For the best experience, open
https://m.punjabitribuneonline.com
on your mobile browser.
Advertisement

ਆਈਪੀਐੱਲ: ਬੰਗਲੂਰੂ ਦੀ ਹੈਦਰਾਬਾਦ ’ਤੇ 35 ਦੌੜਾਂ ਨਾਲ ਜਿੱਤ

08:21 AM Apr 26, 2024 IST
ਆਈਪੀਐੱਲ  ਬੰਗਲੂਰੂ ਦੀ ਹੈਦਰਾਬਾਦ ’ਤੇ 35 ਦੌੜਾਂ ਨਾਲ ਜਿੱਤ
ਹੈਦਰਾਬਾਦ ਦੇ ਬੱਲੇਬਾਜ਼ ਨੂੰ ਆਊਟ ਕਰਨ ਮਗਰੋਂ ਖੁਸ਼ੀ ਮਨਾਉਂਦੇ ਹੋਏ ਬੰਗਲੂਰੂ ਦੇ ਖਿਡਾਰੀ। -ਫੋਟੋ: ਪੀਟੀਆਈ
Advertisement

ਹੈਦਰਾਬਾਦ, 25 ਅਪਰੈਲ
ਰੌਇਲ ਚੈਲੇਂਜਰਜ਼ ਬੰਗਲੂਰੂ ਨੇ ਅੱਜ ਇੱਥੇ ਆਈਪੀਐੱਲ ਮੈਚ ਵਿੱਚ ਸਨਰਾਈਜਰਜ਼ ਹੈਦਰਾਬਾਦ ਨੂੰ 35 ਦੌੜਾਂ ਨਾਲ ਹਰਾ ਦਿੱਤਾ। ਹੈਦਰਾਬਾਦ ਟੀਮ ਬੰਗਲੂਰੂ ਵੱਲੋਂ ਜਿੱਤ ਲਈ ਦਿੱਤਾ 207 ਦੌੜਾਂ ਦਾ ਟੀਚਾ ਹਾਸਲ ਨਾ ਕਰ ਸਕੀ ਅਤੇ 20 ਓਵਰਾਂ ’ਚ 8 ਵਿਕਟਾਂ ਗੁਆ ਕੇ 171 ਦੌੜਾਂ ਹੀ ਬਣਾ ਸਕੀ। ਟੀਮ ਵੱਲੋਂ ਸ਼ਾਹਬਾਜ਼ ਅਹਿਮਦ ਨੇ ਸਭ ਤੋਂ ਵੱਧ 40 ਦੌੜਾਂ ਬਣਾਈਆਂ ਜਦਕਿ ਸਲਾਮੀ ਬੱਲੇਬਾਜ਼ ਅਭਿਸ਼ੇਕ ਸ਼ਰਮਾ ਤੇ ਕਪਤਾਨ ਪੈਟ ਕਮਿਨਸ ਨੇ 31-31 ਦੌੜਾਂ ਦਾ ਯੋਗਦਾਨ ਦਿੱਤਾ ਪਰ ਉਹ ਟੀਮ ਨੂੰ ਜਿਤਾ ਨਾ ਸਕੇ। ਬੰੰਗਲੂਰੂ ਵੱਲੋਂ ਸਵਪਨਿਲ ਸਿੰਘ, ਕਰਨ ਸ਼ਰਮਾ ਤੇ ਕੈਮਰੂਨ ਗਰੀਨ ਨੇ ਦੋ-ਦੋ ਵਿਕਟਾਂ ਲਈਆਂ ਜਦਕਿ ਵਿਲ ਜੈਕਸ ਤੇ ਯਸ਼ ਦਯਾਲ ਨੂੰ ਇੱਕ-ਇੱਕ ਵਿਕਟ ਮਿਲੀ। ਇਸ ਤੋਂ ਪਹਿਲਾਂ ਰੌਇਲ ਚੈਲੈਂਜਰਜ਼ ਬੰਗਲੂਰੂ ਨੇ ਵਿਰਾਟ ਕੋਹਲੀ ਤੇ ਰਜਤ ਪਾਟੀਦਾਰ ਦੇ ਨੀਮ ਸੈਂਕੜਿਆਂ ਸਦਕਾ 20 ਓਵਰਾਂ ’ਚ 7 ਵਿਕਟਾਂ ਗੁਆ ਕੇ 206 ਦੌੜਾਂ ਬਣਾਈਆਂ। ਕੋਹਲੀ ਨੇ ਆਪਣੀ 51 ਦੌੜਾਂ ਦੀ ਪਾਰੀ ਵਿੱਚ 4 ਚੌਕੇ ਤੇ ਇੱਕ ਛੱਕਾ ਮਾਰਿਆ ਜਦਕਿ ਰਜਤ ਪਾਟੀਦਾਰ ਨੇ 2 ਚੌਕਿਆਂ ਤੇ 5 ਛੱਕਿਆਂ ਦੀ ਮਦਦ ਨਾਲ 51 ਦੌੜਾਂ ਦੀ ਪਾਰੀ ਖੇਡੀ। ਟੀਮ ਵੱਲੋਂ ਗਰੀਨ ਨੇ 37 ਦੌੜਾਂ ਤੇ ਫਾਫ ਡੂ ਪਲੈਸਿਸ ਨੇ 25 ਦੌੜਾਂ ਬਣਾਈਆਂ। ਹੈਦਰਾਬਾਦ ਵੱਲੋਂ ਜੈਦੇਵ ਉਨਾਦਕਟ ਨੇ ਤਿੰਨ ਤੇ ਟੀ. ਨਟਰਾਜਨ ਨੇ ਦੋ ਵਿਕਟਾਂ ਲਈਆਂ। -ਏਜੰਸੀ

Advertisement

Advertisement
Author Image

sukhwinder singh

View all posts

Advertisement
Advertisement
×