For the best experience, open
https://m.punjabitribuneonline.com
on your mobile browser.
Advertisement

ਇੰਡੀਆ ਗੱਠਜੋੜ ਦੇ ਟੁੱਟਣ ਦੀ ਪੁੱਠੀ ਗਿਣਤੀ ਸ਼ੁਰੂ: ਮੋਦੀ

07:39 AM May 21, 2024 IST
ਇੰਡੀਆ ਗੱਠਜੋੜ ਦੇ ਟੁੱਟਣ ਦੀ ਪੁੱਠੀ ਗਿਣਤੀ ਸ਼ੁਰੂ  ਮੋਦੀ
ਕਟਕ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਨਮਾਨ ਕਰਦੇ ਹੋਏ ਭਾਜਪਾ ਆਗੂ। -ਫੋਟੋ: ਪੀਟੀਆਈ
Advertisement

ਝਾੜਗ੍ਰਾਮ, 20 ਮਈ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਦਾਅਵਾ ਕੀਤਾ ਕਿ ਲੋਕ ਸਭਾ ਚੋਣਾਂ ਦੀਆਂ ਪੰਜਵੇਂ ਗੇੜ ਦੀਆਂ ਵੋਟਾਂ ਮਗਰੋਂ ਕਾਂਗਰਸ ਤੇ ਇੰਡੀਆ ਗੱਠਜੋੜ ਦੀ ਹਾਰ ਤੈਅ ਹੈ ਅਤੇ ਇਸ ਤੋਂ ਬਾਅਦ ਵਿਰੋਧੀ ਗੱਠਜੋੜ ਦੇ ਟੁੱਟਣ ਦੀ ਸ਼ੁਰੂਆਤ ਹੋ ਜਾਵੇਗੀ। ਪੱਛਮੀ ਬੰਗਾਲ ਦੇ ਝਾੜਗ੍ਰਾਮ ’ਚ ਇੱਕ ਰੈਲੀ ਦੌਰਾਨ ਮੋਦੀ ਨੇ ਕਾਂਗਰਸ ਆਗੂਆਂ ’ਤੇ ਫਿਰਕਾਪ੍ਰਸਤੀ ਫੈਲਾਉਣ ਦਾ ਦੋਸ਼ ਲਾਇਆ ਤੇ ਕਿਹਾ ਕਿ ਉਹ ਐੱਸਸੀ/ਐੱਸਟੀ ਦਾ ਰਾਖਵਾਂਕਰਨ ਖੋਹ ਕੇ ਮੁਸਲਮਾਨਾਂ ਨੂੰ ਦੇਣਾ ਚਾਹੁੰਦੀ ਹੈ। ਉਨ੍ਹਾਂ ਕਿਹਾ, ‘ਪੰਜਵੇਂ ਗੇੜ ਦੀਆਂ ਵੋਟਾਂ ਮਗਰੋਂ ਟੀਐੱਮਸੀ ਤੇ ਇੰਡੀਆ ਗੱਠਜੋੜ ਹਾਰ ਗਿਆ ਹੈ। ਚਾਰ ਜੂਨ ਤੋਂ ਬਾਅਦ ਵਿਰੋਧੀ ਗੱਠਜੋੜ ਦੀ ਹੋਂਦ ਖਤਮ ਹੋ ਜਾਵੇਗੀ। ਇੰਡੀ ਗੱਠਜੋੜ ਦੇ ਟੁੱਟਣ ਦੀ ਪੁੱਠੀ ਗਿਣਤੀ ਸ਼ੁਰੂ ਹੋ ਗਈ ਹੈ।’
ਪ੍ਰਧਾਨ ਮੰਤਰੀ ਨੇ ਕਾਂਗਰਸ ’ਤੇ ਇੱਕ ਫਿਰਕੂ ਪਾਰਟੀ ਹੋਣ ਦਾ ਦੋਸ਼ ਲਾਇਆ ਤੇ ਕਿਹਾ ਕਿ ਉਸ ਦੀ ਵਿਚਾਰ ਪ੍ਰਕਿਰਿਆ ਅਜੇ ਵੀ ਮੁਸਲਿਮ ਲੀਗ ਜਿਹੀ ਹੈ। ਉਨ੍ਹਾਂ ਕਿਹਾ, ‘ਕਾਂਗਰਸ ਐੱਸਸੀ, ਐੱਸਟੀ ਤੇ ਓਬੀਸੀ ਦੇ ਅਧਿਕਾਰ ਖੋਹ ਕੇ ਮੁਸਲਮਾਨਾਂ ਨੂੰ ਰਾਖਵਾਂਕਰਨ ਦੇਣਾ ਚਾਹੁੰਦੀ ਹੈ। ਕਾਂਗਰਸ ਦੇ ਨੇਤਾ 100 ਫੀਸਦ ਫਿਰਕੂ ਹਨ। ਇਹ ਕਾਂਗਰਸ ਦਾ ਸੱਚ ਹੈ ਜਿਸ ਨੂੰ ਪਾਰਟੀ ਤੇ ਉਸ ਦੇ ਈਕੋਸਿਸਟਮ ਨੇ ਸਾਲਾਂ ਤੱਕ ਦੇਸ਼ਵਾਸੀਆਂ ਦੇ ਸਾਹਮਣੇ ਨਹੀਂ ਆਉਣ ਦਿੱਤਾ।’ ਉਨ੍ਹਾਂ ਕਿਹਾ, ‘ਕਈ ਪੱਤਰਕਾਰਾਂ ਨੇ ਹਾਲ ਹੀ ਵਿੱਚ ਮੇਰੀਆਂ ਇੰਟਰਵਿਊਜ਼ ਦੌਰਾਨ ਮੈਨੂੰ ਮੁਸਲਿਮ ਰਾਖਵਾਂਕਰਨ ਬਾਰੇ ਪੁੱਛਿਆ ਪਰ ਦੇਖੋ ਕਾਂਗਰਸ ਦੇ ਸ਼ਹਿਜ਼ਾਦੇ ਖੁਦ ਆਪਣੀ ਹੀ ਇੱਕ ਵੀਡੀਓ ’ਚ ਇਸ ’ਤੇ ਜ਼ੋਰ ਦੇ ਰਹੇ ਹਨ।’ ਸੋਸ਼ਲ ਮੀਡੀਆ ’ਤੇ ਪ੍ਰਸਾਰਿਤ ਹੋ ਰਹੀ ਇੱਕ ਵੀਡੀਓ ਦਾ ਹਵਾਲਾ ਦਿੰਦਿਆਂ ਮੋਦੀ ਨੇ ਕਿਹਾ, ‘ਇੱਕ ਪਾਸੇ ਮਨਮੋਹਨ ਸਿੰਘ ਨੇ ਕਿਹਾ ਸੀ ਕਿ ਭਾਰਤ ਦੇ ਸਰੋਤਾਂ ’ਤੇ ਪਹਿਲਾ ਅਧਿਕਾਰ ਮੁਸਲਮਾਨਾਂ ਦਾ ਹੈ। ਦੂਜੇ ਪਾਸੇ ਸੋਸ਼ਲ ਮੀਡੀਆ ’ਤੇ ਸਾਹਮਣੇ ਆਈ ਵੀਡੀਓ ’ਚ ਕਾਂਗਰਸ ਦੇ ਸ਼ਹਿਜ਼ਾਦੇ ਕਹਿੰਦੇ ਦਿਖਾਈ ਦੇ ਰਹੇ ਹਨ ਕਿ ਕਾਂਗਰਸ ਮੁਸਲਮਾਨਾਂ ਨੂੰ ਰਾਖਵਾਂਕਰਨ ਦੇਵੇਗੀ।’ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਕਾਂਗਰਸ ਦੇ ਸ਼ਹਿਜ਼ਾਦੇ (ਰਾਹੁਲ ਗਾਂਧੀ) ਦੀ ਵੀਡੀਓ ਦੇਖੀ ਹੈ ਜੋ 11-12 ਸਾਲ ਪੁਰਾਣੀ ਹੈ। ਮੋਦੀ ਨੇ ਰਾਖਵਾਂਕਰਨ ਦੇ ਮੁੱਦੇ ’ਤੇ ਇੰਡੀਆ ਗੱਠਜੋੜ ਦੀ ਆਲੋਚਨਾ ਕੀਤੀ। ਮੋਦੀ ਅੱਜ ਸ਼ਾਮ ਪਟਨਾ ਪਹੁੰਚ ਗਏ। ਹਫਤੇ ਵਿੱਚ ਇਹ ਉਨ੍ਹਾਂ ਦੀ ਸੂਬੇ ਦਾ ਦੂਜਾ ਦੌਰਾ ਹੈ। ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਉਨ੍ਹਾਂ ਦਾ ਸਵਾਗਤ ਕੀਤਾ। ਇਸ ਤੋਂ ਬਾਅਦ ਉਹ ਸੁਸ਼ੀਲ ਮੋਦੀ ਦੇ ਘਰ ਗਏ। -ਪੀਟੀਆਈ

Advertisement

‘ਉੜੀਸਾ ਦੀ ਸੱਤਾ ’ਚੋਂ ਜਲਦੀ ਬਾਹਰ ਹੋ ਜਾਵੇਗਾ ਬੀਜੇਡੀ’

ਕੱਟਕ (ਉੜੀਸਾ): ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉੜੀਸਾ ’ਚ ਵੱਖ ਵੱਖ ਥਾਵਾਂ ’ਤੇ ਚੋਣ ਰੈਲੀਆਂ ਕੀਤੀਆਂ ਤੇ ਦਾਅਵਾ ਕੀਤਾ ਕਿ ਬੀਜੂ ਜਨਤਾ ਦਲ ਜਲਦੀ ਹੀ ਸੱਤਾ ਤੋਂ ਬਾਹਰ ਹੋ ਜਾਵੇਗੀ। ਉਨ੍ਹਾਂ ਧੇਨਕਨਾਲ ਤੇ ਕਟਕ ’ਚ ਚੋਣ ਰੈਲੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉੜੀਸਾ ਦੇ ਮੁੱਖ ਮੰਤਰੀ ਦਾ ਦਫਤਰ ਤੇ ਰਿਹਾਇਸ਼ ਅਜਿਹੇ ਗਰੋਹ ਦੇ ਕਬਜ਼ੇ ਹੇਠ ਹੈ ਜਿਸ ਨੇ ਸੂਬੇ ਨੂੰ ਬਰਬਾਦ ਕਰ ਦਿੱਤਾ ਅਤੇ ਨੌਜਵਾਨਾਂ ਦੇ ਸੁਫ਼ਨਿਆਂ ਨੂੰ ਚਕਨਾਚੂਰ ਕਰ ਦਿੱਤਾ। ਉਨ੍ਹਾਂ ਕਿਹਾ ਕਿ ਬੀਜੇਡੀ ਸਰਕਾਰ ਕੁਝ ਭ੍ਰਿਸ਼ਟ ਲੋਕਾਂ ਦੇ ਕੰਟਰੋਲ ਹੇਠ ਕੰਮ ਕਰ ਰਹੀ ਹੈ ਅਤੇ ਇਸ ਦੇ ਛੋਟੇ-ਛੋਟੇ ਵਰਕਰ ਵੀ ਕਰੋੜਪਤੀ ਬਣ ਗਏ ਹਨ। -ਪੀਟੀਆਈ

Advertisement

Advertisement
Author Image

joginder kumar

View all posts

Advertisement