ਬੀਬੀਏ ਤੇ ਬੀਕਾਮ ਵਿੱਚ ਦਾਖਲਾ ਲੈਣਾ ਨਹੀਂ ਆਸਾਨ
ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 27 ਜੁਲਾਈ
ਯੂਟੀ ਦੇ ਕਾਲਜਾਂ ਵਿਚ ਆਨਲਾਈਨ ਦਾਖਲਿਆਂ ਲਈ ਅੱਜ ਰਜਿਸਟਰੇਸ਼ਨ ਸ਼ੁਰੂ ਹੋ ਗਈ। ਕਰੋਨਾ ਮਹਾਮਾਰੀ ਕਾਰਨ ਇਸ ਵਾਰ ਕਈ ਕੋਰਸ ਬੰਦ ਕਰ ਦਿੱਤੇ ਗਏ ਹਨ ਤੇ ਬੀਏ ਦੀਆਂ ਸੀਟਾਂ ਘਟਾ ਦਿੱਤੀਆਂ ਗਈਆਂ ਹਨ। ਦੂਜੇ ਪਾਸੇ ਬੀਬੀਏ ਤੇ ਬੀਕਾਮ ਵਿਚ ਦਾਖਲਾ ਲੈਣਾ ਆਸਾਨ ਨਹੀਂ ਹੋਵੇਗਾ। ਇਥੋਂ ਦੇ ਕਾਲਜਾਂ ’ਚ ਯੂਟੀ ਦੇ ਵਿਦਿਆਰਥੀਆਂ ਲਈ 85 ਫੀਸਦੀ ਤੇ ਬਾਹਰਲੇ ਵਿਦਿਆਰਥੀਆਂ ਲਈ 15 ਫੀਸਦੀ ਕੋਟਾ ਹੈ। ਵਿਦਿਆਰਥੀ ਕਾਲਜਾਂ ਦੇ ਕੋਰਸਾਂ ਲਈ 3 ਅਗਸਤ ਤਕ ਫਾਰਮ ਜਮ੍ਹਾਂ ਕਰਵਾ ਸਕਦੇ ਹਨ। ਊਚ ਸਿੱਖਿਆ ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ ਵਿਦਿਆਰਥੀ ਅਕਸਰ 11 ਕਾਲਜਾਂ ਵਿਚ ਦਾਖਲਿਆਂ ਲਈ ਪਹਿਲੀ ਪਸੰਦ ਕਟਆਫ ਦੇਖ ਕੇ ਨਹੀਂ ਭਰਦੇ ਜਿਸ ਕਾਰਨ ਊਨ੍ਹਾਂ ਦਾ ਪਹਿਲੀ ਕਾਊਂਸਲਿੰਗ ਵਿਚ ਨੰਬਰ ਨਹੀਂ ਆਉਂਦਾ। ਪਿਛਲੇ ਸਾਲ ਅਨੁਸਾਰ ਬੀਕਾਮ ਵਿਚ ਪੋਸਟ ਗਰੈਜੂਏਟ ਸਰਕਾਰੀ ਕਾਲਜ ਸੈਕਟਰ-11 ਵਿਚ ਯੂਟੀ ਪੂਲ ਦੀ ਕਟਆਫ 76.2, ਜਨਰਲ ਪੂਲ ਦੀ ਕਟਆਫ 98.8, ਜੀਸੀਜੀ ਸੈਕਟਰ-11 ਵਿਚ ਯੂਟੀ ਪੂਲ ਦੀ 81 ਤੇ ਜਨਰਲ ਦੀ 94.8 ਫੀਸਦੀ, ਡੀਏਵੀ ਕਾਲਜ ਸੈਕਟਰ-10 ਵਿਚ ਕ੍ਰਮਵਾਰ 89 ਤੇ 107.2, ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਸੈਕਟਰ-26 ਵਿਚ 66.8 ਤੇ 75 ਫੀਸਦੀ, ਗੁਰੂ ਗੋਬਿੰਦ ਸਿੰਘ ਕਾਲਜ ਫਾਰ ਵਿਮੈਨ ਸੈਕਟਰ-26 ਵਿਚ 62 ਤੇ 81, ਐਸਡੀ ਕਾਲਜ ਸੈਕਟਰ-32 ਵਿਚ 105.8 ਤੇ 111.2, ਸਰਕਾਰੀ ਕਾਲਜ ਆਫ ਕਾਮਰਸ ਐਂਡ ਬਿਜ਼ਨਸ ਐਡਮਨਿਸਟਰੇਸ਼ਨ ਸੈਕਟਰ-50 ਵਿਚ 94.4 ਤੇ 95.63 ਫੀਸਦੀ ਰਹੀ।
ਪਿਛਲੇ ਸਾਲ ਬੀਬੀਏ ਦੀ ਕਟਆਫ ਸਰਕਾਰੀ ਕਾਲਜ ਸੈਕਟਰ-11 ਵਿਚ ਯੂਟੀ ਪੂਲ ਦੀ 60 ਤੇ ਜਨਰਲ ਪੂਲ ਦੀ 60.2 ਫੀਸਦੀ ਰਹੀ, ਡੀਏਵੀ ਕਾਲਜ ਵਿਚ ਕ੍ਰਮਵਾਰ 67.27 ਤੇ 91.2 ਫੀਸਦੀ, ਐਸਡੀ ਕਾਲਜ ਵਿਚ ਕ੍ਰਮਵਾਰ 80.6 ਤੇ 93.4, ਪੋਸਟ ਗਰੈਜੂਏੇਟ ਸਰਕਾਰੀ ਕਾਲਜ ਸੈਕਟਰ-46 ਵਿਚ 65.4 ਤੇ 59.2 ਫੀਸਦੀ, ਸਰਕਾਰੀ ਕਾਲਜ ਫਾਰ ਕਾਮਰਸ ਐਂਡ ਬਿਜ਼ਨਸ ਐਡਮਨਿਸਟਰੇਸ਼ਨ ਸੈਕਟਰ-50 ਵਿਚ 60.8 ਤੇ 63.4 ਫੀਸਦੀ ਤੇ ਐਮਸੀਐਮ ਡੀਏਵੀ ਕਾਲਜ ਫਾਰ ਵਿਮੈਨ ਸੈਕਟਰ-36 ਵਿਚ ਕ੍ਰਮਵਾਰ 61.6 ਤੇ 93 ਫੀਸਦੀ ਰਹੀ।