ਬੇਨਿਯਮੀਆਂ: ਮੁਹੱਲਾ ਕਲੀਨਿਕਾਂ ਦੇ ਅੱਠ ਫਾਰਮਾਸਿਸਟਾਂ ਦੀਆਂ ਸੇਵਾਵਾਂ ਖ਼ਤਮ
08:35 AM Jan 22, 2024 IST
ਪੱਤਰ ਪ੍ਰੇਰਕ
ਨਵੀਂ ਦਿੱਲੀ, 21 ਜਨਵਰੀ
ਦਿੱਲੀ ਸਰਕਾਰ ਨੇ ਬੇਨਿਯਮੀਆਂ ਤੇ ਕੰਮ ਵਿੱਚ ਅਣਗਹਿਲੀ ਵਰਤਣ ਵਾਲੇ ਅੱਠ ਮੁਹੱਲਾ ਕਲੀਨਿਕਾਂ ਦੇ ਫਾਰਮਾਸਿਸਟਾਂ ਦੀਆਂ ਸੇਵਾਵਾਂ ਖਤਮ ਕਰ ਦਿੱਤੀਆਂ ਹਨ। ਦਿੱਲੀ ਸਰਕਾਰ ਦੇ ਡਾਇਰੈਕਟੋਰੇਟ ਜਨਰਲ ਆਫ਼ ਹੈਲਥ ਸਰਵਿਸਿਜ਼ ਦੇ ਮੁਹੱਲਾ ਕਲੀਨਿਕ ਸੈੱਲ ਨੇ ਇਹ ਕਾਰਵਾਈ ਕੀਤੀ ਹੈ। ਜਿਨ੍ਹਾਂ ਫਾਰਮਾਸਿਸਟਾਂ ਨੂੰ ਹਟਾਇਆ ਗਿਆ ਹੈ, ਉਨ੍ਹਾਂ ਵਿੱਚ ਵਜ਼ੀਰਾਬਾਦ ਮੁਹੱਲਾ ਕਲੀਨਿਕ, ਝੜੌਦਾ ਕਲਾਂ, ਬੁਰਾੜੀ ਉੱਤਰਾਖੰਡ ਐਨਕਲੇਵ, ਵਸੁੰਧਰਾ ਐਨਕਲੇਵ, ਆਜ਼ਾਦਪੁਰ ਅੰਬਰ ਟਾਵਰ, ਪੱਛਮ ਸਾਗਰਪੁਰ, ਮਹਿਲਾ ਮੁਹੱਲਾ ਕਲੀਨਿਕ ਓਖਲਾ ਅਤੇ ਨਜਫਗੜ੍ਹ ਮੁਹੱਲਾ ਕਲੀਨਿਕ ਸ਼ਾਮਲ ਹਨ। ਜਾਣਕਾਰੀ ਅਨੁਸਾਰ ਚਾਰ ਫਾਰਮਾਸਿਸਟ ਬਿਨਾਂ ਛੁੱਟੀ ਲਏ ਡਿਊਟੀ ਤੋਂ ਗੈਰਹਾਜ਼ਰ ਸਨ ਜਦਕਿ ਇਕ ਫਾਰਮਾਸਿਸਟ ਸਤੰਬਰ ਮਹੀਨੇ ਵਿਚ ਨਿਯੁਕਤੀ ਤੋਂ ਬਾਅਦ ਡਿਊਟੀ ’ਤੇ ਹਾਜ਼ਰ ਹੀ ਨਹੀਂ ਹੋਇਆ।
Advertisement
Advertisement