IPL: ਰਾਜਸਥਾਨ ਰੌਇਲਜ਼ ਨੇ ਪੰਜਾਬ ਕਿੰਗਜ਼ ਨੂੰ 50 ਦੌੜਾਂ ਨਾਲ ਹਰਾਇਆ; Rajasthan Royals beat Punjab Kings by 50 runs
ਮੁੱਲਾਂਪੁਰ (ਪੰਜਾਬ), 5 ਅਪਰੈਲ
ਰਾਜਸਥਾਨ ਰੌਇਲਜ਼ ਨੇ ਅੱਜ ਇੱਥੇ IPL match ਵਿੱਚ ਪੰਜਾਬ ਕਿੰਗਜ਼ ਨੂੰ 50 ਦੌੜਾਂ ਨਾਲ ਹਰਾ ਦਿੱਤਾ। Rajasthan Royals ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 20 ਓਵਰਾਂ ’ਚ ਚਾਰ ਵਿਕਟਾਂ ’ਤੇ 205 ਦੌੜਾਂ ਬਣਾਈਆਂ ਤੇ ਫਿਰ Punjab Kings ਨੂੰ 20 ਓਵਰਾਂ ’ਚ 155/9 ਦੇ ਸਕੋਰ ’ਤੇ ਹੀ ਰੋਕ ਦਿੱਤਾ।
ਇਸ ਤੋਂ ਪਹਿਲਾਂ ਰਾਜਸਥਾਨ ਨੇ Yashasvi Jaiswal ਦੀਆਂ 67 ਦੌੜਾਂ, ਸੰਜੂ ਸੈਮਸਨ ਦੀਆਂ 38, ਰਿਆਨ ਪਰਾਗ ਦੀਆਂ 43 ਅਤੇ Shimron Hetmyer ਦੀਆਂ 20 ਦੌੜਾਂ ਸਦਕਾ 205/4 ਦਾ ਸਕੋਰ ਬਣਾਇਆ। ਪੰਜਾਬ ਵੱਲੋਂ Lockie Ferguson ਨੇ ਦੋ ਵਿਕਟਾਂ ਲਈਆਂ ਜਦਕਿ ਅਰਸ਼ਦੀਪ ਸਿੰਘ ਅਤੇ ਮਾਰਕੋ ਜਾਨਸਨ ਨੂੰ ਇੱਕ-ਇੱਕ ਵਿਕਟ ਮਿਲੀ।
ਇਸ ਮਗਰੋਂ ਜਿੱਤ ਲਈ 206 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਪੰਜਾਬ ਕਿੰਗਜ਼ ਦੀ ਟੀਮ 20 ਓਵਰਾਂ ’ਚ 9 ਵਿਕਟਾਂ ਗੁਆ ਕੇ 155 ਦੌੜਾਂ ਹੀ ਬਣਾ ਸਕੀ। ਪੰਜਾਬ ਵੱਲੋਂ ਐੱਨ. ਵਡੇਰਾ ਨੇ ਸਭ ਤੋਂ ਵੱਧ 62 ਦੌੜਾਂ ਜਦਕਿ Glenn Maxwell ਨੇ 30 ਦੌੜਾਂ ਬਣਾਈਆਂ ਪਰ ਉਹ ਟੀਮ ਨੂੰ ਜਿਤਾ ਨਾ ਸਕੇ। ਪ੍ਰਿਆਂਸ਼ ਪ੍ਰਭਸਿਮਰਨ ਸਿੰਘ 17 ਦੌੜਾਂ, ਕਪਤਾਨ ਸ਼੍ਰੇਅਸ ਅਈਅਰ 10 ਤੇ ਸ਼ਸ਼ਾਂਕ ਸਿੰਘ 10 ਦੌੜਾਂ ਬਣਾ ਕੇ ਆਊਟ ਹੋਏ।
Rajasthan Royals ਵੱਲੋਂ ਜੋਫਰਾ ਆਰਚਰ ਨੇ ਤਿੰਨ ਵਿਕਟਾਂ ਜਦਕਿ ਮਹੀਸ਼ ਥੀਕਸ਼ਾਣਾ ਤੇ ਸੰਦੀਪ ਸ਼ਰਮਾ ਨੇ 2-2 ਵਿਕਟਾਂ ਲਈਆਂ। -ਪੀਟੀਆਈ