For the best experience, open
https://m.punjabitribuneonline.com
on your mobile browser.
Advertisement

ਆਈਪੀਐੱਲ: ਦਿੱਲੀ ਕੈਪੀਟਲਜ਼ ਨੇ ਲਖਨਊ ਸੁਪਰ ਜਾਇੰਟਸ ਨੂੰ ਹਰਾਇਆ

11:44 PM Mar 24, 2025 IST
ਆਈਪੀਐੱਲ  ਦਿੱਲੀ ਕੈਪੀਟਲਜ਼ ਨੇ ਲਖਨਊ ਸੁਪਰ ਜਾਇੰਟਸ ਨੂੰ ਹਰਾਇਆ
ਦਿੱਲੀ ਦਾ ਬੱਲੇਬਾਜ਼ ਆਸ਼ੂਤੋਸ਼ ਸ਼ਰਮਾ ਜੇਤੂ ਸ਼ਾਟ ਜੜਨ ਮਗਰੋਂ ਖ਼ੁਸ਼ੀ ਦੇ ਰੌਂਅ ਵਿਚ। ਫੋਟੋ: ਪੀਟੀਆਈ
Advertisement

ਵਿਸ਼ਾਖਾਪਟਨਮ, 24 ਮਾਰਚ
ਆਸ਼ੂਤੋਸ਼ ਸ਼ਰਮਾ(66) ਅਤੇ ਵਿਪਰਾਜ ਨਿਗਮ(39) ਦੀ ਸ਼ਾਨਦਾਰ ਬੱਲੇਬਾਜ਼ੀ ਦੀ ਬਦੌਲਤ ਦਿੱਲੀ ਕੈਪੀਟਲਜ਼ (ਡੀਸੀ) ਨੇ ਅੱਜ ਇੱਥੇ ਆਈਪੀਐੱਲ ਦੇ ਰੋਮਾਂਚਕ ਮੁਕਾਬਲੇ ਵਿੱਚ ਲਖਨਊ ਸੁਪਰ ਜਾਇੰਟਸ (ਐੱਲਐੱਸਜੀ) ਨੂੰ ਇੱਕ ਵਿਕਟ ਨਾਲ ਹਰਾ ਦਿੱਤਾ।

Advertisement

ਪਹਿਲਾਂ ਬੱਲੇਬਾਜ਼ੀ ਕਰਦਿਆਂ ਲਖਨਊ ਨੇ ਅੱਠ ਵਿਕਟਾਂ ’ਤੇ 209 ਦੌੜਾਂ ਬਣਾਈਆਂ ਸਨ। ਦਿੱਲੀ ਨੇ ਇਹ ਟੀਚਾ 19.3 ਓਵਰਾਂ ਵਿੱਚ 9 ਵਿਕਟਾਂ ’ਤੇ 211 ਦੌੜਾਂ ਬਣਾ ਕੇ ਪੂਰਾ ਕਰ ਲਿਆ।

Advertisement
Advertisement

ਆਸ਼ੂਤੋਸ਼ ਸ਼ਰਮਾ ਨੇ ਸਪਿੰਨਰ ਸ਼ਾਹਬਾਜ਼ ਅਹਿਮਦ ਦੀ ਗੇਂਦ ’ਤੇ ਛੱਕਾ ਜੜ ਕੇ ਟੀਮ ਨੂੰ ਜਿੱਤ ਦਿਵਾਈ। ਹੋਰਨਾਂ ਬੱਲੇਬਾਜ਼ਾਂ ਵਿਚ ਟਰਿਸਟਨ ਸਟੱਬਸ ਨੇ 34 ਅਤੇ ਕਪਤਾਨ ਅਕਸ਼ਰ ਪਟੇਲ ਨੇ 22 ਦੌੜਾਂ ਬਣਾਈਆਂ। ਲਖਨਊ ਲਈ ਸ਼ਾਰਦੁਲ ਠਾਕੁਰ, ਐੱਮ ਸਿਧਾਰਥ, ਦਿਗਵੇਸ਼ ਰਾਠੀ ਅਤੇ ਰਵੀ ਬਿਸ਼ਨੋਈ ਨੇ ਦੋ-ਦੋ ਵਿਕਟਾਂ ਲਈਆਂ।

ਇਸ ਤੋਂ ਪਹਿਲਾਂ ਬੱਲੇਬਾਜ਼ੀ ਲਈ ਸੱਦਾ ਮਿਲਣ ਤੋਂ ਬਾਅਦ ਲਖਨਊ ਦੇ ਸਲਾਮੀ ਬੱਲੇਬਾਜ਼ਾਂ ਨੇ ਤੇਜ਼ੀ ਨਾਲ ਦੌੜਾਂ ਬਣਾਈਆਂ। ਨਿਕੋਲਸ ਪੂਰਨ (75) ਅਤੇ ਮਿਸ਼ੇਲ ਮਾਰਸ਼ (72) ਨੇ ਨੀਮ ਸੈਂਕੜੇ ਜੜੇ। ਪੂਰਨ ਨੇ ਆਪਣੀ 30 ਗੇਂਦਾਂ ਦੀ ਪਾਰੀ ਵਿੱਚ ਛੇ ਚੌਕੇ ਅਤੇ ਸੱਤ ਛੱਕੇ, ਜਦਕਿ ਮਿਸ਼ੇਲ ਮਾਰਸ਼ ਨੇ 36 ਗੇਂਦਾਂ ਵਿੱਚ ਛੇ ਚੌਕੇ ਅਤੇ ਛੇ ਹੀ ਛੱਕੇ ਮਾਰੇ।

ਡੇਵਿਡ ਮਿਲਰ ਨੇ ਨਾਬਾਦ 27 ਦੌੜਾਂ ਦਾ ਯੋਗਦਾਨ ਪਾਇਆ। ਕੁਲਦੀਪ ਅਤੇ ਮਿਸ਼ੇਲ ਸਟਾਰਕ ਦੀ ਸ਼ਾਨਦਾਰ ਗੇਂਦਬਾਜ਼ੀ ਦੀ ਬਦੌਲਤ ਦਿੱਲੀ ਨੇ ਲਖਨਊ ਦੇ ਬੱਲੇਬਾਜ਼ਾਂ ’ਤੇ ਸ਼ਿਕੰਜਾ ਕੱਸਿਆ। ਲਖਨਊ ਦੀ ਟੀਮ ਆਖਰੀ ਅੱਠ ਓਵਰਾਂ ਵਿੱਚ ਸਿਰਫ਼ 76 ਦੌੜਾਂ ਹੀ ਬਣਾ ਸਕੀ। ਦਿੱਲੀ ਲਈ ਮਿਸ਼ੇਲ ਸਟਾਰਕ ਨੇ ਤਿੰਨ, ਕੁਲਦੀਪ ਯਾਦਵ ਨੇ ਦੋ, ਜਦਕਿ ਵਿਪਰਾਜ ਨਿਗਮ ਤੇ ਮੁਕੇਸ਼ ਕੁਮਾਰ ਨੇ ਇੱਕ-ਇੱਕ ਵਿਕਟ ਲਈ। -ਪੀਟੀਆਈ

Advertisement
Author Image

Advertisement