ਮੁਕੱਦਮੇ ਦੇ ਨਿਬੇੜੇ ਲਈ ਸਮਾਂ-ਸੀਮਾ ਤੈਅ ਕਰਨਾ ਠੀਕ ਨਹੀਂ: ਸੁਪਰੀਮ ਕੋਰਟ
06:59 AM Dec 01, 2024 IST
ਨਵੀਂ ਦਿੱਲੀ:
Advertisement
ਸੁਪਰੀਮ ਕੋਰਟ ਨੇ ਜ਼ਮਾਨਤ ਪਟੀਸ਼ਨਾਂ ਖਾਰਜ ਕਰਦਿਆਂ ਮੁਕੱਦਮੇ ਦੀ ਸੁਣਵਾਈ ਪੂਰੀ ਕਰਨ ਲਈ ਸਮਾਂ ਸੀਮਾ ਤੈਅ ਕਰਨ ਦੇ ਹਾਈ ਕੋਰਟਾਂ ਦੇ ਨਿਰਦੇਸ਼ਾਂ ’ਤੇ ਇਤਰਾਜ਼ ਜ਼ਾਹਿਰ ਕੀਤਾ ਅਤੇ ਕਿਹਾ ਕਿ ਇਨ੍ਹਾਂ ਨੂੰ ਲਾਗੂ ਕਰਨਾ ਮੁਸ਼ਕਲ ਹੈ ਤੇ ਇਸ ਨਾਲ ਸਬੰਧਤ ਧਿਰਾਂ ’ਚ ਝੂਠੀ ਉਮੀਦ ਜਾਗਦੀ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਅਜਿਹੇ ਨਿਰਦੇਸ਼ਾਂ ਨਾਲ ਹੇਠਲੀਆਂ ਅਦਾਲਤਾਂ ਦੇ ਕੰਮਕਾਰ ’ਤੇ ਮਾੜਾ ਅਸਰ ਪੈਂਦਾ ਹੈ ਕਿ ਕਿਉਂਕਿ ਹੇਠਲੀਆਂ ਅਦਾਲਤਾਂ ’ਚ ਇੱਕ ਹੀ ਤਰ੍ਹਾਂ ਦੇ ਪੁਰਾਣੇ ਮਾਮਲੇ ਪੈਂਡਿੰਗ ਹੋ ਸਕਦੇ ਹਨ। ਜਸਟਿਸ ਅਭੈ ਐੱਸ. ਓਕਾ ਅਤੇ ਜਸਟਿਸ ਅਗਸਟੀਨ ਜੌਰਜ ਮਸੀਹ ਦੇ ਬੈਂਚ ਨੇ ਕਿਹਾ, ‘ਅਸੀਂ ਹਰ ਦਿਨ ਦੇਖ ਰਹੇ ਹਾਂ ਕਿ ਵੱਖ ਵੱਖ ਹਾਈ ਕੋਰਟ ਪਟੀਸ਼ਨਾਂ ਖਾਰਜ ਕਰਕੇ ਮੁਕੱਦਮਿਆਂ ਦੇ ਨਿਬੇੜੇ ਲਈ ਸਮਾਂਬੱਧ ਪ੍ਰੋਗਰਾਮ ਤਿਆਰ ਕਰ ਰਹੇ ਹਨ।’ ਬੈਂਚ ਨੇ ਇਹ ਹੁਕਮ ਇੱਕ ਵਿਅਕਤੀ ਨੂੰ ਜ਼ਮਾਨਤ ਦਿੰਦਿਆਂ ਪਾਸ ਕੀਤਾ, ਜੋ ਜਾਅਲੀ ਨੋਟਾਂ ਦੇ ਮਾਮਲੇ ’ਚ ਢਾਈ ਸਾਲ ਤੋਂ ਜੇਲ੍ਹ ’ਚ ਹੈ। -ਪੀਟੀਆਈ
Advertisement
Advertisement