ਆਈਪੀਐੱਲ: ਰਾਜਸਥਾਨ ਰੌਇਲਜ਼ ਨੇ ਦਿੱਲੀ ਕੈਪੀਟਲਜ਼ ਨੂੰ 12 ਦੌੜਾਂ ਨਾਲ ਹਰਾਇਆ
07:45 AM Mar 29, 2024 IST
Advertisement
ਜੈਪੁਰ, 28 ਮਾਰਚ
ਰਿਆਨ ਪਰਾਗ ਦੇ ਨਾਬਾਦ ਨੀਮ ਸੈਂਕੜੇ ਦੀ ਮਦਦ ਨਾਲ ਰਾਜਸਥਾਨ ਰੌਇਲਜ਼ ਨੇ ਅੱਜ ਇੱਥੇ ਸਵਾਈ ਮਾਨਸਿੰਘ ਸਟੇਡੀਅਮ ਵਿੱਚ ਖੇਡੇ ਗਏ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ਮੈਚ ਵਿੱਚ ਦਿੱਲੀ ਕੈਪੀਟਲਜ਼ ਨੂੰ 12 ਦੌੜਾਂ ਨਾਲ ਹਰਾ ਦਿੱਤਾ। ਰਾਜਸਥਾਨ ਰੌਇਲਜ਼ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਪੰਜ ਵਿਕਟਾਂ ’ਤੇ 185 ਦੌੜਾਂ ਬਣਾਈਆਂ। ਇਸ ਦੇ ਜਵਾਬ ਵਿੱਚ ਦਿੱਲੀ ਕੈਪੀਟਲਜ਼ ਦੀ ਟੀਮ ਪੰਜ ਵਿਕਟਾਂ ’ਤੇ 173 ਦੌੜਾਂ ਹੀ ਬਣਾ ਸਕੀ। ਡੇਵਿਡ ਵਾਰਨਰ ਨੇ ਤੇਜ਼ਤਰਾਰ ਪਾਰੀ ਖੇਡਦਿਆਂ 34 ਗੇਂਦਾਂ ਵਿੱਚ 49 ਦੌੜਾਂ ਬਣਾਈਆਂ, ਪਰ ਉਹ ਨੀਮ ਸੈਂਕੜਾ ਬਣਾਉਣ ਤੋਂ ਖੁੰਝ ਗਿਆ।
ਰੌਇਲਜ਼ ਵੱਲੋਂ ਰਿਆਨ ਨੇ 45 ਗੇਂਦਾਂ ਵਿੱਚ ਨਾਬਾਦ 84 ਦੌੜਾਂ ਦੀ ਪਾਰੀ ਖੇਡੀ। ਉਸ ਨੇ ਸੱਤ ਚੌਕੇ ਅਤੇ ਤਿੰਨ ਛੱਕਿਆਂ ਦੀ ਮਦਦ ਨਾਲ ਆਈਪੀਐੱਲ ਵਿੱਚ ਆਪਣਾ ਸਰਵੋਤਮ ਸਕੋਰ ਬਣਾਇਆ। ਟੀਮ ਨੇ ਆਖ਼ਰੀ ਸੱਤ ਓਵਰਾਂ ਵਿੱਚ 92 ਦੌੜਾਂ ਜੋੜੀਆਂ। ਇਸ ਤੋਂ ਇਲਾਵਾ ਰਵੀਚੰਦਰਨ ਅਸ਼ਿਵਨ ਨੇ 29 ਦੌੜਾਂ ਅਤੇ ਧਰੁਵ ਜ਼ੁਰੇਲ ਨੇ 20 ਦੌੜਾਂ ਦਾ ਯੋਗਦਾਨ ਪਾਇਆ। -ਪੀਟੀਆਈ
Advertisement
Advertisement
Advertisement