For the best experience, open
https://m.punjabitribuneonline.com
on your mobile browser.
Advertisement

ਆਈਪੀਐੱਲ: ਕੇੇਕੇਆਰ ਬਣਿਆ ਚੈਂਪੀਅਨ, ਤੀਸਰੀ ਵਾਰ ਜਿੱਤੀ ਟਰਾਫੀ

11:24 PM May 26, 2024 IST
ਆਈਪੀਐੱਲ  ਕੇੇਕੇਆਰ ਬਣਿਆ ਚੈਂਪੀਅਨ  ਤੀਸਰੀ ਵਾਰ ਜਿੱਤੀ ਟਰਾਫੀ
ਆਈਪੀਐੱਲ ਦਾ ਖ਼ਿਤਾਬ ਜਿੱਤਣ ਤੋਂ ਬਾਅਦ ਖੁਸ਼ੀ ਦੇ ਰੌਂਅ ਵਿੱਚ ਕੇਕੇਆਰ ਦੇ ਖਿਡਾਰੀ।
Advertisement

ਚੇਨੱਈ, 26 ਮਈ
ਕੋਲਕਾਤਾ ਨਾਈਟ ਰਾਈਡਰਜ਼ (ਕੇਕੇਆਰ) ਨੇ ਤੇਜ਼ਧਾਰ ਗੇਂਦਬਾਜ਼ੀ ਅਤੇ ਵੈਂਕਟੇਸ਼ ਅਈਅਰ ਦੇ ਨਾਬਾਦ ਨੀਮ ਸੈਂਕੜੇ ਦੀ ਮਦਦ ਨਾਲ ਅੱਜ ਇੱਥੇ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) 2024 ਦੇ ਇਕਪਾੜ ਫਾਈਨਲ ਮੈਚ ਵਿੱਚ ਸਨਰਾਈਜ਼ਰਜ਼ ਹੈਦਰਾਬਾਦ ਨੂੰ ਅੱਠ ਵਿਕਟਾਂ ਨਾਲ ਹਰਾ ਕੇ ਆਈਪੀਐੱਲ ਦਾ ਖ਼ਿਤਾਬ ਤੀਜੀ ਵਾਰ ਆਪਣੇ ਨਾਮ ਕੀਤਾ ਹੈ। ਕੇਕੇਆਰ ਨੇ ਗੌਤਮ ਗੰਭੀਰ ਦੀ ਕਪਤਾਨੀ ਵਿੱਚ 2012 ਅਤੇ 2014 ਵਿੱਚ ਆਈਪੀਐੱਲ ਟਰਾਫੀ ਜਿੱਤੀ ਸੀ। ਹੁਣ ਕੋਚ ਗੰਭੀਰ ਨੇ ਮਾਹਿਰ ਰਣਨੀਤੀਘਾੜੇ ਵਜੋਂ ਕੇਕੇਆਰ ਨੂੰ ਤੀਜੀ ਵਾਰ ਆਈਪੀਐੱਲ ਦੀ ਟਰਾਫੀ ਦਿਵਾਈ ਹੈ। ਕੇਕੇਆਰ ਇਸ ਤਰ੍ਹਾਂ ਚੇਨੱਈ ਸੁਪਰਕਿੰਗਜ਼ (ਪੰਜ) ਅਤੇ ਮੁੰਬਈ ਇੰਡੀਅਨਜ਼ (ਪੰਜ) ਮਗਰੋਂ ਤਿੰਨ ਆਈਪੀਐੱਲ ਜਿੱਤਣ ਵਾਲੀ ਤੀਜੀ ਟੀਮ ਬਣ ਗਈ ਹੈ। ਗੰਭੀਰ ਤੋਂ ਇਲਾਵਾ ਮੁੱਖ ਕੋਚ ਚੰਦਰਕਾਂਤ ਪੰਡਤ ਨੇ ਇਸ ਖ਼ਿਤਾਬ ਨੂੰ ਦਿਵਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਇਸ ਸੈਸ਼ਨ ਦਾ ਸਭ ਤੋਂ ਵੱਡਾ ਸਕੋਰ (ਤਿੰਨ ਵਿਕਟਾਂ ’ਤੇ 287 ਦੌੜਾਂ) ਬਣਾਉਣ ਵਾਲੀ ਸਨਰਾਈਜ਼ਰਜ਼ ਹੈਦਰਾਬਾਦ ਫਾਈਨਲ ਵਿੱਚ ਲੜਖੜਾ ਗਈ। ਪੂਰੀ ਟੀਮ 18.3 ਓਵਰਾਂ ਵਿੱਚ 113 ਦੌੜਾਂ ’ਤੇ ਹੀ ਆਊਟ ਹੋ ਗਈ। ਇਹ ਆਈਪੀਐੱਲ ਫਾਈਨਲ ਦਾ ਸਭ ਤੋਂ ਘੱਟ ਸਕੋਰ ਵੀ ਰਿਹਾ। ਇਸ ਸੈਸ਼ਨ ਵਿੱਚ ਸ਼ੁਰੂ ਤੋਂ ਦਬਦਬਾ ਬਣਾਉਣ ਵਾਲੇ ਕੇਕੇਆਰ ਲਈ ਇਹ ਟੀਚਾ ਹਾਸਲ ਕਰਨਾ ਮਹਿਜ਼ ਰਸਮ ਹੀ ਰਹਿ ਗਿਆ। ਉਸ ਨੇ ਵੈਂਕਟੇਸ਼ ਅਈਅਰ (ਨਾਬਾਦ 52 ਦੌੜਾਂ) ਅਤੇ ਰਹਿਮਾਨੁੱਲ੍ਹਾ ਗੁਰਬਾਜ਼ (39 ਦੌੜਾਂ) ਦੀ ਮਦਦ ਨਾਲ ਇਹ ਸਕੋਰ 10.3 ਓਵਰਾਂ ਵਿੱਚ ਦੋ ਵਿਕਟਾਂ ’ਤੇ 114 ਦੌੜਾਂ ਬਣਾ ਕੇ ਹਾਸਲ ਕਰ ਲਿਆ।  -ਏਜੰਸੀ

Advertisement

Advertisement
Author Image

Advertisement
Advertisement
×