IPL: ਚੇਨੱਈ ਸੁਪਰਕਿੰਗਜ਼ ਨੇ ਮੁੰਬਈ ਇੰਡੀਅਨਜ਼ ਨੂੰ ਚਾਰ ਵਿਕਟਾਂ ਨਾਲ ਹਰਾਇਆ
11:20 PM Mar 23, 2025 IST
Chennai: Chennai Super Kings' captain Ruturaj Gaikwad plays a shot during the IPL 2025 cricket match between Chennai Super Kings and Mumbai Indians, at MA Chidambaram Stadium in Chennai, Sunday, March 23, 2025. (PTI Photo/R Senthilkumar)(PTI03_23_2025_000415A)
Advertisement
Chennai Super Kings beat Mumbai Indians by four wickets
ਚੇਨੱਈ, 23 ਮਾਰਚ
ਚੇਨੱਈ ਸੁਪਰਕਿੰਗਜ਼ ਨੇ ਗੇਂਦਬਾਜ਼ਾਂ ਦੇ ਬੱਲੇਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਸਦਕਾ ਅੱਜ ਇੱਥੇ ਆਈਪੀਐੱਲ ਦੇ ਇੱਕ ਮੈਚ ’ਚ ਮੁੰਬਈ ਇੰਡੀਅਨਜ਼ ਨੂੰ ਚਾਰ ਵਿਕਟਾਂ ਨਾਲ ਹਰਾ ਦਿੱਤਾ।
ਟੀਮ ਨੇ ਸਲਾਮੀ ਬੱਲੇਬਾਜ਼ ਰਚਿਨ ਰਵਿੰਦਰਾ (ਨਾਬਾਦ 65 ਦੌੜਾਂ) ਤੇ ਕਪਤਾਨ ਰੁਤੂਰਾਜ ਗਾਇਕਵਾੜ (53 ਦੌੜਾਂ) ਦੇ ਨੀਮ ਸੈਂਕੜਿਆਂ ਦੀ ਮਦਦ ਨਾਲ ਜਿੱਤ ਲਈ 156 ਦੌੜਾਂ ਦਾ ਟੀਚਾ 19.1 ਓਵਰਾਂ ਵਿੱਚ 158 ਬਣਾਉਂਦਿਆਂ ਸਰ ਕੀਤਾ।
Advertisement
ਚੇਨੱਈ ਦੀ ਜਿੱਤ ਵਿੱਚ ਰਵਿੰਦਰ ਜਡੇਜਾ ਨੇ 17 ਦੌੜਾਂ ਦਾ ਯੋਗਦਾਨ ਪਾਇਆ। ਮੁੰਬਈ ਵੱਲੋਂ ਵਿਗਣੇਸ਼ ਪਥੂਰ ਨੇ ਤਿੰਨ ਵਿਕਟਾਂ ਲਈਆਂ ਜਦਕਿ ਦੀਪਕ ਚਾਹਰ ਤੇ ਵਿਲ ਜੈਕਸ ਨੂੰ ਇੱਕ ਇੱਕ ਵਿਕਟ ਮਿਲੀ।
ਇਸ ਤੋਂ ਪਹਿਲਾਂ ਚੇਨੱਈ ਦੇ ਗੇਂਦਬਾਜ਼ਾਂ ਨੇ ਮੁੰਬਈ ਇੰਡੀਅਨਜ਼ ਨੂੰ 20 ਓਵਰਾਂ ’ਚ 155/9 ਦੇ ਸਕੋਰ ’ਤੇ ਹੀ ਰੋਕ ਦਿੱਤਾ। ਟੀਮ ਵੱਲੋਂ ਤਿਲਕ ਵਰਮਾ ਨੇ 31 ਦੌੜਾਂ, ਕਪਤਾਨ ਸੂਰਿਆਕੁਮਾਰ ਯਾਦਵ ਨੇ 29 ਤੇ ਦੀਪਕ ਚਾਹਰ ਨੇ 28 ਦੌੜਾਂ ਬਣਾਈਆਂ।
ਚੇਨੱਈ ਵੱਲੋਂ ਨੂਰ ਅਹਿਮਦ ਨੇ ਸਭ ਤੋਂ ਵੱਧ ਚਾਰ ਵਿਕਟਾਂ ਹਾਸਲ ਕੀਤੀਆਂ। ਖਲੀਲ ਅਹਿਮਦ ਨੇ ਤਿੰਨ ਵਿਕਟਾਂ ਲਈ ਜਦਕਿ ਨਾਥਨ ਐਲਿਸ ਤੇ ਅਸ਼ਿਵਨ ਨੂੰ ਇੱਕ-ਇੱਕ ਵਿਕਟ ਮਿਲੀ। -ਪੀਟੀਆਈ
Advertisement
Advertisement
Advertisement