ਅਸਾਮ ’ਚ ਭਰਤੀ ਪ੍ਰੀਖਿਆ ਲਈ ਅੱਠ ਘੰਟੇ ਬੰਦ ਰਹੇਗਾ ਇੰਟਰਨੈੱਟ
07:27 AM Sep 29, 2024 IST
ਗੁਹਾਟੀ, 28 ਸਤੰਬਰ
ਅਸਾਮ ’ਚ ਤੀਜੇ ਦਰਜੇ ਦੇ ਅਹੁਦਿਆਂ ’ਤੇ ਭਰਤੀ ਲਈ ਲਿਖਤੀ ਪ੍ਰੀਖਿਆ ਦੌਰਾਨ ਗੜਬੜੀ ਰੋਕਣ ਲਈ ਸਤੰਬਰ ’ਚ ਦੂਜੀ ਵਾਰ ਰਾਜ ’ਚ ਮੋਬਾਈਲ ਇੰਟਰਨੈੱਟ ਸੇਵਾਵਾਂ 29 ਸਤੰਬਰ ਨੂੰ ਅੱਠ ਘੰਟੇ ਲਈ ਬੰਦ ਰਹਿਣਗੀਆਂ। ਇੱਕ ਅਧਿਕਾਰਤ ਬਿਆਨ ’ਚ ਅੱਜ ਕਿਹਾ ਗਿਆ ਕਿ ਮੋਬਾਈਲ ਇੰਟਰਨੈੱਟ, ਮੋਬਾਈਲ ਡਾਟਾ, ਮੋਬਾਈਲ ਵਾਈ-ਫਾਈ ਕੁਨੈਕਟੀਵਿਟੀ ਸਵੇਰੇ 8.30 ਵਜੇ ਤੋਂ ਸ਼ਾਮ 4.30 ਵਜੇ ਤੱਕ ਬੰਦ ਰਹੇਗੀ। ਦਰਜਾ-3 ਦੇ ਅਹੁਦਿਆਂ ਲਈ ਸੂਬਾ ਪੱਧਰੀ ਭਰਤੀ ਕਮਿਸ਼ਨ ਦੇ ਸਕੱਤਰ ਵੱਲੋਂ ਜਾਰੀ ਬਿਆਨ ’ਚ ਕਿਹਾ ਗਿਆ, ‘ਸਾਰਿਆਂ ਨੂੰ ਅਪੀਲ ਹੈ ਕਿ ਉਹ ਆਜ਼ਾਦ, ਨਿਰਪੱਖ ਤੇ ਪਾਰਦਰਸ਼ੀ ਭਰਤੀ ਪ੍ਰੀਖਿਆ ਕਰਵਾਉਣ ਅਤੇ ਸੂਬੇ ਦੇ ਨੌਜਵਾਨਾਂ ਦਾ ਭਵਿੱਖ ਸੁਰੱਖਿਆ ਕਰਨ ਲਈ ਇਹ ਕਸ਼ਟ ਸਹਿਣ।’ ਦਰਜਾ-3 ਦੇ ਖਾਲੀ ਅਹੁਦਿਆਂ ਲਈ ਲਿਖਤੀ ਪ੍ਰੀਖਿਆ ਦੇ ਪਹਿਲੇ ਗੇੜ ਦੌਰਾਨ 15 ਸਤੰਬਰ ਨੂੰ ਵੀ ਮੋਬਾਈਲ ਇੰਟਰਨੈੱਟ ਸੇਵਾਵਾਂ ਸਾਢੇ ਤਿੰਨ ਘੰਟੇ ਤੱਕ ਬੰਦ ਰਹੀਆਂ ਸਨ। -ਪੀਟੀਆਈ
Advertisement
Advertisement