ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਜਗੀਰ ਸਿੰਘ ਫੋਟੋਗ੍ਰਾਫਰ ਐਸੋਸੀਏਸ਼ਨ ਦੇ ਪ੍ਰਧਾਨ ਬਣੇ

08:57 AM Oct 21, 2024 IST
ਪੀਪੀਏ ਇਕਾਈ ਭੋਗਪੁਰ ਦੇ ਨਵੇਂ ਪ੍ਰਧਾਨ ਜਗੀਰ ਸਿੰਘ ਸਮੂਹ ਫੋਟੋਗ੍ਰਾਫਰਾਂ ਨਾਲ। -ਫੋਟੋ: ਭੰਗੂ

ਪੱਤਰ ਪ੍ਰੇਰਕ
ਭੋਗਪੁਰ, 20 ਅਕਤੂਬਰ
ਪੰਜਾਬ ਫੋਟੋਗ੍ਰਾਫ਼ਰ ਐਸੋਸੀਏਸ਼ਨ ਯੂਨਿਟ ਭੋਗਪੁਰ ਦੀ ਮੀਟਿੰਗ ਪੀਪੀਏ ਦੇ ਜੁਆਇੰਟ ਸੈਕਟਰੀ ਭੁਪਿੰਦਰ ਪਾਲ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਫੋਟੋਗ੍ਰਾਫਰਾਂ ਨੂੰ ਪੇਸ਼ ਆਉਂਦੀਆਂ ਦਰਪੇਸ਼ ਮੁਸ਼ਕਲਾਂ ਦੇ ਹੱਲ ਲਈ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਮਗਰੋਂ ਪੰਜਾਬ ਫੋਟੋਗ੍ਰਾਫਰ ਐਸੋਸੀਏਸ਼ਨ ਇਕਾਈ ਭੋਗਪੁਰ ਦੀ ਸਰਬਸੰਮਤੀ ਨਾਲ ਚੋਣ ਕੀਤੀ ਗਈ ਜਿਸ ਵਿੱਚ ਜਗੀਰ ਸਿੰਘ ਨੂੰ ਪ੍ਰਧਾਨ, ਸੰਦੀਪ ਕੁਮਾਰ ਨੂੰ ਸੀਨੀਅਰ ਵਾਈਸ ਪ੍ਰਧਾਨ, ਨਿਤਿਸ਼ ਮਲਿਕ ਤੇ ਲਵਜੀਤ ਸਿੰਘ ਨੂੰ ਵਾਈਸ ਪ੍ਰਧਾਨ, ਸੁਖਦੀਪ ਸਿੰਘ ਭੇਲਾ ਨੂੰ ਸੈਕਟਰੀ, ਸੁਖਦੇਵ ਸਿੰਘ ਤੇ ਅਮਰੀਕ ਸਿੰਘ ਨੂੰ ਜੁਆਇੰਟ ਸੈਕਟਰੀ, ਸੁਖਵਿੰਦਰ ਸਿੰਘ ਨੂੰ ਕੈਸ਼ੀਅਰ ਅਤੇ ਸੂਰਜ ਕੁਮਾਰ ਨੂੰ ਪੀਆਰਓ ਚੁਣਿਆ ਗਿਆ। ਇਸ ਮੌਕੇ ਪੀਪੀਏ ਇਕਾਈ ਕਿਸ਼ਨਗੜ੍ਹ ਦੇ ਮੀਤ ਪ੍ਰਧਾਨ ਸੁਖਜਿੰਦਰ ਸਿੰਘ ਨੇ ਫੋਟੋਗ੍ਰਾਫਰਾਂ ਦੇ ਨਵੇਂ ਬਣੇ ਸੰਗਠਨ ਦੇ ਅਹੁਦੇਦਾਰਾਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਫੋਟੋਗ੍ਰਾਫਰ ਵੀ ਸਮਾਜ ਦਾ ਮੁੱਖ ਅੰਗ ਹਨ। ਪ੍ਰਧਾਨ ਭੁਪਿੰਦਰ ਪਾਲ ਨੇ ਫੋਟੋਗ੍ਰਾਫਰਾਂ ਨੂੰ ਫੋਟੋਗ੍ਰਾਫੀ ਵਿੱਚ ਆਈ ਨਵੀਂ ਤਕਨੀਕ ਅਪਣਾਉਣ ਦਾ ਸੰਦੇਸ਼ ਦਿੱਤਾ। ਇਸ ਮੌਕੇ ਫੋਟੋਗ੍ਰਾਫਰਾਂ ਨੂੰ ਆਈਡੀ ਕਾਰਡ ਵੰਡੇ ਗਏ।

Advertisement

Advertisement