀ ਮੰਗ ਕੀਤੀ ਗਈ। ਇਸ ਮੌਕੇ ਅਸ਼ੋਕ ਸੰਗਮ, ਜਿੰਦਰ ਸਿੰਘ ਦੇਹੜਕਾ, ਸਤਵੰਤ ਸਿੰਘ ਤਿਹਾੜਾ, ਹਰਦੇਵ ਸਿੰਘ ਘੋਨਾ, ਕਿਸਾਨ ਆਗੂ ਗੁਰਚਰਨ ਸਿੰਘ ਅਖਾੜਾ, ਮਹਿੰਗਾ ਸਿੰਘ ਮੀਰਪੁਰ ਹਾਂਸ, ਅਮਰ ਸਿੰਘ ਭੰਮੀਪੁਰਾ, ਅਰਜਨ ਸਿੰਘ ਸ਼ੇਰਪੁਰਾ, ਜਗਸੀਰ ਸਿੰਘ ਕਲੇਰ ਤੇ ਬਲਦੇਵ ਸਿੰਘ ਚਕਰ ਹਾਜ਼ਰ ਸਨ।

Advertisement

Advertisement
Author Image

Advertisement
Advertisement
×