ਐੱਸਡੀਐੱਮ ’ਤੇ ਲੋਹੇ ਦੀ ਰਾਡ ਨਾਲ ਹਮਲਾ
05:52 PM Jun 23, 2023 IST
ਟੋਹਾਣਾ (ਪੱਤਰ ਪ੍ਰੇਰਕ): ਪਿੰਡ ਮਸ਼ੂਦਪੁਰ ਵਿੱਚ ਘਰ ਦੀ ਕੰਧ ਨੂੰ ਲੈ ਕੇ ਹੋਏ ਝਗੜੇ ਵਿੱਚ ਐੱਸਡੀਐੱਮ ਭਿਵਾਨੀ ਰਾਕੇਸ਼ ਕੁਮਾਰ ‘ਤੇ ਜਾਨਲੇਵਾ ਹਮਲਾ ਕੀਤਾ ਗਿਆ। ਸਿਰ ਵਿੱਚ ਲੋਹੇ ਦੀ ਰਾਡ ਵੱਜਣ ਕਾਰਨ ਜ਼ਖ਼ਮੀ ਹੋਏ ਰਕੇਸ਼ ਕੁਮਾਰ ਨੂੰ ਹਾਂਸੀ ਦੇ ਹਸਪਤਾਲ ਵਿੱਚ ਦਾਖਲ ਕੀਤਾ ਗਿਆ ਹੈ। ਪੁਲੀਸ ਨੇ ਐੱਸਡੀਐੱਮ ਦੀ ਸ਼ਿਕਾਇਤ ‘ਤੇ ਉਨ੍ਹਾਂ ਦੇ ਗੁਆਂਢੀ ਬਲਵਾਨ, ਕਾਲਾ ਤੇ ਸੋਨੂੰ ਦੇ ਵਿਰੁੱਧ ਮਾਮਲਾ ਦਰਜ ਕੀਤਾ ਹੈ। ਸ਼ਿਕਾਇਤ ਵਿੱਚ ਦੱਸਿਆ ਗਿਆ ਹੈ ਕਿ ਪੀੜਤ ਐੱਸਡੀਐੱਮ ਪਿੰਡ ਮਸ਼ੂਦਪੁਰ ਵਿੱਚ ਭਰਾ ਅਤਿਆਵਾਨ ਕੋਲ ਗਿਆ ਸੀ। ਘਰ ਦੀ ਕੰਧ ਨਵੀਂ ਉਸਾਰਨ ‘ਤੇ ਗੁਆਂਢੀ ਬਲਵਾਨ ਨੂੰ ਸਮਝਾਉਣ ਗਏ ਤਾਂ ਐੱਸਡੀਐੱਮ ‘ਤੇ ਲੋਹੋ ਦੀ ਰਾਡ ਨਾਲ ਹਮਲਾ ਕਰ ਦਿੱਤਾ। ਪੁਲੀਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਆਰੰਭ ਦਿੱਤੀ ਹੈ।
Advertisement
Advertisement