ਇਟਲੀ: ਪਾਲਤੂ ਕੁੱਤਿਆਂ ਤੇ ਬਿੱਲੀਆਂ ’ਚ ਮਿਲੇ ਵਾਇਰਸ ਦੇ ਲੱਛਣ
08:08 AM Jul 29, 2020 IST
ਲੰਡਨ, 28 ਜੁਲਾਈ
Advertisement
ਵਿਗਿਆਨੀਆਂ ਨੂੰ ਇਟਲੀ ਵਿੱਚ ਘਰਾਂ ’ਚ ਹੀ ਪਲੇ ਬਿੱਲੀਆਂ ਤੇ ਕੁੱਤਿਆਂ ਵਿੱਚ ਸਾਰਸ ਕੋਵ-2 ਦਾ ਵਾਇਰਸ ਮਿਲਿਆ ਹੈ, ਜੋ ਮੁੱਖ ਤੌਰ ’ਤੇ ਕੋਵਿਡ-19 ਦਾ ਕਾਰਨ ਹੈ। ਵਿਗਿਆਨੀਆਂ ਦੀ ਇਸ ਲੱਭਤ ਤੋਂ ਸਾਫ਼ ਹੈ ਕਿ ਪਾਲਤੂ ਜਾਨਵਰਾਂ ਨੂੰ ਕਰੋਨਾ ਦੀ ਲਾਗ ਚਿੰਬੜਨ ਦੀ ਗੁੰਜਾਇਸ਼ ਹੈ। ਖੋਜਾਰਥੀਆਂ ਨੇ ਇਸ ਕੰਮ ਲਈ ਉੱਤਰੀ ਇਟਲੀ ਵਿੱਚ 500 ਤੋਂ ਵੱਧ ਪਾਲਤੂ ਜਾਨਵਰਾਂ ਦੇ ਨਮੂਨਿਆਂ ਦੀ ਜਾਂਚ ਕੀਤੀ ਸੀ। ਇਸ ਦੌਰਾਨ ਭਾਵੇਂ ਕੋਈ ਵੀ ਜਾਨਵਰ ਵਾਇਰਸ ਲਈ ਪੀਸੀਆਰ ਪਾਜ਼ੇਟਿਵ ਨਹੀਂ ਆਇਆ, ਪਰ 3.4 ਫੀਸਦ ਕੁੱਤਿਆਂ ਤੇ 3.9 ਫੀਸਦ ਬਿੱਲੀਆਂ ਵਿੱਚ ਐਂਟੀਬਾਡੀਜ਼ ਨੂੰ ਪ੍ਰਭਾਵਹੀਣ ਕਰਨ ਵਾਲਾ ਸਾਰਸ ਕੋਵ-2 ਨਜ਼ਰ ਆਇਆ। ਇਸ ਲੱਭਤ ਦੇ ਨਤੀਜਿਆਂ ਮੁਤਾਬਕ ਅਜਿਹੇ ਘਰਾਂ, ਜਿੱਥੇ ਕਰੋਨਾ ਪਾਜ਼ੇਟਿਵ ਮਰੀਜ਼ ਹਨ, ਵਿੱਚ ਕੁੱਤਿਆਂ ਦੇ ਪਾਜ਼ੇਟਿਵ ਹੋਣ ਦੇ ਵੱਧ ਆਸਾਰ ਹਨ।
-ਪੀਟੀਆਈ
Advertisement
Advertisement