ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਏਅਰ ਇੰਡੀਆ ਦੇ ਯਾਤਰੀਆਂ ਨੂੰ ਮਿਲੀ ‘ਧਮਕੀ’ ਦੀ ਜਾਂਚ ਜਾਰੀ: ਕੈਨੇਡਾ

07:16 AM Nov 11, 2023 IST

ਓਟਵਾ, 10 ਨਵੰਬਰ
ਸਿੱਖਸ ਫਾਰ ਜਸਟਿਸ ਦੇ ਬਾਨੀ ਗੁਰਪਤਵੰਤ ਸਿੰਘ ਪੰਨੂ ਵੱਲੋਂ 19 ਨਵੰਬਰ ਨੂੰ ਏਅਰ ਇੰਡੀਆ ਦੀਆਂ ਉਡਾਣਾਂ ਵਿੱਚ ਸਫ਼ਰ ਕਰਨ ਵਾਲੇ ਯਾਤਰੀਆਂ ਨੂੰ ਦਿੱਤੀ ਧਮਕੀ ਦੇ ਹਵਾਲੇ ਨਾਲ ਕੈਨੇਡਾ ਨੇ ਕਿਹਾ ਹੈ ਕਿ ਉਹ ‘ਹਵਾਬਾਜ਼ੀ’ (ਹਵਾਈ ਸਫ਼ਰ) ਨਾਲ ਸਬੰਧਤ ਕਿਸੇ ਵੀ ‘ਧਮਕੀ’ ਨੂੰ ‘ਬੇਹੱਦ ਸੰਜੀਦਗੀ’ ਨਾਲ ਲੈਂਦਾ ਹੈ ਅਤੇ ਆਨਲਾਈਨ ਮਿਲੀਆਂ ਚਤਿਾਵਨੀਆਂ ਦੀ ਜਾਂਚ ਕਰ ਰਿਹਾ ਹੈ। ਪੰਨੂ ਨੇ ਪਿਛਲੇ ਦਿਨੀਂ ਇਕ ਵੀਡੀਓ ਜਾਰੀ ਕਰਕੇ ਉਪਰੋਕਤ ਧਮਕੀ ਦਿੱਤੀ ਸੀ। ਚੇਤੇ ਰਹੇ ਕਿ 19 ਨਵੰਬਰ ਨੂੰ ਅਹਿਮਦਾਬਾਦ ਵਿੱਚ ਆਈਸੀਸੀ ਕ੍ਰਿਕਟ ਵਿਸ਼ਵ ਕੱਪ ਦਾ ਖਤਿਾਬੀ ਮੁਕਾਬਲਾ ਖੇਡਿਆ ਜਾਣਾ ਹੈ। ਕੈਨੇਡਾ ਸਰਕਾਰ ਤੇ ਰੌਇਲ ਕੈਨੇਡੀਅਨ ਮਾਊਂਟਿਡ ਪੁਲੀਸ (ਆਰਸੀਐੱਮਪੀ) ਨੇ ਸੰਭਾਵੀ ਦਹਿਸ਼ਤੀ ਹਮਲੇ ਦੀ ਜਾਂਚ ਕੀਤੇ ਜਾਣ ਦੀ ਪੁਸ਼ਟੀ ਕੀਤੀ ਹੈ।
ਫੈਡਰਲ ਟਰਾਂਸਪੋਰਟੇਸ਼ਨ ਮੰਤਰੀ ਪਾਬਲੋ ਰੌਡਰਿਗਜ਼ ਨੇ ਵੀਰਵਾਰ ਨੂੰ ਸੋਸ਼ਲ ਮੀਡੀਆ ’ਤੇ ਇਕ ਪੋਸਟ ਵਿੱਚ ਕਿਹਾ ਕਿ ਸਰਕਾਰ ਆਪਣੇ ਸੁਰੱਖਿਆ ਭਾਈਵਾਲਾਂ ਨਾਲ ਮਿਲ ਕੇ ਕਥਤਿ ਧਮਕੀ ਦੀ ਜਾਂਚ ਕਰ ਰਹੀ ਹੈ। ਰੌਡਰਿਗਜ਼ ਨੇ ਕਿਹਾ, ‘‘ਸਾਡੀ ਸਰਕਾਰ ਹਵਾਬਾਜ਼ੀ ਨੂੰ ਦਰਪੇਸ਼ ਕਿਸੇ ਵੀ ਖ਼ਤਰੇ ਨੂੰ ਬੇਹੱਦ ਸੰਜੀਦਗੀ ਨਾਲ ਲੈਂਦੀ ਹੈ। ਅਸੀਂ ਆਨਲਾਈਨ ਸਰਕੁਲੇਟ ਹੋਈਆਂ ਧਮਕੀਆਂ ਦੀ ਨੇੜਿਓਂ ਜਾਂਚ ਕਰ ਰਹੇ ਹਾਂ। ਸੁਰੱਖਿਆ ਭਾਈਵਾਲਾਂ ਦੀ ਮਦਦ ਲਈ ਜਾ ਰਹੀ ਹੈ। ਅਸੀਂ ਕੈਨੇਡੀਅਨਾਂ ਨੂੰ ਸੁਰੱਖਿਅਤ ਰੱਖਣ ਲਈ ਹਰ ਜ਼ਰੂਰੀ ਕਦਮ ਚੁੱਕਾਂਗੇ।’’ ਉਧਰ ਭਾਰਤੀ ਵਿਦੇਸ਼ ਮੰਤਰਾਲੇ ਦੇ ਤਰਜਮਾਨ ਅਰਿੰਦਮ ਬਾਗਚੀ ਨੇ ਵੀਰਵਾਰ ਨੂੰ ਕਿਹਾ ਸੀ ਕਿ ਨਵੀਂ ਦਿੱਲੀ ਅਜਿਹੀਆਂ ਦਹਿਸ਼ਤੀ ਧਮਕੀਆਂ ਦੀ ਜ਼ੋਰਦਾਰ ਢੰਗ ਨਾਲ ਨਿਖੇਧੀ ਕਰਦਾ ਹੈ ਤੇ ਉਹ ਸਾਰੇ ਲੋੜੀਂਦੇ ਜ਼ਰੂਰੀ ਸੁਰੱਖਿਆ ਉਪਰਾਲੇ ਯਕੀਨੀ ਬਣਾਏਗਾ। -ਪੀਟੀਆਈ

Advertisement

Advertisement