ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਅਤਿਵਾਦ ਦੇ ਟਾਕਰੇ ਲਈ ਭਾਰਤ-ਪਾਕਿ ’ਚ ਖ਼ੁਫ਼ੀਆ ਸਹਿਯੋਗ ਦੀ ਲੋੜ: ਬਿਲਾਵਲ

05:41 AM Jun 05, 2025 IST
featuredImage featuredImage

ਨਿਊਯਾਰਕ, 4 ਜੂਨ
ਪਾਕਿਸਤਾਨ ਦੇ ਸਾਬਕਾ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਨੇ ਭਾਰਤ ਨਾਲ ਵਾਰਤਾ ਦੀ ਵਕਾਲਤ ਕਰਦਿਆਂ ਕਿਹਾ ਕਿ ਦੋਵੇਂ ਗੁਆਂਢੀ ਮੁਲਕਾਂ ਦੀਆਂ ਖ਼ੁਫ਼ੀਆ ਏਜੰਸੀਆਂ ਵਿਚਕਾਰ ਸਹਿਯੋਗ ਕਾਇਮ ਕਰਕੇ ਅਤਿਵਾਦ ਨਾਲ ਸਿੱਝਿਆ ਜਾ ਸਕਦਾ ਹੈ। ਪਾਕਿਸਤਾਨ ਪੀਪਲਜ਼ ਪਾਰਟੀ ਦੇ ਮੁਖੀ ਨੇ ਸੰਯੁਕਤ ਰਾਸ਼ਟਰ ਦਫ਼ਤਰ ’ਚ ਪ੍ਰੈੱਸ ਕਾਨਫਰੰਸ ਦੌਰਾਨ ਇਹ ਬਿਆਨ ਉਸ ਸਮੇਂ ਦਿੱਤਾ ਜਦੋਂ ਕਾਂਗਰਸੀ ਆਗੂ ਸ਼ਸ਼ੀ ਥਰੂਰ ਦੀ ਅਗਵਾਈ ਹੇਠਲਾ ਭਾਰਤ ਦਾ ਸਰਬ-ਪਾਰਟੀ ਵਫ਼ਦ ਵੀ ਵਾਸ਼ਿੰਗਟਨ ਦੌਰੇ ’ਤੇ ਸੀ। ਭੁੱਟੋ ਵੀ ਭਾਰਤ ਨਾਲ ਹਾਲੀਆ ਟਕਰਾਅ ਮਗਰੋਂ ਆਲਮੀ ਕੂਟਨੀਤਕ ਕੋਸ਼ਿਸ਼ਾਂ ਤਹਿਤ ਪਾਕਿਸਤਾਨੀ ਵਫ਼ਦ ਦੀ ਅਗਵਾਈ ਕਰ ਰਿਹਾ ਹੈ। ਭੁੱਟੋ ਨੇ ਸ਼ਾਂਤੀ ਦਾ ਇਕੋ ਇਕ ਢੁੱਕਵਾਂ ਰਾਹ ਕੂਟਨੀਤੀ ਅਤੇ ਸੰਵਾਦ ਨੂੰ ਦੱਸਿਆ। ਉਨ੍ਹਾਂ ਅਤਿਵਾਦ ਖ਼ਿਲਾਫ਼ ਸਹਿਯੋਗ ਸਮੇਤ ਭਾਰਤ ਨਾਲ ਵੱਡੇ ਪੱਧਰ ’ਤੇ ਸੰਵਾਦ ’ਚ ਸ਼ਾਮਲ ਹੋਣ ਦੀ ਪਾਕਿਸਤਾਨ ਦੀ ਇੱਛਾ ਨੂੰ ਦੁਹਰਾਇਆ। ਉਂਝ ਉਸ ਨੇ ਚਿਤਾਵਨੀ ਦਿੱਤੀ ਕਿ ਹਾਲੀਆ ਗੋਲੀਬੰਦੀ ਮਗਰੋਂ ਪਰਮਾਣੂ ਤਾਕਤ ਵਾਲੇ ਗੁਆਂਢੀ ਮੁਲਕਾਂ ’ਚ ਟਕਰਾਅ ਦਾ ਜੋਖ਼ਮ ਹਾਲੇ ਘੱਟ ਨਹੀਂ ਹੋਇਆ ਹੈ। ਭੁੱਟੋ ਨੇ ਕਿਹਾ, ‘‘ਅਤਿਵਾਦ ਨਾਲ ਸਿੱਝਣ ਲਈ ਪਾਕਿਸਤਾਨ ਹੁਣ ਵੀ ਭਾਰਤ ਨਾਲ ਸਹਿਯੋਗ ਕਰਨਾ ਚਾਹੇਗਾ। ਅਸੀਂ 1.5 ਅਰਬ, 1.7 ਅਰਬ ਲੋਕਾਂ ਦੀ ਕਿਸਮਤ ਨੂੰ ਗ਼ੈਰ-ਰਾਜਕੀ ਅਨਸਰਾਂ ਅਤੇ ਅਤਿਵਾਦੀਆਂ ਦੇ ਹੱਥਾਂ ’ਚ ਨਹੀਂ ਛੱਡ ਸਕਦੇ ਹਾਂ।’’ ਬਿਲਾਵਲ ਭੁੱਟੋ ਦਾ ਬਿਆਨ ਅਸਲ ’ਚ ਭਾਰਤ ਦੇ ਇਸ ਸਟੈਂਡ ਦੀ ਪੁਸ਼ਟੀ ਕਰਦਾ ਹੈ ਕਿ ਪਾਕਿਸਤਾਨ ’ਚ ਬੈਠੇ ਦਹਿਸ਼ਤੀ ਅਨਸਰਾਂ ਨੇ ਪਹਿਲਗਾਮ ਹਮਲੇ ਦੀ ਸਾਜ਼ਿਸ਼ ਰਚੀ ਗਈ ਸੀ, ਜਿਸ ’ਚ 26 ਬੇਕਸੂਰ ਵਿਅਕਤੀ ਮਾਰੇ ਗਏ ਸਨ। ਪੀਪੀਪੀ ਆਗੂ ਨੇ ਕਿਹਾ ਕਿ ਖ਼ਿੱਤੇ ’ਚ ਕਿਸੇ ਵੀ ਅਤਿਵਾਦੀ ਹਮਲੇ ਨੂੰ ਪਾਕਿਸਤਾਨ ਨਾਲ ਜੰਗ ਦੇ ਖ਼ਤਰੇ ਨਾਲ ਜੋੜਨ ਦੀ ਹਮਾਇਤ ਨਹੀਂ ਕੀਤੀ ਜਾ ਸਕਦੀ ਹੈ।
ਉਨ੍ਹਾਂ ਕਿਹਾ, ‘‘ਮੈਨੂੰ ਪੂਰਾ ਯਕੀਨ ਹੈ ਕਿ ਜੇ ਆਈਐੱਸਆਈ ਅਤੇ ਰਾਅ ਦਹਿਸ਼ਤੀ ਅਨਸਰਾਂ ਨਾਲ ਲੜਨ ਲਈ ਇਕੱਠੇ ਕੰਮ ਕਰਨ ਲਈ ਤਿਆਰ ਹੋਣ ਤਾਂ ਅਸੀਂ ਭਾਰਤ ਅਤੇ ਪਾਕਿਸਤਾਨ ਦੋਵੇਂ ਮੁਲਕਾਂ ’ਚ ਅਤਿਵਾਦ ’ਚ ਕਮੀ ਦੇਖਾਂਗੇ।’’ ਉਸ ਨੇ ਕਿਹਾ ਕਿ ਵਿਵਾਦਾਂ ਦੇ ਨਿਬੜੇ ਲਈ ਕੋਈ ਪ੍ਰਬੰਧ ਬਣਾਇਆ ਜਾਣਾ ਚਾਹੀਦਾ ਹੈ। ਭੁੱਟੋ ਦੇ ਬਿਆਨ ਤੋਂ ਸਪੱਸ਼ਟ ਹੈ ਕਿ ਭਾਰਤ ਦੇ ‘ਅਪਰੇਸ਼ਨ ਸਿੰਧੂਰ’ ਕਾਰਨ ਪਾਕਿਸਤਾਨ ਨੂੰ ਵੱਡਾ ਨੁਕਸਾਨ ਝੱਲਣਾ ਪਿਆ ਹੈ ਅਤੇ ਹੁਣ ਉਹ ਭਾਰਤ ਨਾਲ ਸ਼ਾਂਤੀ ਚਾਹੁੰਦਾ ਹੈ। -ਏਐੱਨਆਈ

Advertisement

Advertisement