For the best experience, open
https://m.punjabitribuneonline.com
on your mobile browser.
Advertisement

ਜਗਦੇਵ ਬੋਪਾਰਾਏ ਅਕਾਲੀ ਦਲ ਦੇ ਜਨਰਲ ਸਕੱਤਰ ਨਿਯੁਕਤ

10:22 AM Apr 29, 2024 IST
ਜਗਦੇਵ ਬੋਪਾਰਾਏ ਅਕਾਲੀ ਦਲ ਦੇ ਜਨਰਲ ਸਕੱਤਰ ਨਿਯੁਕਤ
Advertisement

ਪਾਇਲ (ਦੇਵਿੰਦਰ ਸਿੰਘ ਜੱਗੀ): ਹਲਕਾ ਪਾਇਲ ਦੇ ਉੱਘੇ ਸਮਾਜ ਸੇਵੀ ਇੰਜੀ. ਜਗਦੇਵ ਸਿੰਘ ਬੋਪਾਰਾਏ ਨੂੰ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਕੌਮੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਪਾਰਟੀ ਦਾ ਕੌਮੀ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਹੈ। ਸ੍ਰੀ ਬਾਦਲ ਨੇ ਪਾਰਟੀ ਪ੍ਰਤੀ ਨਿਭਾਈਆਂ ਸੇਵਾਵਾਂ ਬਦਲੇ ਉਨ੍ਹਾਂ ਨੂੰ ਇਹ ਅਹੁਦਾ ਦੇ ਕੇ ਨਿਵਾਜਿਆ ਹੈ। ਇਸ ਨਿਯੁਕਤੀ ਲਈ ਇੰਜਨੀਅਰ ਜਗਦੇਵ ਸਿੰਘ ਬੋਪਾਰਾਏ ਅਤੇ ਹਲਕਾ ਇੰਚਾਰਜ ਪਾਇਲ ਜਥੇਦਾਰ ਮਨਜੀਤ ਸਿੰਘ ਮਦਨੀਪੁਰ ਨੇ ਪਾਰਟੀ ਹਾਈਕਮਾਂਡ ਦਾ ਧੰਨਵਾਦ ਕੀਤਾ ਹੈ। ਇੰਜ. ਬੋਪਾਰਾਏ ਨੇ ਕਿਹਾ ਕਿ ਪਾਰਟੀ ਵੱਲੋਂ ਸੌਂਪੀ ਗਈ ਜ਼ਿੰਮੇਵਾਰੀ ਨੂੰ ਉਹ ਪੂਰੀ ਤਨਦੇਹੀ ਨਾਲ ਨਿਭਾਉਣਗੇ ਅਤੇ ਪਾਰਟੀ ਦੀ ਸਾਖ ਨੂੰ ਹੋਰ ਮਜ਼ਬੂਤ ਕਰਨ ਲਈ ਕੋਈ ਕਸਰ ਬਾਕੀ ਨਹੀਂ ਛੱਡਣਗੇ। ਬੋਪਾਰਾਏ ਦੀ ਨਿਯੁਕਤੀ ਦਾ ਜਥੇਦਾਰ ਰਘਵੀਰ ਸਿੰਘ ਸਹਾਰਨਮਾਜਰਾ, ਹਰਜੀਵਨਪਾਲ ਸਿੰਘ ਗਿੱਲ ਦੋਰਾਹਾ, ਜਥੇਦਾਰ ਜਸਵੀਰ ਸਿੰਘ ਨਿਜ਼ਾਮਪੁਰ, ਨਿਰਮਲ ਸਿੰਘ ਧਾਲੀਵਾਲ, ਜਥੇਦਾਰ ਮਨਜੀਤ ਸਿੰਘ ਘੁਡਾਣੀ, ਜਥੇਦਾਰ ਸ਼ਿਵਰਾਜ ਸਿੰਘ ਜੱਲ੍ਹਾ, ਪ੍ਰਧਾਨ ਸੰਜੀਵ ਕੁਮਾਰ ਪੁਰੀ ਮਲੌਦ, ਚੇਅਰਮੈਨ ਗੁਰਜੀਤ ਸਿੰਘ ਪੰਧੇਰਖੇੜੀ, ਜਥੇਦਾਰ ਜਗਦੇਵ ਸਿੰਘ ਦੋਬੁਰਜੀ, ਸਰਬਜੀਤ ਸਿੰਘ ਬਿਪਨ ਸੇਠੀ ਦੋਰਾਹਾ, ਜਥੇਦਾਰ ਪ੍ਰਿਤਪਾਲ ਸਿੰਘ ਝੱਮਟ, ਜਗਜੀਤ ਸਿੰਘ ਦੌਲਤਪੁਰ, ਜਥੇਦਾਰ ਅਵਤਾਰ ਸਿੰਘ ਮਿੰਟੂ ਧਮੋਟ, ਗੁਰਪ੍ਰੀਤ ਸਿੰਘ ਲਾਪਰਾਂ ਆਦਿ ਨੇ ਸਵਾਗਤ ਕੀਤਾ ਹੈ।

Advertisement

Advertisement
Author Image

sukhwinder singh

View all posts

Advertisement
Advertisement
×