ਆਈਪੀਐੱਲ: ਪੰਜਾਬ ਕਿੰਗਜ਼ ਨੇ ਦਿੱਲੀ ਕੈਪੀਟਲਜ਼ ਨੂੰ ਚਾਰ ਵਿਕਟਾਂ ਨਾਲ ਹਰਾਇਆ
08:32 PM Mar 23, 2024 IST
Advertisement
ਚੰਡੀਗੜ੍ਹ, 23 ਮਾਰਚ
ਪੰਜਾਬ ਕਿੰਗਜ਼ ਨੇ ਅੱਜ ਇੱਥੇ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ਦੇ ਆਪਣੇ ਪਹਿਲੇ ਮੈਚ ’ਚ ਦਿੱਲੀ ਕੈਪੀਟਲਜ਼ ਨੂੰ ਚਾਰ ਵਿਕਟਾਂ ਨਾਲ ਹਰਾ ਦਿੱਤਾ। ਦਿੱਲੀ ਨੇ ਪਹਿਲਾਂ ਖੇਡਦਿਆਂ ਡੇਵਿਡ ਵਾਰਨਰ ਦੀਆਂ 29 ਦੌੜਾਂ, ਮਿਚੇਲ ਮਾਰਸ਼ ਦੀਆਂ 20, ਸ਼ਾਈ ਹੋਪ ਦੀਆਂ 33, ਕਪਤਾਨ ਰਿਸ਼ਭ ਪੰਤ ਦੀਆਂ 18, ਅਭਿਸ਼ੇਕ ਪੋਰੇਲ ਦੀਆਂ 32 ਤੇ ਅਕਸ਼ਰ ਪਟੇਲ ਦੀਆਂ 21 ਦੌੜਾਂ ਸਦਕਾ 20 ਓਵਰਾਂ ’ਚ 174 ਦੌੜਾਂ ਬਣਾਈਆਂ ਸਨ। ਪੰਜਾਬ ਨੇ ਹਰਫਨਮੌਲਾ ਦੇ ਸੈਮ ਕੁਰੈਨ (63 ਦੌੜਾਂ) ਦੇ ਨੀਮ ਸੈਂਕੜੇ ਤੇ ਲਿਆਮ ਲਿਵਿੰਗਸਟੋਨ ਦੀਆਂ 38 ਦੌੜਾਂ ਸਦਕਾ ਜਿੱਤ ਲਈ 175 ਦੌੜਾਂ ਦਾ ਟੀਚਾ 19.4 ਓਵਰਾਂ ’ਚ ਪੂਰਾ ਕਰ ਲਿਆ। ਪੰਜਾਬ ਦੀ ਜਿੱਤ ਵਿੱਚ ਸ਼ਿਖਰ ਧਵਨ ਨੇ 22 ਦੌੜਾਂ ਅਤੇ ਪ੍ਰਭਸਿਮਰਨ ਸਿੰਘ ਨੇ 27 ਦੌੜਾਂ ਦਾ ਯੋਗਦਾਨ ਪਾਇਆ। ਪੰਜਾਬ ਵੱਲੋਂ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਅਤੇ ਹਰਸ਼ਲ ਪਟੇਲ ਨੇ ਦੋ-ਦੋ ਵਿਕਟਾਂ ਲਈਆਂ। -ਏਜੰਸੀ
Advertisement
Advertisement
Advertisement