Italy fuel depot blast: ਇਟਲੀ: ਤੇਲ ਡਿਪੂ ’ਚ ਧਮਾਕਾ; ਮਰਨ ਵਾਲਿਆਂ ਦੀ ਗਿਣਤੀ ਪੰਜ ਹੋਈ
11:27 PM Dec 10, 2024 IST
ਰੋਮ, 10 ਦਸੰਬਰ
ਇੱਥੋਂ ਦੇ ਟਸਕਨੀ ਦੇ ਤੇਲ ਡਿੱਪੂ ਧਮਾਕੇ ਵਿਚ ਹੁਣ ਤਕ ਪੰਜ ਜਣਿਆਂ ਦੀ ਮੌਤ ਹੋ ਚੁੱਕੀ ਹੈ। ਇਹ ਜਾਣਕਾਰੀ ਅੱਜ ਪੁਲੀਸ ਨੇ ਨਸ਼ਰ ਕੀਤੀ ਹੈ। ਪੁਲੀਸ ਨੇ ਦੱਸਿਆ ਕਿ ਰਾਹਤ ਕਾਰਜ ਟੀਮਾਂ ਨੂੰ ਅੱਜ ਲਾਪਤਾ ਵਿਅਕਤੀ ਦੀ ਲਾਸ਼ ਮਿਲੀ ਹੈ। ਇਤਾਲਵੀ ਮੀਡੀਆ ਨੇ ਦੱਸਿਆ ਕਿ ਟਸਕਨੀ ਹਾਦਸੇ ਵਿਚ ਮਰਨ ਵਾਲਿਆਂ ਦੀ ਗਿਣਤੀ ਪੰਜ ਹੋ ਗਈ ਹੈ। ਟਸਕਨੀ ਦੇ ਗਵਰਨਰ ਯੂਜੀਨੀਓ ਗੁਆਨੀ ਨੇ ਕਿਹਾ ਕਿ ਸੋਮਵਾਰ ਨੂੰ ਹੋਏ ਧਮਾਕੇ ਕਾਰਨ ਇਮਾਰਤ ਢਹਿ ਗਈ ਸੀ ਜਿਸ ਵਿਚ 14 ਜ਼ਖਮੀ ਹੋ ਗਏ ਸਨ ਤੇ ਦੋ ਦੀ ਹਾਲਤ ਗੰਭੀਰ ਸੀ। ਏਪੀ
Advertisement
Advertisement