For the best experience, open
https://m.punjabitribuneonline.com
on your mobile browser.
Advertisement

ਭਾਜਪਾ ਵਰਕਰਾਂ ਨੂੰ ਬਿੱਟੂ ਦੇ ਹੱਕ ਵਿੱਚ ਚੋਣ ਮੁਹਿੰਮ ਭਖਾਉਣ ਦਾ ਸੱਦਾ

08:01 AM Apr 19, 2024 IST
ਭਾਜਪਾ ਵਰਕਰਾਂ ਨੂੰ ਬਿੱਟੂ ਦੇ ਹੱਕ ਵਿੱਚ ਚੋਣ ਮੁਹਿੰਮ ਭਖਾਉਣ ਦਾ ਸੱਦਾ
ਭਾਜਪਾ ਵਿੱਚ ਸ਼ਾਮਲ ਆਗੂਆਂ ਦਾ ਸਨਮਾਨ ਕਰਨ ਕਰਦੇ ਹੋਏ ਰਜਨੀਸ਼ ਧੀਮਾਨ। -ਫੋਟੋ: ਇੰਦਰਜੀਤ ਵਰਮਾ
Advertisement

ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 18 ਅਪਰੈਲ
ਇੱਥੋਂ ਦੇ ਉੱਘੇ ਸਮਾਜ ਸੇਵੀ ਮੰਗਲ ਸੈਨ ਅਰੋੜਾ ਆਪਣੇ ਸਮਰਥਕਾਂ ਸਮੇਤ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ।
ਅੱਜ ਇੱਥੇ ਭਾਜਪਾ ਜ਼ਿਲ੍ਹਾ ਪ੍ਰਧਾਨ ਰਜਨੀਸ਼ ਧੀਮਾਨ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਸਕੱਤਰ ਨਵਲ ਜੈਨ ਅਤੇ ਕਾਰਜਕਾਰਨੀ ਮੈਂਬਰ ਸੁਰੇਸ਼ ਮਿਗਲਾਨੀ ਦੇ ਯਤਨਾਂ ਨਾਲ ਉਨ੍ਹਾਂ ਦੇ ਸਮਰਥਕ ਰਾਹੁਲ ਅਰੋੜਾ, ਗੀਤਾ ਅਰੋੜਾ, ਨੇਹਾ ਅਰੋੜਾ, ਰਾਜ ਕੁਮਾਰ ਗਰਗ, ਰਾਜਿੰਦਰ ਕੁਮਾਰ, ਸੰਜੇ ਸੂਦ, ਚਰਨਜੀਤ ਸਿੰਘ ਮਲਹੋਤਰਾ, ਮੁਕੇਸ਼ ਪੁਰੀ, ਪ੍ਰਦੀਪ ਮਿੱਤਲ, ਰਜਿੰਦਰ ਢੱਲ, ਚਿਰਾਗ ਵਧਵਾ, ਦੀਪਕ ਢੱਲ, ਰੋਹਿਤ ਢੱਲ, ਬੱਚਨ ਅੰਸਾਰੀ, ਵਿਨੋਦ ਕੁਮਾਰ ਗੁਪਤਾ, ਪਰਵੀਨ ਦੁੱਗਲ, ਭੁਪਿੰਦਰ ਸਿੰਘ, ਸਾਹਿਲ ਕਪੂਰ, ਸਾਗਰ ਕਪੂਰ, ਖੱਜਨ ਚੰਦ, ਅਵਤਾਰ ਸਿੰਘ ਅਤੇ ਕਮਲ ਕੁਮਾਰ ਵੀ ਭਾਜਪਾ ਵਿੱਚ ਸ਼ਾਮਲ ਹੋਏ ਹਨ।
ਇਸ ਮੌਕੇ ਜ਼ਿਲ੍ਹਾ ਪ੍ਰਧਾਨ ਰਜਨੀਸ਼ ਧੀਮਾਨ ਨੇ ਭਾਜਪਾ ਵਰਕਰਾਂ ਨੂੰ ਲੋਕ ਸਭਾ ਉਮੀਦਵਾਰ ਰਵਨੀਤ ਸਿੰਘ ਬਿੱਟੂ ਦੇ ਹੱਕ ਵਿੱਚ ਸਰਗਰਮ ਹੋਣ ਦੀ ਅਪੀਲ ਕੀਤੀ।
ਉਨ੍ਹਾਂ ਸਾਰੇ ਆਗੂਆਂ ਦਾ ਪਾਰਟੀ ਵਿੱਚ ਸਵਾਗਤ ਕਰਦਿਆਂ ਉਨ੍ਹਾਂ ਨੂੰ ਪਾਰਟੀ ਵਿੱਚ ਪੂਰਾ ਮਾਣ ਸਨਮਾਨ ਦੇਣ ਦਾ ਭਰੋਸਾ ਦਿੱਤਾ। ਮੰਗਲ ਸੈਨ ਅਰੋੜਾ ਨੇ ਕਿਹਾ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਚਲਾਈਆਂ ਗਈਆਂ ਲੋਕ ਭਲਾਈ ਨੀਤੀਆਂ ਸਬੰਧੀ ਘਰ ਵਿਚ ਜਾ ਕੇ ਲੋਕਾਂ ਨੂੰ ਜਾਗਰੂਕ ਕਰਨਗੇ ਅਤੇ ਲੋਕ ਸਭਾ ਉਮੀਦਵਾਰ ਰਵਨੀਤ ਸਿੰਘ ਬਿੱਟੂ ਦੀ ਚੋਣ ਮੁਹਿੰਮ ਵਿੱਚ ਵਧ ਚੜ੍ਹ ਕੇ ਸ਼ਮੂਲੀਅਤ ਕਰਨਗੇ ਤਾਂ ਜੋ ਉਨ੍ਹਾਂ ਨੂੰ ਮੁੜ ਜਿੱਤ ਦਵਾਈ ਜਾ ਸਕੇ।

Advertisement

Advertisement
Author Image

joginder kumar

View all posts

Advertisement
Advertisement
×