ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਅੰਤਰਰਾਜੀ ਲੁਟੇਰਾ ਗਰੋਹ ਦਾ ਪਰਦਾਫਾਸ਼

10:32 AM May 20, 2024 IST

ਹਤਿੰਦਰ ਮਹਿਤਾ
ਜਲੰਧਰ, 19 ਮਈ
ਪੁਲੀਸ ਨੇ ਅੰਤਰਰਾਜੀ ਲੁੱਟਾਂ-ਖੋਹਾਂ ਕਰਨ ਵਾਲੇ ਗਰੋਹ ਦਾ ਪਰਦਾਫਾਸ਼ ਕਰਕੇ ਇਸ ਵਿੱਚ ਸ਼ਾਮਲ 11 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਕਮਿਸ਼ਨਰ ਸਵਪਨ ਸ਼ਰਮਾ ਨੇ ਦੱਸਿਆ ਕਿ ਇੱਕ ਐੱਨਆਰਆਈ ਸੁੱਚਾ ਸਿੰਘ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ 22-23 ਦਸੰਬਰ 2023 ਨੂੰ ਅਣਪਛਾਤੇ ਹਥਿਆਰਬੰਦ ਵਿਅਕਤੀ ਉਸਦੇ ਘਰ ਵਿੱਚੋਂ ਸੋਨੇ ਦੇ ਗਹਿਣੇ ਅਤੇ ਹੋਰ ਕੀਮਤੀ ਸਾਮਾਨ ਚੋਰੀ ਕਰਨ ਤੋਂ ਪਹਿਲਾਂ ਉਸ ਨੂੰ ਅਤੇ ਉਸਦੀ ਪਤਨੀ ਨੂੰ ਬੰਨ੍ਹ ਕੇ ਫਰਾਰ ਹੋਏ ਸਨ। ਇਸ ਸਬੰਧੀ ਪੁਲੀਸ ਨੇ ਥਾਣਾ ਰਾਮਾ ਮੰਡੀ ਜਲੰਧਰ ਵਿੱਚ ਕੇਸ ਦਰਜ ਕੀਤਾ ਸੀ। ਜਾਂਚ ਦੌਰਾਨ ਮੁੱਖ ਮੁਲਜ਼ਮ ਦੀ ਪਛਾਣ ਰਾਹੁਲ ਵਾਸੀ ਮਾਮਗੜ੍ਹ ਸਮਾਣਾ ਹਾਲ ਵਾਸੀ ਪਿੰਡ ਨੂਰਪੁਰ ਕਲੋਨੀ ਜਲੰਧਰ ਵਿੱਚ ਕਿਰਾਏਦਾਰ ਹੈ, ਹਰਵਿੰਦਰ ਸਿੰਘ ਉਰਫ਼ ਬਿੰਦਰ ਵਾਸੀ ਨੰਬਰ 786 ਰੰਧਾਵਾ ਪੱਤੀ ਵਾਰਡ ਨੰ 7 ਲੌਂਗੋਵਾਲ ਸੰਗਰੂਰ, ਸੀਮਾ ਰਾਣੀ ਵਾਸੀ 22 ਇਕਰ ਫਫੜਾ ਚੌਕ ਬਰਨਾਲਾ, ਰਿੰਪੀ ਪਤਨੀ ਗੋਪਾਲ, ਅਨੂ ਪਤਨੀ ਵਿੱਕੀ, ਚੰਦਾ ਪਤਨੀ ਸਨੀ ਅਤੇ ਕਵਿਤਾ ਪਤਨੀ ਸੰਜੈ ਸਾਰੇ ਵਾਸੀ ਝੱਗੀਆਂ ਬਸਤੀ ਢੇਹਾ ਟਰੱਕ ਯੂਨੀਅਨ ਬੈਕਸਾਈਡ, ਪਿੰਡ ਦਿੜ੍ਹਬਾਮੰਡੀ ਸੰਗਰੂਰ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਪੁਲੀਸ ਨੇ ਇਨ੍ਹਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਕੋਲੋਂ ਵੱਡੀ ਮਾਤਰਾ ’ਚ ਚੋਰੀ ਦੇ ਸੋਨੇ ਤੇ ਚਾਂਦੀ ਦੇ ਗਹਿਣੇ ਬਰਾਮਦ ਕੀਤੇ ਹਨ। ਸ੍ਰੀ ਸ਼ਰਮਾ ਨੇ ਦੱਸਿਆ ਕਿ ਤਫਤੀਸ਼ ਦੇ ਆਧਾਰ ’ਤੇ ਪੁਲੀਸ ਨੇ ਇਸ ਮਾਮਲੇ ’ਚ ਗੋਪਾਲ, ਵਿੱਕੀ, ਸੰਜੈ ਕੁਮਾਰ ਅਤੇ ਸੰਨੀ ਸਾਰੇ ਵਾਸੀ ਝੱਗੀਆਂ ਬਸਤੀ ਥੇਹ ਟਰੱਕ ਯੂਨੀਅਨ ਬੈਕਸਾਈਡ, ਪਿੰਡ ਦਿੜਬਾਮੰਡੀ ਸੰਗਰੂਰ ਹੁਣ ਪਾਣੀ ਦੀ ਟੈਂਕੀ ਨੇੜੇ ਨੂਰਪੁਰ ਕਲੋਨੀ ਵਿੱਚ ਕਿਰਾਏਦਾਰ ਹੈ ਸਮੇਤ ਹੋਰ ਮੁਲਜ਼ਮਾਂ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ। ਸ੍ਰੀ ਸ਼ਰਮਾ ਨੇ ਦੱਸਿਆ ਕਿ ਇਹ ਗਰੋਹ ਪੰਜਾਬ, ਹਰਿਆਣਾ ਅਤੇ ਰਾਜਸਥਾਨ ਰਾਜਾਂ ਵਿੱਚ ਸਰਗਰਮ ਸੀ।

Advertisement

Advertisement