ISRO ਦੇ PSLV ਨੇ ਸਫਲਤਾਪੂਰਬਕ ਗ੍ਰਹਿਪੰਧ ’ਤੇ ਪਾਏ ਯੂਰਪੀਅਨ ਸਪੇਸ ਏਜੰਸੀ ਦੇ ਦੋ ਉਪਗ੍ਰਹਿ
ਸ੍ਰੀਹਰੀਕੋਟਾ (ਆਂਧਰਾ ਪ੍ਰਦੇਸ਼), 5 ਦਸੰਬਰ
ਸ਼ੁੱਧਤਾ-ਉਡਾਣ ਦੀ ਸ਼ਮੂਲੀਅਤ ਵਾਲੀ ਆਪਣੀ ਕਿਸਮ ਦੀ ਪਹਿਲੀ ਪਹਿਲਕਦਮੀ ਵਿੱਚ ਭਾਰਤੀ ਪੁਲਾੜ ਖੋਜ ਸੰਸਥਾ (ISRO) ਨੇ ਵੀਰਵਾਰ ਨੂੰ ਇੱਕ PSLV-C59 ਰਾਕੇਟ ਰਾਹੀਂ ਯੂਰਪੀਅਨ ਸਪੇਸ ਏਜੰਸੀ ਦਾ ਪ੍ਰੋਬਾ-3 ਮਿਸ਼ਨ (Proba-3 mission) ਸਫਲਤਾਪੂਰਵਕ ਲਾਂਚ ਕੀਤਾ। ਇਹ ਯੂਰਪੀਅਨ ਸਪੇਸ ਏਜੰਸੀ (European Space Agency - ESA) ਦਾ ਇਕ ਸੂਰਜੀ ਤਜਰਬਾ ਹੈ।
ਇਸਰੋ ਚੇਅਰਮੈਨ ਐਸ ਸੋਮਨਾਥ ਨੇ ਕਿਹਾ ਕਿ ਇਸਰੋ ਨੇ ਦੋ ਉਪਗ੍ਰਹਿਆਂ ਨੂੰ ਲਾਂਚ ਤੋਂ ਕਰੀਬ 18 ਮਿੰਟ ਬਾਅਦ 'ਰਾਈਟ ਔਰਬਿਟ' ਵਿੱਚ ਰੱਖਿਆ। ਗ਼ੌਰਤਲਬ ਹੈ ਕਿ ਪ੍ਰੋਬਾ-3 (ਆਨਬੋਰਡ ਆਟੋਨੋਮੀ ਲਈ ਪ੍ਰੋਜੈਕਟ) ਮਿਸ਼ਨ ਵਿੱਚ ਦੋ ਉਪਗ੍ਰਹਿ ਸ਼ਾਮਲ ਹੈ ਅਤੇ ਇਨ੍ਹਾਂ ਉਪਗ੍ਰਹਿਆਂ ਦੇ ਅੰਦਰ ਦੋ ਪੁਲਾੜ ਵਾਹਨ ਰੱਖੇ ਗਏ। ਇਹ ਪੁਲਾੜ ਵਾਹਨ ਇਕੱਠਿਆਂ ਇੱਕ-ਰੂਪ ਹੋ ਕੇ ਉੱਡਣਗੇ ਅਤੇ ਇਸ ਤਰ੍ਹਾਂ ਉਡਦੇ ਹੋਏ ਇੱਕ ਮਿਲੀਮੀਟਰ ਤੱਕ ਦੀ ਸਟੀਕਤਾ ਨੂੰ ਗਠਨ ਕਾਇਮ ਰੱਖਦੇ ਹੋਏ ਸੂਰਜ ਦੇ ਬਾਹਰੀ ਵਾਯੂਮੰਡਲ ਦਾ ਅਧਿਐਨ ਕਰਨਗੇ।
ਇਸਰੋ ਦੀ ਵਪਾਰਕ ਸ਼ਾਖਾ, ਨਿਊਸਪੇਸ ਇੰਡੀਆ ਲਿਮਟਿਡ (NewSpace India Ltd) ਇਸ ਲਾਂਚ ਲਈ ESA ਤੋਂ ਆਰਡਰ ਹਾਸਲ ਕਰਨ ਵਿਚ ਸਫਲ ਰਹੀ ਸੀ, ਜਿਹੜਾ ਇੱਕ ਤਕਨਾਲੋਜੀ ਪ੍ਰਦਰਸ਼ਨ ਮਿਸ਼ਨ ਸੀ। ਮਿਸ਼ਨ ਦਾ ਉਦੇਸ਼ ਸਟੀਕ ਫਲਾਇੰਗ ਫਾਰਮੇਸ਼ਨ ਦਾ ਮੁਜ਼ਾਹਰਾ ਕਰਨਾ ਹੈ ਅਤੇ ਉਪਗ੍ਰਹਿਆਂ ਦੇ ਅੰਦਰ ਰੱਖੇ ਗਏ ਦੋਵੇਂ ਪੁਲਾੜ ਵਾਹਨਾਂ- ਕੋਰੋਨਾਗ੍ਰਾਫ (310 ਕਿਲੋਗ੍ਰਾਮ) ਅਤੇ ਓਕਲਟਰ (240 ਕਿਲੋਗ੍ਰਾਮ) ਨੂੰ ਲੋੜੀਂਦੇ ਔਰਬਿਟ ਪੱਧਰ ਤੱਕ ਪਹੁੰਚਣ ਤੋਂ ਬਾਅਦ ਇੱਕ ਸਟੈਕਡ ਬਣਤਰ ਵਿੱਚ ਇਕੱਠਿਆਂ ਲਾਂਚ ਕੀਤਾ ਜਾਵੇਗਾ।
ਸੋਧੀ ਹੋਈ ਪੁੱਠੀ ਗਿਣਤੀ ਦੇ ਅਖ਼ਰੀ 'ਤੇ 44.5 ਮੀਟਰ ਉੱਚੇ PSLV-C59 ਰਾਕੇਟ ਨੂੰ ਇਸ ਦੀ 61ਵੀਂ ਉਡਾਣ 'ਤੇ ਮਿਥੇ ਸਮੇਂ ਮੁਤਾਬਕ ਸ਼ਾਮ 4.04 ਵਜੇ ਦਾਗ਼ਿਆ ਗਿਆ। ਰਾਕੇਟ ਨੇ 18-ਮਿੰਟ ਦੀ ਉਡਾਣ ਪਿੱਛੋਂ ਅੰਬਰਾਂ ਨੂੰ ਛੂਹਣ ਤੋਂ ਬਾਅਦ ਸਫਲਤਾਪੂਰਵਕ ਦੋ ਉਪਗ੍ਰਹਿਆਂ ਨੂੰ ਇੱਛਤ ਔਰਬਿਟ ਵਿੱਚ ਆਪਣੇ ਆਪ ਤੋਂ ਵੱਖ ਕਰ ਦਿੱਤਾ ਅਤੇ ਇਸ ਤੋਂ ਬਾਅਦ ਿੲਨ੍ਹਾਂ ਨੂੰ ਵਿੱਚ ਬੈਲਜੀਅਮ ਸਥਤ ESA ਦੇ ਵਿਗਿਆਨੀਆਂ ਵੱਲੋਂ ਇੱਛਤ ਔਰਬਿਟ 'ਤੇ ਸਥਾਪਤ ਕੀਤਾ ਜਾਵੇਗਾ। -ਪੀਟੀਆਈ