IPL ਦਿੱਲੀ ਕੈਪੀਟਲਜ਼ ਨੇ ਲਖਨਊ ਸੁਪਰ ਜਾਇੰਟਸ ਨੂੰ 8 ਵਿਕਟਾਂ ਨਾਲ ਹਰਾਇਆ
11:19 PM Apr 22, 2025 IST
ਲਖਨਊ, 22 ਅਪਰੈਲ
ਸਲਾਮੀ ਬੱਲੇਬਾਜ਼ ਅਭਿਸ਼ੇਕ ਪੋਰੇਲ ਤੇ ਕੇਐੱਲ ਰਾਹੁਲ ਦੇ ਨੀਮ ਸੈਂਕੜਿਆਂ ਤੇ ਦੋਵਾਂ ਦਰਮਿਆਨ 69 ਦੌੜਾਂ ਦੀ ਭਾਈਵਾਲੀ ਦੀ ਬਦੌਲਤ ਦਿੱਲੀ ਕੈਪੀਟਲਜ਼ ਦੀ ਟੀਮ ਨੇ ਇੰਡੀਅਨ ਪ੍ਰੀਮੀਅਰ ਲੀਗ ਦੇ ਮੈਚ ਵਿਚ ਮੇਜ਼ਬਾਨ ਲਖਨਊ ਸੁਪਰ ਜਾਇੰਟਸ ਦੀ ਟੀਮ ਨੂੰ 8 ਵਿਕਟਾਂ ਨਾਲ ਹਰਾ ਦਿੱਤਾ।
Advertisement
ਲਖਨਊ ਵੱਲੋਂ ਜਿੱਤ ਲਈ ਦਿੱਤੇ 160 ਦੌੜਾਂ ਦੇ ਟੀਚੇ ਨੂੰ ਦਿੱਲੀ ਕੈਪੀਟਲਜ਼ ਦੀ ਟੀਮ ਨੇ 17.5 ਓਵਰਾਂ ਵਿਚ 161/2 ਦੇ ਸਕੋਰ ਨਾਲ ਪੂਰਾ ਕਰ ਲਿਆ। ਲਖਨਊ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਨਿਰਧਾਰਿਤ 20 ਓਵਰਾਂ ਵਿਚ 6 ਵਿਕਟਾਂ ਦੇ ਨੁਕਸਾਨ ਨਾਲ 159 ਦੌੜਾਂ ਬਣਾਈਆਂ ਸਨ।
ਰਾਹੁਲ ਨੇ 42 ਗੇਂਦਾਂ ’ਤੇ ਨਾਬਾਦ 57 ਦੌੜਾਂ ਬਣਾਈਆਂ। ਕਪਤਾਨ ਅਕਸ਼ਰ ਪਟੇਲ 20 ਗੇਂਦਾਂ ਵਿਚ 34 ਦੌੜਾਂ ਨਾਲ ਨਾਬਾਦ ਰਿਹਾ। ਰਾਹੁਲ ਨੇ ਆਈਪੀਐੱਲ ਵਿਚ ਆਪਣੀਆਂ 5000 ਦੌੜਾਂ ਵੀ ਪੂਰੀਆਂ ਕੀਤੀਆਂ। -ਪੀਟੀਆਈ
Advertisement
Advertisement