For the best experience, open
https://m.punjabitribuneonline.com
on your mobile browser.
Advertisement

ਵਪਾਰ ਨਾਲ ਸਬੰਧਤ ਸਾਹਿਤ ਪੜ੍ਹਨ ਦਾ ਸੱਦਾ

08:48 AM Feb 20, 2024 IST
ਵਪਾਰ ਨਾਲ ਸਬੰਧਤ ਸਾਹਿਤ ਪੜ੍ਹਨ ਦਾ ਸੱਦਾ
ਸਮਾਗਮ ਦੌਰਾਨ ਮੰਚ ’ਤੇ ਬਿਰਾਜਮਾਨ ਪਤਵੰਤੇ।
Advertisement

ਪੱਤਰ ਪ੍ਰੇਰਕ
ਨਵੀਂ ਦਿੱਲੀ, 19 ਫਰਵਰੀ
ਬਿਰਲਾ ਇੰਸਟੀਚਿਊਟ ਆਫ ਮੈਨੇਜਮੈਂਟ ਟੈਕਨਾਲੋਜੀ ਨੇ ਸਥਾਨਕ ਇੰਡੀਆ ਹੈਬੀਟੇਟ ਸੈਂਟਰ ਵਿੱਚ ਅੱਜ ਬਿਮਟੈਕ ਬਿਜ਼ਨਸ ਲਿਟਰੇਚਰ ਫੈਸਟੀਵਲ (ਬੀਬੀਐਲਐਫ) ਦੀ ਸ਼ੁਰੂਆਤ ਕੀਤੀ। ਇਸ ਦੌਰਾਨ ਪੈਪਸੀਕੋ ਅਤੇ ਨੋਕੀਆ ਦੇ ਸਾਬਕਾ ਚੇਅਰਮੈਨ ਤੇ ਸੀਈਓ ਸ਼ਿਵ ਸ਼ਿਵਕੁਮਾਰ, ਰਵੀਕਾਂਤ, ਟਾਟਾ ਮੋਟਰਜ਼ ਦੇ ਸਾਬਕਾ ਵਾਈਸ ਚੇਅਰਮੈਨ ਤੇ ਮੈਨੇਜਿੰਗ ਡਾਇਰੈਕਟਰ ਆਰ. ਗੋਪਾਲਕ੍ਰਿਸ਼ਨਨ, ਸਾਬਕਾ ਕਾਰਜਕਾਰੀ ਨਿਰਦੇਸ਼ਕ, ਟਾਟਾ ਸੰਨਜ਼ ਲਿਮਿਟੇਡ ਹਰਿਤ ਨਾਗਪਾਲ, ਸੀਈਓ, ਟਾਟਾ ਸਕਾਈ ਹਰੀਸ਼ ਭੱਟ, ਡਾ. ਪ੍ਰਵੀਨਾ ਰਾਜੀਵ, ਡਾਇਰੈਕਟਰ, ਬਿਮਟੈਕ ਤੇ ਡਾ. ਐਸ.ਐਸ. ਦੁਬੇ ਸ਼ਾਮਲ ਨੇ ਸੰਬੋਧਨ ਕੀਤਾ। ਵਿਦਿਆਰਥੀਆਂ ਤੇ ਪੇਸ਼ੇਵਰਾਂ ਵਿੱਚ ਵਪਾਰ ਨਾਲ ਸਬੰਧਤ ਸਾਹਿਤ ਪੜ੍ਹਨ ਦੀ ਆਦਤ ਨੂੰ ਉਤਸ਼ਾਹਿਤ ਕਰਨ ਲਈ ਇਸ ਸਮਾਗਮ ਵਿੱਚ ਨਾਮਵਰ ਲੇਖਕਾਂ, ਸੰਪਾਦਕਾਂ, ਉਭਰਦੇ ਲੇਖਕਾਂ ਨੂੰ ਵੀ ਸ਼ਾਮਲ ਕੀਤਾ ਗਿਆ। ਕਾਨਫਰੰਸ ਵਿੱਚ ਸਾਹਿਤਕ ਹਸਤੀਆਂ ਅਤੇ ਉੱਤਮ ਕਾਰੋਬਾਰੀ ਅਗਵਾਈਕਾਰਾਂ ਵਿਚਕਾਰ ਕੋਈ ਨੁਕਤਿਆਂ ’ਤੇ ਸਮਝ ਦੇਖੀ ਗਈ। ਇਸ ਮੌਕੇ ਸ਼ਿਵ ਕੁਮਾਰ ਨੇ ਕਿਤਾਬਾਂ ਪੜ੍ਹਨ ਦੇ ਮਹੱਤਵ ’ਤੇ ਜ਼ੋਰ ਦਿੰਦਿਆਂ ਕਿਹਾ, ‘ਕਿਤਾਬ ਸਾਡੀ ਸਭ ਤੋਂ ਚੰਗੀ ਦੋਸਤ ਹੈ। ਕੋਵਿਡ-19 ਮਹਾਮਾਰੀ ਦੇ ਦੌਰਾਨ ਕਿਤਾਬਾਂ ਪੜ੍ਹਨ ਦਾ ਔਸਤ ਸਮਾਂ ਹਫ਼ਤੇ ਵਿੱਚ 9 ਘੰਟੇ ਤੋਂ ਵੱਧ ਕੇ 16 ਘੰਟੇ ਪ੍ਰਤੀ ਹਫ਼ਤਾ ਹੋ ਗਿਆ। ਕਿਤਾਬ ਪੜ੍ਹਨ ਦਾ ਵਾਧਾ ਦਰਸਾਉਂਦਾ ਹੈ ਕਿ ਲੋਕ ਸਿੱਖਿਆ ਨਾਲ ਜੁੜਨ ਲਈ ਤਿਆਰ ਹਨ।’’
ਸਮਾਗਮ ਨੂੰ ਛੇ ਦਿਲਚਸਪ ਬੌਧਿਕ ਸੈਸ਼ਨਾਂ ਵਿੱਚ ਵੰਡਿਆ ਗਿਆ ਸੀ। ਇਸ ਦੌਰਾਨ ਤਿੰਨ ਨਵੀਆਂ ਕਿਤਾਬਾਂ ਰਿਲੀਜ਼ ਕੀਤੀਆਂ ਗਈਆਂ। ਹਰਿਤ ਨਾਗਪਾਲ ਨੇ ਤੇਜ਼ੀ ਨਾਲ ਬਦਲ ਰਹੀ ਦੁਨੀਆ ਨਾਲ ਤੁਰਨ ਦੀ ਮਹੱਤਤਾ ’ਤੇ ਜ਼ੋਰ ਦਿੱਤਾ। ਇਸ ਸਮਾਗਮ ਦਾ ਉਦੇਸ਼ ਅਕਾਦਮਿਕ, ਪੱਤਰਕਾਰੀ, ਮੀਡੀਆ ਅਤੇ ਵਿਆਪਕ ਸਾਹਿਤਕ ਭਾਈਚਾਰੇ ਦੇ ਸਮਾਨ ਸੋਚ ਵਾਲੇ ਵਿਅਕਤੀਆਂ ਨੂੰ ਇੱਕ ਪਲੇਟਫਾਰਮ ’ਤੇ ਲਿਆਉਣਾ ਸੀ।

Advertisement

Advertisement
Author Image

joginder kumar

View all posts

Advertisement
Advertisement
×