For the best experience, open
https://m.punjabitribuneonline.com
on your mobile browser.
Advertisement

ਪ੍ਰਧਾਨ ਮੰਤਰੀ ਨੂੰ ਮਨੀਪੁਰ ਨਾਲੋਂ ਇਜ਼ਰਾਈਲ ਦੀ ਵੱਧ ਫ਼ਿਕਰ ਹੋਣਾ ਸ਼ਰਮਨਾਕ: ਰਾਹੁਲ

08:37 AM Oct 17, 2023 IST
ਪ੍ਰਧਾਨ ਮੰਤਰੀ ਨੂੰ ਮਨੀਪੁਰ ਨਾਲੋਂ ਇਜ਼ਰਾਈਲ ਦੀ ਵੱਧ ਫ਼ਿਕਰ ਹੋਣਾ ਸ਼ਰਮਨਾਕ  ਰਾਹੁਲ
ਲੋਕਾਂ ਦਾ ਪਿਆਰ ਕਬੂਲਦੇ ਹੋਏ ਕਾਂਗਰਸ ਨੇਤਾ ਰਾਹੁਲ ਗਾਂਧੀ। -ਫੋਟੋ: ਪੀਟੀਆਈ
Advertisement

ਐਜ਼ਾਲ, 16 ਅਕਤੂਬਰ
ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅੱਜ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮਨੀਪੁਰ ਤੋਂ ਵੱਧ ਇਜ਼ਰਾਈਲ ਦੀਆਂ ਘਟਨਾਵਾਂ ਬਾਰੇ ਚਿੰਤਤ ਹਨ। ਕਾਂਗਰਸ ਆਗੂ ਨੇ ਸ਼ਹਿਰ ਦੀਆਂ ਸੜਕਾਂ ਉਤੇ ਦੋ ਕਿਲੋਮੀਟਰ ਦੀ ਪਦਯਾਤਰਾ ਤੋਂ ਬਾਅਦ ਐਜ਼ਾਲ ਵਿਚ ਰਾਜ ਭਵਨ ਦੇ ਨੇੜੇ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਗੁਆਂਢੀ ਰਾਜ ਮਨੀਪੁਰ ਹੁਣ ਇਕ ਸੰਗਠਿਤ ਰਾਜ ਨਹੀਂ ਰਹਿ ਗਿਆ ਹੈ, ਬਲਕਿ ਜਾਤੀ ਅਧਾਰ ਉਤੇ ਦੋ ਰਾਜਾਂ ਵਿਚ ਵੰਡਿਆ ਗਿਆ ਹੈ। ਚੋਣ ਵਾਲੇ ਰਾਜ ਮਿਜ਼ੋਰਮ ਵਿਚ ਦੋ ਦਿਨਾਂ ਦੀ ਯਾਤਰਾ ਉਤੇ ਪਹੁੰਚੇ ਰਾਹੁਲ ਨੇ ਇਸ ਗੱਲ ਉਤੇ ਵੀ ਜ਼ੋਰ ਦਿੱਤਾ ਕਿ ਕਾਂਗਰਸ ਨੇ 1986 ਵਿਚ ਸ਼ਾਂਤੀ ਸਮਝੌਤੇ ਉਤੇ ਸਹੀ ਪਾ ਕੇ ਹਿੰਸਾ ਪ੍ਰਭਾਵਿਤ ਉੱਤਰ-ਪੂਰਬੀ ਰਾਜਾਂ ਵਿਚ ਸ਼ਾਂਤੀ ਬਹਾਲੀ ਦਾ ਰਾਹ ਖੋਲ੍ਹਿਆ ਸੀ। ਰਾਹੁਲ ਨੇ ਕਿਹਾ ਕਿ ਮਨੀਪੁਰ ਵਿਚ ਲੋਕਾਂ ਦੀ ਹੱਤਿਆ ਹੋ ਗਈ, ਮਹਿਲਾਵਾਂ ਦਾ ਜਨਿਸੀ ਸ਼ੋਸ਼ਣ ਕੀਤਾ ਗਿਆ ਤੇ ਬੱਚਿਆਂ ਨੂੰ ਮਾਰ ਦਿੱਤਾ ਗਿਆ, ਪਰ ਸ਼ਰਮ ਦੀ ਗੱਲ ਹੈ ਕਿ ਮਨੀਪੁਰ ਵਿਚ ਜੋ ਕੁਝ ਵੀ ਹੋਇਆ, ਉਸ ਤੋਂ ਬਾਅਦ ਵੀ ਸਾਡੇ ਦੇਸ਼ ਦੇ ਨੇਤਾ ਉੱਥੇ ਨਹੀਂ ਗਏ। ਉਨ੍ਹਾਂ ਕਿਹਾ ਕਿ ਮਨੀਪੁਰ ਸਮੱਸਿਆ ਦਾ ਇਕ ਲੱਛਣ ਹੈ ਤੇ ਅਜਿਹੀਆਂ ਹੀ ਸਮੱਸਿਆਵਾਂ ਦੇਸ਼ ਦੇ ਕਈ ਹਿੱਸਿਆਂ ਵਿਚ ਛੋਟੇ ਰੂਪ ਵਿਚ ਦੇਖੀਆਂ ਜਾ ਸਕਦੀਆਂ ਹਨ। ਰਾਹੁਲ ਨੇ ਨਾਲ ਹੀ ਕਿਹਾ ਕਿ ਭਾਰਤ ਦੇਸ਼ ਦੇ ਵਿਚਾਰ ਉਤੇ ਭਾਜਪਾ ਵੱਲੋਂ ਸਮਾਜਿਕ, ਧਾਰਮਿਕ ਤੇ ਭਾਸ਼ਾਈ ਅਧਾਰ ਉਤੇ ਹਮਲਾ ਕੀਤਾ ਜਾ ਰਿਹਾ ਹੈ। ਰਾਹੁਲ ਨੇ ਇਸ ਮੌਕੇ ਸੱਤਾਧਾਰੀ ਮਿਜ਼ੋ ਨੈਸ਼ਨਲ ਫਰੰਟ ਉਤੇ ਵੀ ਨਿਸ਼ਾਨਾ ਸੇਧਿਆ। ਉਨ੍ਹਾਂ ਕਿਹਾ ਕਿ ਕਾਂਗਰਸ ‘ਖ਼ੋਖਲੀਆਂ ਗੱਲਾਂ’ ਨਹੀਂ ਕਰਦੀ ਬਲਕਿ ਉਨ੍ਹਾਂ ਕੋਲ ਮਿਜ਼ੋਰਮ ਲਈ ਇਕ ਯੋਜਨਾ ਹੈ। ਉਨ੍ਹਾਂ ਵੱਖ-ਵੱਖ ਸੂਬਿਆਂ ਵਿਚ ਕਾਂਗਰਸ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਦਾ ਵੀ ਜ਼ਿਕਰ ਕੀਤਾ।
ਇਸੇ ਦੌਰਾਨ ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾ ਕਿ ਭਾਜਪਾ ਤੇ ਇਸ ਦੇ ਸਾਥੀ ਸੱਤਾ ਤੇ ਲਾਲਚ ਵਿਚ ਉੱਤਰ-ਪੂਰਬੀ ਰਾਜਾਂ ’ਚ ਸ਼ਾਂਤੀ ਭੰਗ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਉੱਤਰ-ਪੂਰਬ ਵਿਚ ਸ਼ਾਂਤੀ ਤੇ ਸਦਭਾਵਨਾ ਯਕੀਨੀ ਬਣਾਉਣ ਪ੍ਰਤੀ ਵਚਨਬੱਧ ਹੈ। -ਪੀਟੀਆਈ

Advertisement

Advertisement

ਮਿਜ਼ੋਰਮ ਲਈ ਕਾਂਗਰਸ ਨੇ ਸਾਰੇ ਉਮੀਦਵਾਰ ਐਲਾਨੇ

ਐਜ਼ਾਲ: ਕਾਂਗਰਸ ਨੇ ਅੱਜ ਮਿਜ਼ੋਰਮ ਲਈ ਪਾਰਟੀ ਦੇ 40 ਉਮੀਦਵਾਰ ਐਲਾਨ ਦਿੱਤੇ ਹਨ। ਜ਼ਿਕਰਯੋਗ ਹੈ ਕਿ ਸੂਬੇ ਵਿਚ 7 ਨਵੰਬਰ ਨੂੰ ਚੋਣਾਂ ਹੋਣ ਜਾ ਰਹੀਆਂ ਹਨ। ਕਾਂਗਰਸ ਨੇ 40 ਮੈਂਬਰੀ ਵਿਧਾਨ ਸਭਾ ਲਈ ਉਮੀਦਵਾਰਾਂ ਦੀ ਸੂਚੀ ਉਦੋਂ ਜਾਰੀ ਕੀਤੀ ਹੈ ਜਦ ਪਾਰਟੀ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਸੂਬੇ ਦਾ ਦੌਰਾ ਕਰ ਰਹੇ ਹਨ। ਰਾਹੁਲ ਦੋ ਦਿਨਾਂ ਦੀ ਪ੍ਰਚਾਰ ਮੁਹਿੰਮ ਲਈ ਮਿਜ਼ੋਰਮ ਆਏ ਹਨ। ਹਾਲਾਂਕਿ ਸੂਚੀ ਦਾ ਅਧਿਕਾਰਤ ਐਲਾਨ ਭਲਕੇ ਇੱਥੇ ਪਾਰਟੀ ਦਫ਼ਤਰ ’ਚ ਹੋਣ ਵਾਲੇ ਸਮਾਗਮ ’ਚ ਕੀਤਾ ਜਾਵੇਗਾ। ਕਾਂਗਰਸ ਦੀ ਸੂਚੀ ਵਿਚ ਚਾਰ ਮੌਜੂਦਾ ਵਿਧਾਇਕਾਂ ਦੇ ਨਾਂ ਸ਼ਾਮਲ ਹਨ। ਹਾਲਾਂਕਿ ਲੁੰਗਲੇਈ ਦੱਖਣੀ ਹਲਕੇ ਲਈ ਉਮੀਦਵਾਰ ਨਹੀਂ ਐਲਾਨਿਆ ਗਿਆ ਹੈ। ਭਾਜਪਾ ਦੇ ਇਕ ਆਗੂ ਨੇ ਦੱਸਿਆ ਕਿ ਉਨ੍ਹਾਂ ਦੀ ਪਾਰਟੀ ਵੀ ਜਲਦੀ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰੇਗੀ। ਦੱਸਣਯੋਗ ਹੈ ਸੱਤਾਧਾਰੀ ਐਮਐੱਨਐਫ ਤੇ ਜ਼ੈੱਡਪੀਐਮ ਪਹਿਲਾਂ ਹੀ ਉਮੀਦਵਾਰਾਂ ਦਾ ਐਲਾਨ ਕਰ ਚੁੱਕੇ ਹਨ। ਕਾਂਗਰਸ ਨੇ ਐਜ਼ਾਲ ਪੂਰਬੀ-1 ਸੀਟ ਤੋਂ ਮੁੱਖ ਮੰਤਰੀ ਜ਼ੋਰਾਮਥਾਂਗਾ ਵਿਰੁੱਧ ਲਾਲਸੰਗਲੁਰਾ ਰਾਲਟੇ ਨੂੰ ਉਮੀਦਵਾਰ ਬਣਾਇਆ ਹੈ। ਉਹ ਪਹਿਲੀ ਵਾਰ ਚੋਣ ਲੜ ਰਹੇ ਹਨ। ਜ਼ੋਰਾਮਥਾਂਗਾ ਨੇ 2018 ਵਿਚ ਇਹ ਸੀਟ ਜਿੱਤੀ ਸੀ। ਮਿਜ਼ੋਰਮ ਕਾਂਗਰਸ ਦੇ ਮੁਖੀ ਲਾਲਸਾਵਤਾ ਐਜ਼ਾਲ ਪੱਛਮ-ਤਿੰਨ ਸੀਟ ਅਤੇ ਸੀਨੀਅਰ ਉਪ ਪ੍ਰਧਾਨ ਲਾਲ ਥੰਜ਼ਾਰਾ ਐਜ਼ਾਲ ਉੱਤਰੀ ਸੀਟ ਤੋਂ ਉਮੀਦਵਾਰ ਹੋਣਗੇ। -ਪੀਟੀਆਈ

Advertisement
Author Image

Advertisement