ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਕਿਸੇ ਭਾਰਤੀ ਦੇ ਚੰਦ ’ਤੇ ਉਤਰਨ ਤੱਕ ਮਿਸ਼ਨ ਜਾਰੀ ਰੱਖੇਗਾ ਇਸਰੋ

07:06 AM Apr 18, 2024 IST

ਅਹਿਮਦਾਬਾਦ, 17 ਅਪਰੈਲ
ਇਸਰੋ ਦੇ ਚੇਅਰਮੈਨ ਐੱਸ ਸੋਮਨਾਥ ਨੇ ਅੱਜ ਕਿਹਾ ਕਿ ਦੇਸ਼ ਦੇ ਕਿਸੇ ਪੁਲਾੜ ਯਾਤਰੀ ਦੇ ਚੰਦ ’ਤੇ ਉਤਰਨ ਤੱਕ ਭਾਰਤੀ ਪੁਲਾੜ ਖੋਜ ਸੰਸਥਾ ਚੰਦ ’ਤੇ ਚੰਦਰਯਾਨਾਂ ਦੀ ਲੜੀ ਭੇਜਣਾ ਜਾਰੀ ਰੱਖੇਗੀ। ਜ਼ਿਕਰਯੋਗ ਹੈ ਕਿ ਲੰਘੇ ਸਾਲ ਅਗਸਤ ਮਹੀਨੇ ਵਿੱਚ ਇਸ ਵੱਕਾਰੀ ਪੁਲਾੜ ਏਜੰਸੀ ਵੱਲੋਂ ਭੇਜਿਆ ਗਿਆ ਪੁਲਾੜ ਯਾਨ ‘ਚੰਦਰਯਾਨ-3’ ਚੰਦ ਦੇ ਦੱਖਣੀ ਧਰੁਵ ’ਤੇ ਉਤਰਿਆ ਸੀ। ਇਸ ਨਾਲ ਭਾਰਤ ਚੰਦ ਦੇ ਦੱਖਣੀ ਧਰੁਵ ’ਤੇ ਪੁਲਾੜ ਯਾਨ ਭੇਜਣ ਵਾਲਾ ਪਹਿਲਾ ਦੇਸ਼ ਬਣ ਗਿਆ ਸੀ।
ਇੱਥੇ ਇਕ ਪ੍ਰੋਗਰਾਮ ਦੌਰਾਨ ਪੱਤਰਕਾਰਾਂ ਨਾਲ ਵੱਖਰੇ ਤੌਰ ’ਤੇ ਗੱਲਬਾਤ ਕਰਦਿਆਂ ਸੋਮਨਾਥ ਨੇ ਕਿਹਾ, ‘‘ਚੰਦਰਯਾਨ 3 ਨੇ ਕਾਫੀ ਵਧੀਆ ਕੀਤਾ ਸੀ। ਡੇਟਾ ਇਕੱਤਰ ਕਰ ਲਿਆ ਗਿਆ ਹੈ ਅਤੇ ਵਿਗਿਆਨਕ ਪ੍ਰਕਾਸ਼ਨ ਹੁਣੇ ਜਿਹੇ ਸ਼ੁਰੂ ਹੋ ਗਿਆ ਹੈ। ਹੁਣ, ਅਸੀਂ ਚੰਦਰਯਾਨ ਲੜੀ ਨੂੰ ਉਦੋਂ ਤੱਕ ਜਾਰੀ ਰੱਖਣਾ ਚਾਹੁੰਦੇ ਹਾਂ ਜਦੋਂ ਤੱਕ ਕਿ ਕੋਈ ਭਾਰਤੀ ਚੰਦ ’ਤੇ ਨਹੀਂ ਉਤਰਦਾ। ਉਸ ਤੋਂ ਪਹਿਲਾਂ, ਸਾਨੂੰ ਬਹੁਤ ਸਾਰੀਆਂ ਤਕਨੀਕਾਂ ਵਿੱਚ ਮੁਹਾਰਤ ਹਾਸਲ ਕਰਨੀ ਹੋਵੇਗੀ, ਜਿਵੇਂ ਕਿ ਉੱਥੇ ਜਾਣਾ ਅਤੇ ਵਾਪਸ ਆਉਣਾ। ਅਗਲੇ ਮਿਸ਼ਨ ਵਿੱਚ ਅਸੀਂ ਇਹ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ।’’ ਉਹ ਇੱਥੇ ਐਸਟਰੋਨੌਟਿਕਲ ਸੁਸਾਇਟੀ ਆਫ਼ ਇੰਡੀਆ ਵੱਲੋਂ ਕਰਵਾਏ ਗਏ ਇਕ ਪ੍ਰੋਗਰਾਮ ਮੁੱਖ ਮਹਿਮਾਨ ਵਜੋਂ ਪਹੁੰਚੇ ਹੋਏ ਸਨ।
ਗਗਨਯਾਨ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਸੋਮਨਾਥ ਨੇ ਕਿਹਾ ਕਿ ਇਸਰੋ ਵੱਲੋਂ ਬਿਨਾ ਮਨੁੱਖ ਤੋਂ ਇਕ ਮਿਸ਼ਨ ਭੇਜਿਆ ਜਾਵੇਗਾ ਅਤੇ 24 ਅਪਰੈਲ ਨੂੰ ਏਅਰਡਰੌਪ ਟੈਸਟ ਕੀਤਾ ਜਾਵੇਗਾ। ਉਪਰੰਤ ਅਗਲੇ ਸਾਲ ਦੋ ਹੋਰ ਬਿਨਾ ਮਨੁੱਖ ਦੇ ਮਿਸ਼ਨ ਭੇਜੇ ਜਾਣਗੇ ਅਤੇ ਜੇਕਰ ਅਗਲੇ ਸਾਲ ਦੇ ਅਖ਼ੀਰ ਤੱਕ ਸਭ ਕੁਝ ਠੀਕ ਰਿਹਾ ਤਾਂ ਫਿਰ ਮਨੁੱਖੀ ਮਿਸ਼ਨ ਭੇਜਿਆ ਜਾਵੇਗਾ। ਇਸਰੋ ਵੱਲੋਂ ਰਾਕੇਟ ਇੰਜਨਾਂ ਲਈ ਨਵੀਂ ਵਿਕਸਤ ਕੀਤੀ ਗਈ ਕਾਰਬਨ-ਕਾਰਬਨ (ਸੀ-ਸੀ) ਨੋਜ਼ਲ ਬਾਰੇ ਉਨ੍ਹਾਂ ਕਿਹਾ ਕਿ ਇਸ ਨਾਲ ਰਾਕੇਟ ਦੀ ਪੇਅਲੋਡ ਸਮਰੱਥਾ ਵਿੱਚ ਸੁਧਾਰ ਹੋਵੇਗਾ ਤਾਂ ਜੋ ਰਾਕੇਟ ਨੂੰ ਵਜ਼ਨ ਵਿੱਚ ਹਲਕਾ ਰੱਖਿਆ ਜਾ ਸਕੇ। ਇਹ ਪੋਲਰ ਸੈਟੇਲਾਈਟ ਲਾਂਚ ਵਹੀਕਲ ਜਾਂ ਪੀਐੱਸਐੱਲਵੀ ਵਿੱਚ ਲਗਾਇਆ ਜਾਵੇਗਾ। ਉਨ੍ਹਾਂ ਕਿਹਾ, ‘‘ਇਹ ਉਹ ਤਕਨਾਲੋਜੀ ਹੈ ਜਿਸ ਨੂੰ ਅਸੀਂ ਪਿਛਲੇ ਕਈ ਸਾਲਾਂ ਤੋਂ ਵਿਕਸਤ ਕਰਨਾ ਚਾਹੁੰਦੇ ਸਨ। ਹੁਣ ਅਸੀਂ ਇਸ ਵਿੱਚ ਮੁਹਾਰਤ ਹਾਸਲ ਕਰ ਲਈ ਹੈ। ਇਸ ਨੂੰ ਬਣਾ ਲਿਆ ਹੈ ਅਤੇ ਇੰਜਨ ਵਿੱਚ ਟੈਸਟ ਵੀ ਕਰ ਲਿਆ ਹੈ।’’ 16 ਅਪਰੈਲ ਨੂੰ ਜਾਰੀ ਇਕ ਬਿਆਨ ਵਿੱਚ ਇਸਰੋ ਨੇ ਐਲਾਨ ਕੀਤਾ ਸੀ ਕਿ ਇਸ ਨੇ ਹਲਕੇ ਭਾਰ ਦੀ ਸੀ-ਸੀ ਨੋਜ਼ਲ ਵਿਕਸਤ ਕਰ ਕੇ ਰਾਕੇਟ ਇੰਜਨ ਤਕਨਾਲੋਜੀ ਵਿੱਚ ਇਕ ਵੱਡਾ ਮਾਅਰਕਾ ਮਾਰਿਆ ਹੈ। -ਪੀਟੀਆਈ

Advertisement

Advertisement
Advertisement