ਵਿਆਹ ਲਈ ਸਜਾਈ ਲਿਮੋਜ਼ਿਨ ਦਾ ਚਲਾਨ
05:44 AM Nov 26, 2024 IST
Advertisement
ਪੱਤਰ ਪ੍ਰੇਰਕ
ਜਲੰਧਰ, 25 ਨਵੰਬਰ
ਦਕੋਹਾ ਚੌਕੀ ਰਾਮਾਂਮੰਡੀ ਦੀ ਪੁਲੀਸ ਨੇ ਰਾਤ ਨੂੰ ਵਿਆਹ ਲਈ ਜਾ ਰਹੀ ਲਿਮੋਜ਼ਿਨ ਗੱਡੀ ਦਾ ਚਲਾਨ ਕਰ ਦਿੱਤਾ। ਉਕਤ ਗੱਡੀ ਦੇ ਸਾਰੇ ਸ਼ੀਸ਼ੇ ਕਾਲੇ ਸਨ ਜਿਸ ਕਾਰਨ ਇਹ ਕਾਰਵਾਈ ਕੀਤੀ ਗਈ। ਲਿਮੋਜ਼ਿਨ ਨੂੰ ਫੁੱਲਾਂ ਨਾਲ ਸਜਾਇਆ ਗਿਆ ਸੀ ਅਤੇ ਵਿਆਹ ਲਈ ਲਾੜੇ ਨੂੰ ਲੈਣ ਲਈ ਜਾ ਰਿਹਾ ਸੀ ਪਰ ਰਸਤੇ ਵਿੱਚ ਪੁਲੀਸ ਨੇ ਕਾਰ ਰੋਕ ਕੇ ਚਲਾਨ ਕਰ ਦਿੱਤਾ।
ਜਾਣਕਾਰੀ ਅਨੁਸਾਰ ਇਹ ਪੂਰੀ ਘਟਨਾ ਕਾਕੀ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਬਾਹਰ ਵਾਪਰੀ। ਇਹ ਨਾਕਾਬੰਦੀ ਥਾਣਾ ਰਾਮਾਂ ਮੰਡੀ ਦੀ ਦਕੋਹਾ ਚੌਕੀ ਦੇ ਇੰਚਾਰਜ ਸਬ ਇੰਸਪੈਕਟਰ ਨਰਿੰਦਰ ਮੋਹਨ ਵੱਲੋਂ ਕੀਤੀ ਗਈ ਸੀ ਜਿੱਥੇ ਉਕਤ ਵਾਹਨ ਦਾ ਚਲਾਨ ਕੱਟਿਆ ਗਿਆ। ਸਬ-ਇੰਸਪੈਕਟਰ ਨਰਿੰਦਰ ਮੋਹਨ ਨੇ ਦੱਸਿਆ ਕਿ ਬਿਨਾਂ ਮਨਜ਼ੂਰੀ ਤੋਂ ਕਾਰ ਦੇ ਚਾਰੇ ਪਾਸੇ ਕਾਲੇ ਸ਼ੀਸ਼ੇ ਲੱਗੇ ਹੋਏ ਸਨ। ਜਿਵੇਂ ਹੀ ਉਕਤ ਵਾਹਨ ਨਾਕੇ ਤੋਂ ਲੰਘਦਿਆਂ ਦੇਖਿਆ ਤਾਂ ਤੁਰੰਤ ਰੋਕ ਲਿਆ ਗਿਆ।
ਦਕੋਹਾ ਚੌਕੀ ਦੇ ਇੰਚਾਰਜ ਨਰਿੰਦਰ ਮੋਹਨ ਨੇ ਦੱਸਿਆ ਕਿ ਠੋਸ ਦਸਤਾਵੇਜ਼ ਨਾ ਦਿਖਾ ਸਕਣ ਕਾਰਨ ਇਹ ਕਾਰਵਾਈ ਕੀਤੀ ਗਈ ਹੈ।
Advertisement
Advertisement
Advertisement