ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਇਰਾਨ ਨੇ ਮੋਸਾਦ ਦੇ 4 ‘ਜਾਸੂਸਾਂ’ ਨੂੰ ਸੂਲੀ ਚੜ੍ਹਾਇਆ

01:54 PM Jan 29, 2024 IST

ਤਹਿਰਾਨ, 29 ਜਨਵਰੀ
ਇਰਾਨ ਨੇ ਰੱਖਿਆ ਮੰਤਰਾਲੇ ਨਾਲ ਸਬੰਧਤ ਫੈਕਟਰੀ ਨੂੰ ਨਿਸ਼ਾਨਾ ਬਣਾਉਣ ਅਤੇ ਇਜ਼ਰਾਈਲ ਦੀ ਖੁਫੀਆ ਏਜੰਸੀ ਮੋਸਾਦ ਲਈ ਕੰਮ ਕਰਨ ਦੇ ਦੋਸ਼ ਵਿਚ ਚਾਰ ਵਿਅਕਤੀਆਂ ਨੂੰ ਮੌਤ ਦੀ ਸਜ਼ਾ ਦਿੱਤੀ ਗਈ। ਇਨ੍ਹਾਂ ਵਿਅਕਤੀਆਂ ਨੂੰ 2022 ਵਿੱਚ ਇਰਾਨ ਦੇ ਰੱਖਿਆ ਮੰਤਰਾਲੇ ਨਾਲ ਜੁੜੇ ਇਸਫਹਾਨ ਸ਼ਹਿਰ ਵਿੱਚ ਮਿਜ਼ਾਈਲ ਅਤੇ ਰੱਖਿਆ ਉਪਕਰਣਾਂ ਦੀ ਫੈਕਟਰੀ ਨੂੰ ਨਿਸ਼ਾਨਾ ਬਣਾਉਣ ਦੀ ਸਾਜ਼ਿਸ਼ ਰਚਣ ਦਾ ਦੋਸ਼ੀ ਠਹਿਰਾਇਆ ਗਿਆ ਸੀ। ਚਾਰਾਂ ਦੀ ਪਛਾਣ ਮੁਹੰਮਦ ਫਰਾਮਰਜ਼ੀ, ਮੋਹਸਿਨ ਮਜ਼ਲੂਮ, ਵਫਾ ਅਜ਼ਬਾਰ ਅਤੇ ਪੇਜ਼ਮਾਨ ਫਤੇਹੀ ਵਜੋਂ ਹੋਈ ਹੈ। ਚਾਰੋਂ ਇਰਾਨ ਦੇ ਨਾਗਰਿਕ ਹਨ। ਇਹ ਪਤਾ ਨਹੀਂ ਲੱਗਿਆ ਕਿ ਇਨ੍ਹਾਂ ਮੌਤ ਦੀ ਸਜ਼ਾ ਕਿਵੇਂ ਦਿੱਤੀ ਗਈ ਪਰ ਇਰਾਨ ’ਚ ਆਮ ਕਰਕੇ ਫਾਹੇ ਟੰਗ ਦਿੱਤਾ ਜਾਂਦਾ ਹੈ।

Advertisement

Advertisement