For the best experience, open
https://m.punjabitribuneonline.com
on your mobile browser.
Advertisement

ਢੱਕੀ ਸਾਹਿਬ ਵਿਖੇ ਵਿਸ਼ਵ ਸ਼ਾਂਤੀ ਦਿਵਸ ਸਮਾਗਮ ਸੰਪੰਨ

08:01 AM May 17, 2024 IST
ਢੱਕੀ ਸਾਹਿਬ ਵਿਖੇ ਵਿਸ਼ਵ ਸ਼ਾਂਤੀ ਦਿਵਸ ਸਮਾਗਮ ਸੰਪੰਨ
ਸੰਤ ਦਰਸ਼ਨ ਸਿੰਘ ਖਾਲਸਾ ਕੀਰਤਨ ਕਰਦੇ ਹੋਏ।
Advertisement

ਦੇਵਿੰਦਰ ਸਿੰਘ ਜੱਗੀ
ਪਾਇਲ, 16 ਮਈ
ਗੁਰਦੁਆਰਾ ਤਪੋਬਣ ਢੱਕੀ ਸਾਹਿਬ ਮਕਸੂਦੜਾ ਵਿਖੇ ਪਿਛਲੇ ਚਾਰ ਦਿਨਾਂ ਤੋਂ ਚੱਲ ਰਹੇ 27ਵੇਂ ਵਿਸ਼ਵ ਸ਼ਾਂਤੀ ਦਿਵਸ ਦੀ ਅੱਜ ਸ੍ਰੀ ਅਖੰਡ ਪਾਠ, ਸ੍ਰੀ ਸਹਿਜ ਪਾਠ, ਸੁਖਮਨੀ ਸਾਹਿਬ ਦੇ ਪਾਠ, ਚੌਪਈ ਸਾਹਿਬ, ਜਪੁਜੀ ਸਾਹਿਬ, ਮੂਲ ਮੰਤਰ ਅਤੇ ਗੁਰਮੰਤਰ ਦੇ ਸੰਗਤਾਂ ਵੱਲੋਂ ਵਿਸ਼ਵ ਦੀ ਸ਼ਾਂਤੀ ਲਈ ਕੀਤੇ ਪਾਠਾਂ ਦੇ ਭੋਗ ਦੀ ਅਰਦਾਸ ਨਾਲ ਸਮਾਪਤੀ ਹੋਈ। ਇਸ ਮੌਕੇ ਸੰਤ ਦਰਸ਼ਨ ਸਿੰਘ ਖਾਲਸਾ ਵੱਲੋਂ ਜਿੱਥੇ ਜੱਥੇ ਦੇ ਸਿੰਘਾਂ ਨਾਲ ਮਿਲ ਕੇ ਸਮੁੱਚੀਆਂ ਸ਼ਖ਼ਸੀਅਤਾਂ ਦਾ ਯਾਦਗਾਰੀ ਚਿੰਨ੍ਹ ਅਤੇ ਸਿਰੋਪੇ ਦੇ ਕੇ ਸਨਮਾਨ ਕੀਤਾ ਗਿਆ, ਉੱਥੇ ਪੂਰੇ ਵਿਸ਼ਵ ਦੀ ਸ਼ਾਂਤੀ ਦਾ ਸਭ ਤੋਂ ਵੱਡਾ ਹੱਲ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਪਵਿੱਤਰ ਗੁਰਬਾਣੀ ਨੂੰ ਦੱਸਿਆ। ਜਿਸ ਨੂੰ ਅਮਲੀ ਰੂਪ ਵਿੱਚ ਆਪੋ ਆਪਣੇ ਜੀਵਨ ਵਿਚ ਧਾਰਨ ਨਾਲ ਸਾਨੂੰ ਹਰ ਖੇਤਰ ਦਾ ਗਿਆਨ ਅਤੇ ਸੋਝੀ ਪ੍ਰਾਪਤ ਹੋ ਸਕਦੀ ਹੈ। ਸਮਾਗਮ ਦੇ ਆਖਰੀ ਦਿਨ ਜਥੇਦਾਰ ਜਗਦੇਵ ਸਿੰਘ ਮਾਨਸਾ, ਬਾਬਾ ਜਗਤਾਰ ਸਿੰਘ ਕਾਨਗੜ੍ਹ, ਸੰਤ ਰੇਨ ਬਾਬਾ ਲਖਵੀਰ ਸਿੰਘ, ਬਾਬਾ ਸੁਰਿੰਦਰ ਸਿੰਘ ਮਲਕੋਂ ਵਾਲੇ, ਬਾਬਾ ਹਰਦੀਪ ਸਿੰਘ ਰਾਜਾਸਾਂਸੀ, ਬਾਬਾ ਹਿੰਮਤ ਸਿੰਘ ਰਾਮਪੁਰ ਛੰਨਾ, ਬਾਬਾ ਸੋਮਨਾਥ ਡੇਰਾ ਨਿਰਮਲ ਆਸਰਮ ਕਰਨਾਲ ਤੋਂ ਇਲਾਵਾ ਰਾਜਸੀ ਆਗੂਆਂ ਨੇ ਵੀ ਹਾਜ਼ਰੀ ਭਰੀ। ਇਸ ਮੌਕੇ ਗੁਰੂ ਕਾ ਲੰਗਰ ਅਤੇ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਸਨ। ਇਸ ਦੌਰਾਨ ਭਾਈ ਗੁਰਦੀਪ ਸਿੰਘ, ਕੁਲਵੰਤ ਸਿੰਘ ਅਤੇ ਹਰਬੰਤ ਸਿੰਘ ਨੇ ਦੱਸਿਆ ਕਿ ਇਸ ਸਮਾਗਮ ਵਿੱਚ ਹਾਜ਼ਰ ਧਾਰਮਿਕ ਸ਼ਖ਼ਸੀਅਤਾਂ ਵੱਲੋਂ ‘ਤਪੋਬਣ ਦਰਸ਼ਨ’ ਨਾਂ ਦਾ ਸੰਖੇਪ ਕਿਤਾਬਚਾ ਵੀ ਜਾਰੀ ਕੀਤਾ ਗਿਆ।

Advertisement

Advertisement
Author Image

joginder kumar

View all posts

Advertisement
Advertisement
×