ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਇਜ਼ਰਾਈਲ ’ਤੇ ਛੇਤੀ ਹੋ ਸਕਦੈ ਹਮਲਾ: ਅਮਰੀਕਾ

08:59 AM Aug 14, 2024 IST
ਖਾਨ ਯੂਨਿਸ ’ਚ ਇਜ਼ਰਾਇਲੀ ਹਮਲੇ ’ਚ ਪਰਿਵਾਰਕ ਮੈਂਬਰਾਂ ਦੀ ਮੌਤ ’ਤੇ ਿਵਰਲਾਪ ਕਰਦੀ ਹੋਈ ਔਰਤ। -ਫੋਟੋ: ਰਾਇਟਰਜ਼

ਵਾਸ਼ਿੰਗਟਨ, 13 ਅਗਸਤ
ਮੱਧ-ਪੂਰਬ ’ਚ ਚੱਲ ਰਹੇ ਤਣਾਅ ਦਰਮਿਆਨ ਵ੍ਹਾਈਟ ਹਾਊਸ ਦੇ ਕੌਮੀ ਸੁਰੱਖਿਆ ਸਲਾਹਕਾਰ ਜੌਹਨ ਕਿਰਬੀ ਨੇ ਕਿਹਾ ਹੈ ਕਿ ਇਜ਼ਰਾਈਲ ’ਤੇ ਇਸੇ ਹਫ਼ਤੇ ਹਮਲੇ ਹੋ ਸਕਦੇ ਹਨ ਅਤੇ ਅਮਰੀਕਾ ਉਨ੍ਹਾਂ ਨੂੰ ਰੋਕਣ ਦੀਆਂ ਤਿਆਰੀਆਂ ਕਰ ਰਿਹਾ ਹੈ। ਇਹ ਬਿਆਨ ਉਸ ਸਮੇਂ ਆਇਆ ਹੈ ਜਦੋਂ ਰਾਸ਼ਟਰਪਤੀ ਜੋਅ ਬਾਇਡਨ ਨੇ ਬਰਤਾਨੀਆ, ਫਰਾਂਸ, ਜਰਮਨੀ ਅਤੇ ਇਟਲੀ ਦੇ ਆਗੂਆਂ ਨਾਲ ਮੱਧ-ਪੂਰਬ ’ਚ ਤਣਾਅ ਘਟਾਉਣ ਬਾਰੇ ਵਿਚਾਰ ਵਟਾਂਦਰਾ ਕੀਤਾ। ‘ਦਿ ਟਾਈਮਜ਼ ਆਫ਼ ਇਜ਼ਰਾਈਲ’ ਮੁਤਾਬਕ ਕਿਰਬੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਜ਼ਰਾਈਲ ਵਾਂਗ ਅਮਰੀਕਾ ਨੂੰ ਵੀ ਖ਼ਦਸ਼ਾ ਹੈ ਕਿ ਇਸੇ ਹਫ਼ਤੇ ਹਮਲਾ ਹੋ ਸਕਦਾ ਹੈ। ਕਿਰਬੀ ਨੇ ਕਿਹਾ ਕਿ ਇਜ਼ਰਾਈਲ ਦੀ ਸੁਰੱਖਿਆ ਲਈ ਸਾਰੇ ਆਗੂਆਂ ਨੇ ਵਚਨਬੱਧਤਾ ਦੁਹਰਾਈ ਹੈ। ਬਾਇਡਨ ਸਮੇਤ ਹੋਰ ਆਗੂਆਂ ਨੇ ਸੋਮਵਾਰ ਨੂੰ ਸਾਂਝਾ ਬਿਆਨ ਜਾਰੀ ਕਰਕੇ ਇਰਾਨ ਨੂੰ ਇਜ਼ਰਾਈਲ ਖ਼ਿਲਾਫ਼ ਹਮਲਿਆਂ ਤੋਂ ਵਰਜਿਆ ਸੀ। ਉਨ੍ਹਾਂ ਕਿਹਾ ਸੀ ਕਿ ਜੇ ਅਜਿਹੇ ਹਮਲੇ ਹੋਏ ਤਾਂ ਖੇਤਰੀ ਸੁਰੱਖਿਆ ਨੂੰ ਖ਼ਤਰਾ ਖੜ੍ਹਾ ਹੋ ਜਾਵੇਗਾ। ਸਾਂਝੇ ਬਿਆਨ ’ਚ ਤਣਾਅ ਘਟਾਉਣ ਅਤੇ ਗੋਲੀਬੰਦੀ ਦੇ ਸਮਝੌਤੇ ਦੀਆਂ ਕੋਸ਼ਿਸ਼ਾਂ ਦੀ ਉਹ ਹਮਾਇਤ ਕਰਦੇ ਹਨ। ਜ਼ਿਕਰਯੋਗ ਹੈ ਕਿ ਹਮਾਸ ਆਗੂ ਇਸਮਾਈਲ ਹਨੀਯੇਹ ਦੀ ਪਿਛਲੇ ਹਫ਼ਤੇ ਤਹਿਰਾਨ ’ਚ ਹੱਤਿਆ ਮਗਰੋਂ ਇਰਾਨ ਨੇ ਇਸ ਦਾ ਬਦਲਾ ਲੈਣ ਦਾ ਅਹਿਦ ਲਿਆ ਸੀ। -ਏਐੱਨਆਈ

Advertisement

ਇਰਾਨ ਨੇ ਯੂਰੋਪੀ ਆਗੂਆਂ ਦੇ ਹਮਲਿਆਂ ਤੋਂ ਗੁਰੇਜ਼ ਕਰਨ ਦੀ ਸਲਾਹ ਨਕਾਰੀ

ਯੇਰੂਸ਼ਲਮ:

ਤਿੰਨ ਯੂਰੋਪੀ ਮੁਲਕਾਂ ਵੱਲੋਂ ਜਵਾਬੀ ਹਮਲਿਆਂ ਤੋਂ ਗੁਰੇਜ਼ ਕਰਨ ਦੀ ਦਿੱਤੀ ਗਈ ਸਲਾਹ ਨੂੰ ਇਰਾਨ ਨੇ ਨਕਾਰ ਦਿੱਤਾ ਹੈ। ਬਰਤਾਨੀਆ, ਫਰਾਂਸ ਅਤੇ ਜਰਮਨੀ ਦੇ ਆਗੂਆਂ ਨੇ ਇਕ ਸਾਂਝੇ ਬਿਆਨ ’ਚ ਇਰਾਨ ਅਤੇ ਉਸ ਦੇ ਭਾਈਵਾਲਾਂ ਨੂੰ ਕਿਹਾ ਸੀ ਕਿ ਉਹ ਹਮਾਸ ਆਗੂ ਇਸਮਾਈਲ ਹਾਨੀਯੇਹ ਦੀ ਪਿਛਲੇ ਮਹੀਨੇ ਤਹਿਰਾਨ ’ਚ ਹੱਤਿਆ ਮਗਰੋਂ ਕਿਸੇ ਜਵਾਬੀ ਕਾਰਵਾਈ ਤੋਂ ਗੁਰੇਜ਼ ਕਰਨ ਕਿਉਂਕਿ ਇਸ ਨਾਲ ਖ਼ਿੱਤੇ ’ਚ ਤਣਾਅ ਵਧਣ ਦਾ ਖ਼ਦਸ਼ਾ ਹੈ। ਇਰਾਨ ਨੇ ਹਾਨੀਯੇਹ ਦੀ ਹੱਤਿਆ ਲਈ ਇਜ਼ਰਾਈਲ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਯੂਰੋਪੀ ਆਗੂਆਂ ਨੇ ਇਜ਼ਰਾਈਲ-ਹਮਾਸ ਜੰਗ ਖ਼ਤਮ ਕਰਨ ਲਈ ਕਤਰ, ਮਿਸਰ ਅਤੇ ਅਮਰੀਕਾ ਵੱਲੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦੀ ਵੀ ਸ਼ਲਾਘਾ ਕੀਤੀ। ਇਰਾਨੀ ਰਾਸ਼ਟਰਪਤੀ ਮਸੂਦ ਪੈਜ਼ੇਸ਼ਕੀਅਨ ਨੇ ਬਰਤਾਨੀਆ ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੂੰ ਫੋਨ ’ਤੇ ਕਿਹਾ ਕਿ ਬਦਲਾ ਲੈਣਾ ਤਹਿਰਾਨ ਦਾ ਹੱਕ ਹੈ ਤਾਂ ਜੋ ਕੋਈ ਹੋਰ ਮੁਲਕ ਹਮਲਾ ਕਰਨ ਦੀ ਗੁਸਤਾਖ਼ੀ ਨਾ ਕਰੇ। ਉਨ੍ਹਾਂ ਕਿਹਾ ਕਿ ਇਜ਼ਰਾਈਲ ਵੱਲੋਂ ਗਾਜ਼ਾ ’ਚ ਗ਼ੈਰ-ਮਨੁੱਖੀ ਅਪਰਾਧਾਂ ਅਤੇ ਮੱਧ-ਪੂਰਬ ’ਚ ਹਮਲਿਆਂ ’ਤੇ ਪੱਛਮ ਦੀ ਖਾਮੋਸ਼ੀ ਗ਼ੈਰ-ਜ਼ਿੰਮੇਵਾਰਾਨਾ ਰਵੱਈਆ ਹੈ ਜਿਨ੍ਹਾਂ ਇਜ਼ਰਾਈਲ ਨੂੰ ਖੇਤਰੀ ਅਤੇ ਆਲਮੀ ਸੁਰੱਖਿਆ ਜ਼ੋਖਮ ’ਚ ਪਾਉਣ ਦੀ ਹੱਲਾਸ਼ੇਰੀ ਦਿੱਤੀ ਹੈ। -ਏਪੀ

Advertisement

Advertisement