ਕੌਮਾਂਤਰੀ ਵਿੱਦਿਅਕ ਮੁਕਾਬਲੇ ਵਿੱਚ ਇਸ਼ਮਾਨ ਦੀ ਝੰਡੀ
06:58 AM Jul 03, 2024 IST
Advertisement
ਪੱਤਰ ਪ੍ਰੇਰਕ
ਬਠਿੰਡਾ, 2 ਜੁਲਾਈ
ਨੈਸ਼ਨਲ ਓਲੰਪੀਆਡ ਐਸੋਸੀਏਸ਼ਨ ਲੰਡਨ ਵੱਲੋਂ ਸਾਲ 2023-24 ਦੇ ਜੂਨੀਅਰ ਵਿੱਦਿਅਕ ਮੁਕਾਬਲੇ ਕਰਵਾਏ ਗਏ। ਇਸ ਆਨ-ਲਾਈਨ ਵਿੱਦਿਅਕ ਪ੍ਰਤੀਯੋਗਤਾ ਵਿੱਚ ਬਠਿੰਡਾ ਦੇ ਵਿਦਿਆਰਥੀ ਇਸ਼ਮਾਨ ਭੁੱਲਰ ਵੱਲੋਂ ‘ਏ ਪਲੱਸ’ ਗਰੇਡ ਹਾਸਲ ਕੀਤਾ ਗਿਆ। ਜ਼ਿਕਰਯੋਗ ਹੈ ਕਿ ਇਸ ਪ੍ਰਤੀਯੋਗਤਾ ਵਿੱਚ ਵੱਖ ਵੱਖ ਵਿਸ਼ਿਆਂ ਵਿੱਚ ਦਾ ਪੇਪਰ ਲਿਆ ਗਿਆ ਸੀ। ਇਸ ਦੁਨੀਆ ਭਰ ਵਿਚਲੇ 14 ਦੇਸ਼ਾਂ ਦੇ ਪਹਿਲੀ ਜਮਾਤ ਨਾਲ ਸਬੰਧਤ 10 ਲੱਖ ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ ਸੀ। ਇਸ ਮੁਕਾਬਲੇ ਵਿੱਚ ਜਨਰਲ ਨਾਲਿਜ, ਹਿਸਾਬ, ਸਾਇੰਸ ਤੇ ਅੰਗਰੇਜ਼ੀ ਦੇ ਪੇਪਰ ਲਏ ਗਏ ਸਨ।
ਫਾਊਂਡੇਸਨ ਨੇ ਇਸ ਮੁਕਾਬਲੇ ਦਾ ਨਤੀਜਾ ਘੋਸਿਤ ਕਰਦਿਆਂ ਸਰਟੀਫਿਕੇਟ ਜਾਰੀ ਕੀਤੇ ਹਨ।
Advertisement
Advertisement
Advertisement