For the best experience, open
https://m.punjabitribuneonline.com
on your mobile browser.
Advertisement

ਦੇਸ਼ ਦੇ ਹਵਾਈ ਅੱਡਿਆਂ ’ਤੇ ਅਗਲੇ ਸਾਲ ਮਈ ਤੱਕ ਫੁੱਲ ਬਾਡੀ ਸਕੈਨਰ ਲੱਗਣ ਦੀ ਆਸ

01:12 PM Dec 15, 2023 IST
ਦੇਸ਼ ਦੇ ਹਵਾਈ ਅੱਡਿਆਂ ’ਤੇ ਅਗਲੇ ਸਾਲ ਮਈ ਤੱਕ ਫੁੱਲ ਬਾਡੀ ਸਕੈਨਰ ਲੱਗਣ ਦੀ ਆਸ
Advertisement

ਨਵੀਂ ਦਿੱਲੀ, 15 ਦਸੰਬਰ
ਦੇਸ਼ ਦੇ ਕੁੱਝ ਹਵਾਈ ਅੱਡਿਆਂ ’ਤੇ ਮਈ 2024 ਤੱਕ 'ਫੁੱਲ ਬਾਡੀ ਸਕੈਨਰ' ਲਗਾਏ ਜਾਣ ਦੀ ਉਮੀਦ ਹੈ। ਬਿਊਰੋ ਆਫ ਸਿਵਲ ਐਵੀਏਸ਼ਨ ਸਕਿਓਰਿਟੀ (ਬੀਸੀਏਐੱਸ) ਦੇ ਡਾਇਰੈਕਟਰ ਜਨਰਲ ਜ਼ੁਲਫ਼ਿਕਾਰ ਹਸਨ ਨੇ ਕਿਹਾ ਕਿ ਕੁਝ ਕਾਰਨਾਂ ਕਰਕੇ ਚੋਣਵੇਂ ਹਵਾਈ ਅੱਡਿਆਂ 'ਤੇ 'ਫੁੱਲ-ਬਾਡੀ ਸਕੈਨਰ' ਅਤੇ 'ਸੀਟੀਐੱਕਸ ਸਕੈਨਰ' ਲਗਾਉਣ ਦੀ ਮਿਆਦ ਵਧਾ ਦਿੱਤੀ ਜਾਵੇਗੀ, ਜਦ ਕਿ ਇਨ੍ਹਾਂ ਨੂੰ ਲਾਉਣ ਦੀ ਆਖਰੀ ਮਿਤੀ 31 ਦਸੰਬਰ ਤੱਕ ਹੈ। ਸੀਟੀਐਕਸ (ਕੰਪਿਊਟਰ ਟੋਮੋਗ੍ਰਾਫੀ ਐਕਸ-ਰੇ) ਲੱਗਣ ਬਾਅਦ ਯਾਤਰੀਆਂ ਨੂੰ ਹਵਾਈ ਅੱਡਿਆਂ 'ਤੇ ਸੁਰੱਖਿਆ ਜਾਂਚ ਦੌਰਾਨ ਆਪਣੇ ਸਾਮਾਨ ’ਚੋਂ ਇਲੈਕਟ੍ਰਾਨਿਕ ਉਪਕਰਣ ਨਹੀਂ ਕੱਢਣੇ ਪੈਣਗੇ।

Advertisement

Advertisement
Advertisement
Author Image

Advertisement