ਫਿਲਮ ‘ਐਮਰਜੈਂਸੀ’ ਉੱਤੇ ਸੈਂਸਰ ਬੋਰਡ ਦਾ ਪ੍ਰਮਾਣ ਪੱਤਰ ਨਾ ਮਿਲਣਾ ਕਾਫੀ ਅਫਸੋਸਨਾਕ: ਕੰਗਨਾ ਰਣੌਤ
04:07 PM Sep 02, 2024 IST
ਨਵੀਂ ਦਿੱਲੀ, 2 ਸਤੰਬਰ
ਆਪਣੀ ਫਿਲਮ ‘ਐਮਰਜੈਂਸੀ’ ਨੂੰ ਕੇਂਦਰੀ ਫਿਲਮ ਸਰਟੀਫਿਕੇਸ਼ਨ ਬੋਰਡ (ਸੀਬੀਐੱਫਸੀ) ਤੋਂ ਪ੍ਰਮਾਣ ਪੱਤਰ ਨਾ ਮਿਲਣ ਅਤੇ 6 ਸਤੰਬਰ ਨੂੰ ਪ੍ਰਸਤਾਵਿਤ ਇਸ ਦਾ ਪ੍ਰਦਰਸ਼ਨ ਅੱਧ ਵਿਚਾਲੇ ਲਟਕਣ ਵਿਚਾਲੇ ਅਦਾਕਾਰਾ ਕੰਗਨਾ ਰਣੌਤ ਨੇ ਅੱਜ ਕਿਹਾ ਕਿ ਇਹ ਬਹੁਤ ਹੀ ਅਫਸੋਸਨਾਕ ਅਤੇ ਅਨਿਆਂਪੂਰਨ ਹੈ ਕਿ ਸੈਂਸਰਸ਼ਿਪ ਸਿਰਫ਼ ਉਨ੍ਹਾਂ ਦੀ ਫਿਲਮ ਵਾਸਤੇ ਹੈ। ਕੰਗਨਾ ਨੇ ਕਿਹਾ ਕਿ ਸਿਰਫ ਇਤਿਹਾਸਕ ਤੱਥਾਂ ’ਤੇ ਫਿਲਮ ਬਣਾਉਣ ਵਾਲਿਆਂ ’ਤੇ ਸੈਂਸਰਸ਼ਿਪ ਹੈ ਪਰ ਹਿੰਸਾ ਤੇ ਨੰਗੇਜ਼ ਦਿਖਾਇਆ ਜਾ ਸਕਦਾ ਹੈ। -ਪੀਟੀਆਈ
Advertisement
Advertisement